PreetNama
ਸਮਾਜ/Social

ਬੈਂਕ ਫਰਾਡ ਮਾਮਲਾ: ਗੁਰਦੁਆਰਿਆਂ ਦੇ 100 ਕਰੋੜ ਤੋਂ ਵੱਧ ਪੈਸੇ ਫਸੇ

ਨਵੀਂ ਦਿੱਲੀ: ਦੇਸ਼ ‘ਚ ਪੰਜਾਬ ਤੇ ਮਹਾਰਾਸ਼ਟਰ ਬੈਂਕ ਫਰਾਡ ਮਾਮਲਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਬੈਂਕ ਵਿੱਚ ਗੁਰਦੁਆਰਿਆਂ ਦੇ 100 ਕਰੋੜ ਤੋਂ ਵੱਧ ਪੈਸੇ ਫਸੇ ਹੋਏ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਵਜ੍ਹਾ ਕਰਕੇ ਸ੍ਰੀ ਗੁਰੂ ਨਾਨਾਕ ਦੇਵ ਜੀ ਦੇ 550 ਸਾਲਾ ਗੁਰਪੁਰਬ ਮਨਾਉਣ ਵਿੱਚ ਪੈਸੇ ਦੀ ਕਿੱਲਤ ਆ ਸਕਦੀ ਹੈ। ਇਸ ਸਬੰਧੀ ਮੰਗਲਵਾਰ ਨੂੰ ਦਿੱਲੀ ਵਿੱਚ ਗੁਰਦੁਆਰਾ ਕਮੇਟੀਆਂ ਤੇ ਹੋਰ ਪੀੜਤਾਂ ਦੀ ਇਕੱਤਰਤਾ ਹੋਈ।

ਬੈਂਕ ਵਿੱਚ 1984 ਕਤਲੇਆਮ ਦੇ ਪੀੜਤਾਂ ਦਾ ਵੀ ਪੈਸਾ ਫਸਿਆ ਹੋਇਆ ਹੈ। ਪੀੜਤਾਂ ਨੇ ਕਿਹਾ ਕਿ ਜੇ RBI ਉਨ੍ਹਾਂ ਨੂੰ ਯਕੀਨ ਦਵਾਏ ਤਾਂ ਉਨ੍ਹਾਂ ਦਾ ਪੈਸਾ ਉਨ੍ਹਾਂ ਨੂੰ ਮਿਲ ਜਾਏਗਾ। ਪੀੜਤਾਂ ਨੇ ਤਿੰਨ ਮੰਗਾਂ ਚੁੱਕੀਆਂ ਹਨ- ਪਹਿਲੀ ਕਿ ਮੁਲਜ਼ਮਾਂ ਦੀ ਜਾਇਦਾਦ ਜ਼ਬਤ ਕੀਤੀ ਜਾਏ, ਦੂਜੀ ਇਹ ਕਿ ਇਸ ਬੈਂਕ ਨੂੰ RBI ਆਪਣੇ ਅਧੀਨ ਲੈ ਲਵੇ ਤੇ ਤੀਜੀ ਇਹ ਕਿ ਪੀੜਤਾਂ ਨੂੰ ਉਨ੍ਹਾਂ ਦਾ ਪੈਸਾ ਵਾਪਸ ਦਵਾਇਆ ਜਾਏ।

ਦੱਸ ਦੇਈਏ ਬੈਂਕ ਦੀ ਧੋਖਾਧੜੀ ਦੇ ਸ਼ਿਕਾਰ ਪੀੜਤਾਂ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਾਂ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਮਹਾਰਾਸ਼ਟਰ ਦੀਆਂ ਵੀ ਕਈ ਸਿੰਘ ਸਭਾਵਾਂ ਆਪਣੇ ਪੈਸੇ ਦਾ ਇੰਤਜ਼ਾਰ ਕਰ ਰਹੀਆਂ ਹਨ। ਅੱਜ ਦੀ ਇਕੱਤਰਤਾ ਵਿੱਚ ਦੱਸਿਆ ਗਿਆ ਕਿ ਜਲਦ ਹੀ ਭਾਰਤੀ ਰਿਜ਼ਰਵ ਬੈਂਕ (RBI), ਰਾਜਪਾਲ ਤੇ ਵਿੱਤ ਸਕੱਤਰ ਨਾਲ ਇਸ ਬਾਰੇ ਮੁਲਾਕਾਤ ਕੀਤੀ ਜਾਏਗੀ।

Related posts

America News: ਅਮਰੀਕਾ ‘ਚ ਨਸ਼ੀਲੇ ਪਦਾਰਥਾਂ ਦੀ ਗੈਰ-ਕਾਨੂੰਨੀ ਦਰਾਮਦ ਦੇ ਦੋਸ਼ ‘ਚ ਭਾਰਤੀ ਵਿਅਕਤੀ ਨੂੰ 7 ਸਾਲ ਜੇਲ੍ਹ ਦੀ ਸਜ਼ਾ

On Punjab

ਪਾਰਟੀ ’ਚ ਕੇਕ ਖਾਣ ਕਾਰਨ ਬੱਚਿਆਂ ਦੀ ਸਿਹਤ ਵਿਗੜੀ

On Punjab

ਯੂਕਰੇਨ ’ਚ ਅਸਮਾਨੋਂ ਵਰ੍ਹ ਰਹੀ ਹੈ ਅੱਗ, ਗੋਲ਼ੇ ਲੈ ਰਹੇੇ ਨੇ ਲੋਕਾਂ ਦੀ ਜਾਨ, ਰੂਸੀ ਵਿਦੇਸ਼ ਮੰਤਰੀ ਲਾਵਰੋਵ ਨੇ ਦਿੱਤੀ ਵਿਸ਼ਵ ਯੁੱਧ ਤੇ ਮਹਾ ਤਬਾਹੀ ਦੀ ਚਿਤਾਵਨੀ

On Punjab