PreetNama
ਖੇਡ-ਜਗਤ/Sports News

ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਕਿਹਾ, ਹਾਰ ਤੋਂ ਬਹੁਤ ਕੁਝ ਸਿੱਖਿਐ

ਮੌਜੂਦਾ ਵਿਸ਼ਵ ਚੈਂਪੀਅਨ ਭਾਰਤੀ ਮਹਿਲਾ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਪਿਛਲੇ ਸਾਲ ਟੋਕੀਓ ਓਲੰਪਿਕ ਦੇ ਇਕ ਸਾਲ ਤਕ ਮੁਲਤਵੀ ਹੋਣ ਤੋਂ ਬਹੁਤ ਨਿਰਾਸ਼ ਸੀ ਪਰ ਉਸ ਦੌਰਾਨ ਉਨ੍ਹਾਂ ਨੇ ਖਾਲੀ ਸਮੇਂ ਦਾ ਇਸਤੇਮਾਲ ਆਪਣੀਆਂ ਗ਼ਲਤੀਆਂ ਨੂੰ ਸੁਧਾਰਨ ਵਿਚ ਕੀਤਾ।

ਸਿੰਧੂ ਕੋਰੋਨਾ ਤੋਂ ਬਾਅਦ ਪਹਿਲੀ ਵਾਰ ਪਿਛਲੇ ਹਫ਼ਤੇ ਕੋਰਟ ‘ਤੇ ਮੁੜੀ ਸੀ ਜਿੱਥੇ ਉਨ੍ਹਾਂ ਨੂੰ ਥਾਈਲੈਂਡ ਓਪਨ ਦੇ ਪਹਿਲੇ ਹੀ ਗੇੜ ‘ਚ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋਣਾ ਪਿਆ ਸੀ। ਸਿੰਧੂ ਨੇ ਕਿਹਾ ਕਿ ਮੈਂ ਆਪਣੀ ਹਾਰ ਤੋਂ ਬਹੁਤ ਕੁਝ ਸਿੱਖਆ ਹੈ। ਹਾਰ ਤੁਹਾਨੂੰ ਅਗਲੀ ਵਾਰ ਮਜ਼ਬੂਤੀ ਨਾਲ ਵਾਪਸੀ ਕਰਨ ਦੀ ਯਾਦ ਦਿਵਾਉਂਦੀ ਹੈ।

ਪਹਿਲੀ ਚੀਜ਼ ਮੇਰੇ ਅੰਦਰ ਧੀਰਜ ਸੀ ਕਿਉਂਕਿ ਕਈ ਮਹੀਨਿਆਂ ਤਕ ਕੋਈ ਟੂਰਨਾਮੈਂਟ ਨਹੀਂ ਸੀ। ਅਸੀਂ ਬਾਹਰ ਨਿਕਲ ਕੇ ਬੈਡਮਿੰਟਨ ਨਹੀਂ ਖੇਡ ਸਕਦੇ ਸੀ ਤੇ ਇਸ ਲਈ ਸਾਨੂੰ ਧੀਰਜ ਬਣਆਈ ਰੱਖਣ ਦੀ ਲੋੜ ਸੀ। ਮੈਂ ਕਾਫੀ ਸਮਾਂ ਆਪਣੇ ਪਰਿਵਾਰ ਨਾਲ ਬਿਤਾਇਆ ਕਿਉਂਕਿ ਬਾਕੀ ਸਮਾਂ ਤਾਂ ਟੂਰਨਾਮੈਂਟਾਂ ਲਈ ਦੌਰਾ ਕਰਨ ਵਿਚ ਵੀ ਲੰਘ ਜਾਂਦਾ ਹੈ। ਇਹ ਪਹਿਲੀ ਵਾਰ ਸੀ ਜਦ ਮੈਂ ਆਪਣੇ ਪਰਿਵਾਰ ਨਾਲ ਇੰਨਾ ਸਮਾਂ ਬਿਤਾਇਆ। ਮੈਂ ਘਰ ‘ਤੇ ਹੀ ਟ੍ਰੇਨਿੰਗ ਕਰ ਰਹੀ ਸੀ ਤੇ ਮੈਂ ਧੀਰਜ ਬਣਾਈ ਰੱਖਣਾ ਸਿੱਖਿਆ।

Related posts

ਖੇਡ ਮੈਦਾਨ ਤੋਂ ਅਪਰਾਧ ਦੀ ਦਲਦਲ ਤਕ

On Punjab

ਚੌਥੀ ਵਾਰ ਭਾਰਤੀ ਰਾਈਫਲ ਸੰਘ ਦੇ ਪ੍ਰਧਾਨ ਬਣੇ ਰਣਇੰਦਰ ਸਿੰਘ, ਕੁੰਵਰ ਸੁਲਤਾਨ ਜਨਰਲ ਸਕੱਤਰ ਤੇ ਰਣਦੀਪ ਮਾਨ ਖ਼ਜ਼ਾਨਚੀ ਬਣੇ

On Punjab

ਆਈਪੀਐੱਲ: ਰਿਸ਼ਭ ਪੰਤ ਲਖਨਊ ਸੁਪਰ ਜਾਇੰਟਸ ਦਾ ਕਪਤਾਨ ਬਣਿਆ

On Punjab