PreetNama
ਖਾਸ-ਖਬਰਾਂ/Important News

ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਆਪਣੇ ਪੁੱਤਰ ਦਾ ਨਾਮ ਰੱਖਿਆ ਉਨ੍ਹਾਂ ਡਾਕਟਰਾਂ ਦੇ ਨਾਮ ‘ਤੇ ਜਿਨ੍ਹਾਂ ਨੇ ਬਚਾਈ ਸੀ PM ਦੀ ਜਾਨ

Boris Johnson names son: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅਤੇ ਉਨ੍ਹਾਂ ਦੀ ਮੰਗੇਤਰ ਕੈਰੀ ਸਾਈਮੰਡਸ ਨੇ ਆਪਣੇ ਨਵੇਂ ਜਨਮੇ ਬੇਟੇ ਦਾ ਨਾਮ ਆਪਣੇ-ਆਪਣੇ ਦਾਦਾ ਅਤੇ ਦੋ ਡਾਕਟਰਾਂ ਦੇ ਨਾਮ ਤੇ ਵਿਲਫ੍ਰੈਡ ਲੌਰੀ ਨਿਕੋਲਸ ਰੱਖਿਆ ਹੈ। ਇਨ੍ਹਾਂ ਦੋਵਾਂ ਡਾਕਟਰਾਂ ਨੇ ਕੋਵਿਡ -19 ਸੰਕਰਮਣ ਦਾ ਇਲਾਜ ਕਰਦੇ ਸਮੇਂ ਬੋਰਿਸ ਜਾਨਸਨ ਦੀ ਜਾਨ ਬਚਾਈ ਸੀ। ਸੋਸ਼ਲ ਮੀਡੀਆ ‘ਤੇ ਇਸ ਦੀ ਘੋਸ਼ਣਾ ਕਰਦਿਆਂ 32 ਸਾਲਾ ਕੈਰੀ ਸਾਈਮੰਡਸ ਨੇ ਕਿਹਾ ਕਿ ਬੇਟੇ ਦਾ ਨਾਮ ਉਸ ਦੇ ਦਾਦਾ ਲੌਰੀ, ਜਾਨਸਨ ਦੇ ਦਾਦਾ ਵਿਲਫ੍ਰੈਡ ਅਤੇ ਪਿੱਛਲੇ ਮਹੀਨੇ ਜਾਨਸਨ ਦਾ ਇਲਾਜ ਕਰਨ ਵਾਲੇ ਡਾਕਟਰਾਂ ਨਿਕ ਪ੍ਰਾਈਸ ਅਤੇ ਨਿਕ ਹਾਰਟ ਦੇ ਨਾਂ’ ਤੇ ਰੱਖਿਆ ਗਿਆ ਹੈ।

ਵਿਲਫ੍ਰੈਡ ਲੌਰੀ ਨਿਕੋਲਸ ਜਾਨਸਨ ਦਾ ਜਨਮ ਬੁੱਧਵਾਰ ਨੂੰ ਲੰਡਨ ਦੇ ਯੂਨੀਵਰਸਿਟੀ ਕਾਲਜ ਹਸਪਤਾਲ ਵਿੱਚ ਹੋਇਆ ਸੀ। ਇੰਸਟਾਗ੍ਰਾਮ ‘ਤੇ ਬੱਚੇ ਦੇ ਨਾਮ ਦੀ ਘੋਸ਼ਣਾ ਕਰਦਿਆਂ ਸਾਈਮੰਡਸ ਨੇ ਹਸਪਤਾਲ ਦੇ ਸਟਾਫ ਦਾ ਧੰਨਵਾਦ ਕਰਦਿਆਂ ਕਿਹਾ, “ਮੈਂ ਬਹੁਤ ਖੁਸ਼ ਹਾਂ।” ਬੱਚੇ ਦੇ ਜਨਮ ਤੋਂ ਕੁੱਝ ਹਫ਼ਤੇ ਪਹਿਲਾਂ, 55 ਸਾਲਾ ਜਾਨਸਨ ਨੂੰ ਸੇਂਟ ਥਾਮਸ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ ਜਿਥੇ ਉਸ ਦਾ ਕੋਰੋਨਾ ਵਾਇਰਸ ਦਾ ਇਲਾਜ ਚੱਲ ਰਿਹਾ ਸੀ। ਪ੍ਰਧਾਨ ਮੰਤਰੀ ਜੌਹਨਸਨ ਦੇ ਅਹੁਦਾ ਸੰਭਾਲਣ ਤੋਂ ਦੋ ਦਿਨ ਬਾਅਦ ਉਨ੍ਹਾਂ ਦੇ ਬੇਟੇ ਦਾ ਜਨਮ ਹੋਇਆ ਹੈ।

Related posts

ਅਸੀਂ ਭਾਰਤ ਦੀ ਜਾਂਚ ਦੇ ਨਤੀਜਿਆਂ ਦਾ ਇੰਤਜ਼ਾਰ… ਪੰਨੂ ਦੇ ਕਤਲ ਦੀ ਸਾਜ਼ਿਸ਼ ਮਾਮਲੇ ‘ਚ ਹੋਰ ਕੀ ਬੋਲਿਆ ਅਮਰੀਕਾ

On Punjab

ਆਈਪੀਐੱਲ: ਰਿਸ਼ਭ ਪੰਤ ਲਖਨਊ ਸੁਪਰ ਜਾਇੰਟਸ ਦਾ ਕਪਤਾਨ ਬਣਿਆ

On Punjab

ਮਹਾਕੁੰਭ ਵਿੱਚ ਪੁੱਜੇ ਗੌਤਮ ਅਡਾਨੀ ਮਹਾਪ੍ਰਸਾਦ ਤਿਆਰ ਕੀਤਾ

On Punjab