24.51 F
New York, US
December 16, 2025
PreetNama
ਖਾਸ-ਖਬਰਾਂ/Important News

ਬ੍ਰਿਟਿਸ਼ ਸਿੱਖ ਨੂੰ ਮਹਿੰਗੀ ਪਈ ਕਿਸਾਨਾਂ ਦੀ ਹਮਾਇਤ ‘ਚ ਰੈਲੀ, ਸਰਕਾਰ ਨੇ ਠੋਕਿਆ ਮੋਟਾ ਜ਼ੁਰਮਾਨਾ

ਲੰਡਨ: ਭਾਰਤੀ ਮੂਲ ਦੇ ਬ੍ਰਿਟਿਸ਼ ਸਿੱਖ ਨੂੰ ਪੰਜਾਬ ਦੇ ਕਿਸਾਨਾਂ ਦੇ ਹੱਕ ਵਿੱਚ ਕਾਰ ਰੈਲੀ ਕੱਢਣ ਤੇ ਕੋਵਿਡ-19 ਪਾਬੰਦੀਆਂ ਦੀ ਉਲੰਘਣਾ ਤਹਿਤ 10 ਹਜ਼ਾਰ ਡਾਲਰ ਦਾ ਜ਼ੁਰਮਾਨਾ ਲਾਇਆ ਗਿਆ ਹੈ। 4 ਅਕਤੂਬਰ ਨੂੰ ਸਾਊਥਾਲ ‘ਚ ਤਕਰੀਬਨ 4,000 ਲੋਕਾਂ ਵੱਲੋਂ ਕਾਰਾਂ, ਟਰੈਕਟਰਾਂ, ਟੈਂਪੂਆਂ ਤੇ ਮੋਟਰਸਾਈਕਲਾਂ ‘ਤੇ ਰੈਲੀ ਕੱਢੀ ਗਈ ਜਿਸ ਦੌਰਾਨ ਦੀਪਾ ਸਿੰਘ (39) ਨੂੰ ਜੁਰਮਾਨਾ ਲਾਇਆ ਗਿਆ।

ਇਹ ਰੈਲੀ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਭਾਰਤ ਦੇ ਕਿਸਾਨਾਂ ਦੇ ਸਮਰਥਨ ਵਿੱਚ ਸੀ। ਰੈਲੀ ਕਾਰਨ ਸੜਕਾਂ ‘ਤੇ ਵੱਡਾ ਜਾਮ ਵੀ ਲੱਗ ਗਿਆ ਸੀ। ਦੀਪਾ ਨੇ ਕਿਹਾ ਮੈਨੂੰ 28 ਦਿਨਾਂ ਦੇ ਅੰਦਰ ਅੰਦਰ ਜੁਰਮਾਨਾ ਭੇਜਿਆ ਜਾਵੇਗਾ। ਮੇਰੇ ਵਕੀਲ ਇਸਦੇ ਵਿਰੁੱਧ ਲੜਨਗੇ।

ਉਸ ਨੇ ਕਿਹਾ, ਸ਼ੁਰੂ ਵਿੱਚ ਪੁਲਿਸ ਮੇਰੇ ਕੋਲ ਆਈ ਤੇ ਮੈਨੂੰ ਚਿਤਾਵਨੀ ਦਿੱਤੀ ਕਿ ਮੈਂ ਕੋਰੋਨੋਵਾਇਰਸ ਕਾਨੂੰਨ ਦੀ ਉਲੰਘਣਾ ਕਰ ਰਿਹਾ ਹਾਂ ਕਿਉਂਕਿ ਇਹ ਰਾਜਨੀਤਕ ਨਹੀਂ ਸੀ ਤੇ ਇਹ ਇੱਕ ਵੱਡਾ ਇਕੱਠ ਸੀ। ਫਿਰ ਇੱਕ ਘੰਟੇ ਵਿੱਚ ਉਹ ਮੇਰੇ ਕੋਲ ਆਏ ਤੇ ਮੈਨੂੰ ਕਾਰ ਵਿੱਚੋਂ ਬਾਹਰ ਨਿਕਲਣ ਲਈ ਤੇ ਜੁਰਮਾਨਾ ਕਰ ਦਿੱਤਾ।

ਦੀਪਾ ਨੇ ਕਿਹਾ, ਪੁਲਿਸ ਕਹਿ ਰਹੀ ਹੈ ਕਿ ਇਹ ਰਾਜਨੀਤਿਕ ਨਹੀਂ, ਜਦਕਿ ਪੂਰੇ ਭਾਰਤ ਵਿੱਚ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ ਤੇ ਸੈਂਕੜੇ ਖੁਦਕੁਸ਼ੀਆਂ ਕਰ ਰਹੇ ਹਨ। ਇਹ ਰਾਜਨੀਤਕ ਕਿਵੇਂ ਨਹੀਂ ਹੈ? ਜਦ ਮੈਂ 1984 ਤੇ ਖਾਲਿਸਤਾਨ ਦੀ ਗੱਲ ਕਰਦਾ ਹਾਂ ਤਾਂ ਮੈਂ ਕਿਵੇਂ ਰਾਜਨੀਤਕ ਨਹੀਂ ਹਾਂ? ਸਿੱਖ ਹੋਣਾ ਤੁਹਾਨੂੰ ਰਾਜਨੀਤਿਕ ਬਣਾਉਂਦਾ ਹੈ।

ਉਸ ਨੇ ਕਿਹਾ ਕਿ ਬਲੈਕ ਲਾਈਵਜ਼ ਮੈਟਰਜ ਲਈ ਵਿਰੋਧ ਪ੍ਰਦਰਸ਼ਨ ਹੋਇਆ ਤੇ ਉੱਥੇ 10,000 ਡਾਲਰ ਦਾ ਜ਼ੁਰਮਾਨਾ ਨਹੀਂ ਕੀਤਾ ਗਿਆ। ਸਾਰੇ ਪਾਕਿਸਤਾਨੀਆਂ ਨੇ ਸਾਊਥਾਲ ਦੀਆਂ ਗਲੀਆਂ ਵਿੱਚ ਈਦ ਮਨਾਈ ਤੇ ਜੁਰਮਾਨਾ ਨਹੀਂ ਲਗਾਇਆ ਗਿਆ। ਉਹ ਸਿੱਖਾਂ ਨੂੰ ਨਿਸ਼ਾਨਾ ਬਣਾਉਂਦੇ ਦਿਖਾਈ ਦੇ ਰਹੇ ਹਨ।

Related posts

US On Mumbai Attack 2008 : 2008 ਦੇ ਮੁੰਬਈ ਅੱਤਵਾਦੀ ਹਮਲੇ ਦੀਆਂ ਯਾਦਾਂ ਅਜੇ ਵੀ ਤਾਜ਼ਾ, ਦੋਸ਼ੀਆਂ ਨੂੰ ਮਿਲਣੀ ਚਾਹੀਦੀ ਹੈ ਸਜ਼ਾ – ਅਮਰੀਕਾ

On Punjab

ਅਨੰਦਪੁਰ ਸਾਹਿਬ ’ਚ ਹੋਵੇਗਾ ਵਿਧਾਨ ਸਭਾ ਦਾ ਸੈਸ਼ਨ !

On Punjab

ਜਮਾਲ ਖਸ਼ੋਗੀ ਦੀ ਹੱਤਿਆ ਮਾਮਲੇ ‘ਚ ਸਾਊਦੀ ਕ੍ਰਾਊਨ ਪ੍ਰਿੰਸ ‘ਤੇ ਮੁਕੱਦਮਾ

On Punjab