PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਬੌਲੀਵੁੱਡ ਅਦਾਕਾਰਾ ਸੁਲਕਸ਼ਨਾ ਪੰਡਤ ਦਾ ਦੇਹਾਂਤ

ਮੁੰਬਈ- ਬੌਲੀਵੁੱਡ ਦੀ ਅਦਾਕਾਰਾ ਸੁਲਕਸ਼ਨਾ ਪੰਡਤ ਦਾ ਅੱਜ ਦੇਹਾਂਤ ਹੋ ਗਿਆ। 71 ਸਾਲਾ ਅਦਾਕਾਰਾ ਦੇ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਪਰ ਇਹ ਜਾਣਕਾਰੀ ਮਿਲੀ ਹੈ ਕਿ ਉਹ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੀ ਸੀ। ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਨੀਨਾਵਤੀ ਹਸਪਤਾਲ ਵਿਚ ਆਖਰੀ ਸਾਹ ਲਏ। ਜ਼ਿਕਰਯੋਗ ਹੈ ਕਿ ਸੁਡਕਸ਼ਨਾ ਪੰਡਤ ਨੇ ਅਦਾਕਾਰੀ ਤੋਂ ਪਹਿਲਾਂ ਗਾਇਕੀ ਵਿਚ ਵੀ ਹੱਥ ਅਜ਼ਮਾਇਆ ਸੀ। ਉਹ ਫਿਲਮ ‘ਉਲਝਨ’ ਤੇ ‘ਸੰਕੋਚ’ ਨਾਲ ਮਕਬੂਲ ਹੋਈ ਸੀ। ਸੁਲਕਸ਼ਨਾ ਦਾ ਜਨਮ 1954 ਵਿਚ ਹੋਇਆ ਸੀ ਤੇ ਉਸ ਨੇ ਸਾਰੀ ਉਮਰ ਵਿਆਹ ਨਹੀਂ ਕਰਵਾਇਆ। ਉਸ ਦੇ ਦੇਹਾਂਤ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਉਸ ਦੇ ਪ੍ਰਸੰਸਕਾਂ ਨੇ ਦੁੱਖ ਪ੍ਰਗਟ ਕੀਤਾ ਹੈ |

Related posts

ਪਾਕਿਸਤਾਨ: ਮਾਰਬਲ ਖਦਾਨ ‘ਚ ਹਾਦਸਾ, 10 ਲੋਕਾਂ ਦੀ ਮੌਤ

On Punjab

ਮੇਰੀ ਸੁਰੱਖਿਆ ਵਾਪਸੀ ਰਾਜਨੀਤੀ ਤੋਂ ਪ੍ਰੇਰਿਤ: ਕੇਜਰੀਵਾਲ

On Punjab

ਇੰਡੀਗੋ ਨੇ ਯਾਤਰੀਆਂ ਤੋਂ ਮੁਆਫ਼ੀ ਮੰਗੀ

On Punjab