72.05 F
New York, US
May 2, 2025
PreetNama
ਫਿਲਮ-ਸੰਸਾਰ/Filmy

ਬ੍ਰਾਈਡਲ ਲੁਕ ਵਿੱਚ ਨਜ਼ਰ ਆਈ ਸਾਰਾ ਅਲੀ ਖਾਨ , ਰੈਂਪ ਤੇ ਬਿਖੇਰੇ ਜਲਵੇ

Sara Ali Khan Bridal look : ਸਾਰਾ ਅਲੀ ਖਾਨ ਆਪਣੇ ਲੁਕਸ ਨੂੰ ਲੈ ਕੇ ਹਮੇਸ਼ਾ ਹੀ ਚਰਚਾ ਵਿੱਚ ਰਹਿੰਦੀ ਹੈ।
ਵੈਸਟਰਨ ਹੋਵੇ ਜਾਂ ਟ੍ਰੈਡਿਸ਼ਨਲ ਲੁਕ, ਸਾਰਾ ਹਰ ਤਰ੍ਹਾਂ ਦੇ ਅਟਾਇਰ ਵਿੱਚ ਪਰਫੈਕਟ ਨਜ਼ਰ ਆਉਂਦੀ ਹੈ।
ਹਾਲ ਹੀ ਵਿੱਚ ਉਨ੍ਹਾਂ ਨੇ ਦਿੱਲੀ ਵਿੱਚ ਆਯੋਜਿਤ ਇੱਕ ਫੈਸ਼ਨ ਸ਼ੋਅ ਵਿੱਚ ਸ਼ਿਰਕਤ ਕੀਤੀ।
ਇਸ ਦੌਰਾਨ ਉਨ੍ਹਾਂ ਦਾ ਬ੍ਰਾਈਡਲ ਲੁਕ ਦੇਖਣ ਨੂੰ ਮਿਲਿਆ ਹੈ।
ਸਾਰਾ ਅਲੀ ਖਾਨ ਨੇ ਡਿਜਾਈਨਰ ਅਬੂ ਜਾਨੀ ਅਤੇ ਸੰਦੀਪ ਖੋਸਲਾ ਦੇ ਐਥਨਿਕ ਕਲੈਕਸ਼ਨ ਦਾ ਸ਼ੌਕੇਸ ਕੀਤਾ।ਉਹ ਇਸ ਫੈਸ਼ਨ ਸ਼ੋਅ ਦੀ ਸ਼ੋਅ ਸਟਾਪਰ ਸੀ।
ਰਾਜਸਥਾਨੀ ਪ੍ਰਿੰਟ ਅਤੇ ਬ੍ਰਾਈਟ ਪਿੰਕ ਕਲਰ ਦੇ ਹੈਵੀ ਲਹਿੰਗੇ ਵਿੱਚ ਸਾਰਾ ਬਹੁਤ ਖੂਬਸੂਰਤ ਨਜ਼ਰ ਆਈ।ਇਹ ਡਿਜਾਈਨਰਜ਼ ਦਾ ਸਪ੍ਰਿੰਗ ਸਮਰ ਕਲੈਕਸ਼ਨ ਸੀ।ਬ੍ਰਾਈਡਲ ਗੈਟਅੱਪ ਦੇ ਇਲਾਵਾ ਸਾਰਾ ਇੱਕ ਹੋਰ ਅਵਤਾਰ ਵਿੱਚ ਨਜ਼ਰ ਆਈ।ਉਨ੍ਹਾਂ ਨੇ ਡੀਪ ਬ੍ਰਾਊਨ ਹੈਵੀ ਲਹਿੰਗੇ ਦੇ ਨਾਲ ਪਲੇਨ ਬ੍ਰਾਊਨ ਬਟਰਫਲਾਈ ਡਿਜਾਈਨ ਦਾ ਸਟਾਈਲਿਸ਼ ਬਲਾਊਜ ਪਾਇਆ ਸੀ।
ਗੋਲਡਨ ਐਂਡ ਸਿਲਵਰ ਵਰਕ ਵਾਲੇ ਪਿੰਕ ਲਹਿੰਗੇ ਦੇ ਨਾਲ ਸਾਰਾ ਨੇ ਜਵੈਲਰੀ ਦਾ ਇਸਤੇਮਾਲ ਨਹੀਂ ਕੀਤਾ। ਉਨ੍ਹਾਂ ਨੇ ਆਪਣੇ ਲੁਕ ਨੂੰ ਕਾਜਲ ਅਤੇ ਮੇਕਅੱਪ ਦੇ ਨਾਲ ਕੰਪਲੀਟ ਕੀਤਾ।ਇਸ ਡ੍ਰੈੱਸ ਦੇ ਨਾਲ ਸਾਰਾ ਨੇ ਹੈਵੀ ਜਵੈਲਰੀ ਵੀ ਕੈਰੀ ਕੀਤਾ ਸੀ। ਇਹ ਡਿਜਾਈਨਜ਼ ਅੰਡਰਵਾਟਰ ਲੈਂਡਸਕੇਪ ਅਤੇ ਟ੍ਰਾਪਿਕਲ ਫਾਨਾ ਤੋਂ ਇੰਸਪਾਇਰਡ ਹੈ।14 ਫਰਵਰੀ ਨੂੰ ਸਾਰਾ ਅਲੀ ਖਾਨ ਦੀ ਫਿਲਮ ਲਵ ਆਜ ਕਲ ਰਿਲੀਜ਼ ਹੋਈ ਹੈ।ਫਿਲਮ ਨੇ ਪਹਿਲੇ ਦਿਨ ਬਾਕਸ ਆਫਿਸ ਤੇ ਬੰਪਰ ਕਮਾਈ ਕੀਤੀ ਹੈ ਹਾਲਾਂਕਿ ਕ੍ਰਿਟਿਕਸ ਅਤੇ ਆਡਿਅੰਨਜ਼ ਨੇ ਫਿਲਮ ਨੂੰ ਨੈਗੇਟਿਵ ਰਿਸਪਾਂਸ ਦਿੱਤਾ ਹੈ।

ਫਿਲਮ ਵਿੱਚ ਸਾਰਾ ਅਲੀ ਖਾਨ , ਕਾਰਤਿਕ ਆਰਿਅਨ ਅਤੇ ਆਰੂਸ਼ੀ ਸ਼ਰਮਾ ਹੈ।ਇਨ੍ਹਾਂ ਦੇ ਇਲਾਵਾ ਵਿੱਚ ਰਣਦੀਪ ਹੁੱਡਾ ਵੀ ਅਹਿਮ ਰੋਲ ਵਿੱਚ ਹਨ।

Related posts

ਕੰਗਨਾ ਰਣੌਤ ਨੇ ਘਟਾਇਆ 10 ਦਿਨਾਂ ’ਚ 5 ਕਿਲੋ ਭਾਰ

On Punjab

ਵਿਆਹ ਤੋਂ ਪਹਿਲਾਂ ਹੀ ਪ੍ਰੈਗਨੈਂਟ ਹੋ ਗਈ ਸੀ ਇਹ ਅਦਾਕਾਰਾ, 5 ਸਾਲ ਬਾਅਦ ਹੋ ਗਿਆ ਤਲਾਕ

On Punjab

Shilpa Shetty ਨੇ ਪੁਲਿਸ ਨੂੰ ਦੱਸਿਆ-ਕੰਮ ’ਚ ਵਿਅਸਤ ਸੀ, ਨਹੀਂ ਪਤਾ ਸੀ Raj Kundra ਕੀ ਕਰ ਰਹੇ ਹਨ

On Punjab