PreetNama
ਖਾਸ-ਖਬਰਾਂ/Important News

ਬੇਰੂਤ ਧਮਾਕੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਅਦਾਕਾਰ ਨੇ ਦੱਸਿਆ ਕਿਵੇਂ ਬਚਾਈ ਜਾਨ

ਬੇਰੂਤ: ਲਿਬਨਾਨ ਦੀ ਰਾਜਧਾਨੀ ਬੇਰੂਤ ‘ਚ ਮੰਗਲਵਾਰ ਨੂੰ ਹੋਏ ਧਮਾਕੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਨ ਵਾਲੀ ਲਿਬਨਾਨ ਇੰਸਟਾਗ੍ਰਾਮ ਪੋਸਟ ਅਨੁਸਾਰ ਲਿਬਨਾਨੀ ਅਦਾਕਾਰਾ ਖੁਦ ਨੰਗੇ ਪੈਰ ਇਮਾਰਤ ਦੀ 22ਵੀਂ ਮੰਜ਼ਲ ਤੋਂ ਹੇਠਾਂ ਆਈ ਤੇ ਕਾਰ ਵਿੱਚ ਬੈਠੇ ਇੱਕ ਵਿਅਕਤੀ ਤੋਂ ਮਦਦ ਮੰਗੀ। ਉਸ ਨੇ ਕਿਹਾ, “ਉਹ ਵਿਅਕਤੀ ਮੈਨੂੰ ਨੇੜਲੇ ਹਸਪਤਾਲ ਲੈ ਗਿਆ ਪਰ ਮੈਨੂੰ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ ਗਿਆ ਕਿਉਂਕਿ ਹਸਪਤਾਲ ‘ਚ ਪਹਿਲਾਂ ਹੀ ਕਈ ਜ਼ਖਮੀ ਲੋਕ ਸੀ। ਫਿਰ ਉਹ ਵਿਅਕਤੀ ਮੈਨੂੰ ਇੱਕ ਹੋਰ ਹਸਪਤਾਲ ਲੈ ਗਿਆ ਜਿੱਥੇ ਮੇਰਾ ਛੇ ਘੰਟੇ ਅਪ੍ਰੇਸ਼ਨ ਕੀਤਾ ਗਿਆ।”
ਦੀ ਮੰਨੀ-ਪ੍ਰਮੰਨੀ ਸ਼ਖ਼ਸੀਅਤ ਹੈ। ਵੀਡੀਓ ਨੂੰ ਵੇਖ ਕੇ ਬੰਬ ਧਮਾਕੇ ਦੀ ਸੰਭਾਵਨਾ ਤੇ ਨੁਕਸਾਨ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ।
ਅਦਾਕਾਰਾ ਨਾਦੀਨ ਨਸੀਬ ਨਾਜ਼ਿਮ ਨੇ ਇੰਸਟਾਗ੍ਰਾਮ ‘ਤੇ ਧਮਾਕੇ ਦੀ ਇੱਕ ਵੀਡੀਓ ਸਾਂਝੀ ਕਰਦਿਆਂ ਲਿਖਿਆ,”ਮੇਰਾ ਅੱਧਾ ਚਿਹਰਾ ਤੇ ਅੱਧਾ ਸਰੀਰ ਖੂਨ ਨਾਲ ਲੱਥਪੱਥ ਸੀ। ਮੈਂ ਸਭ ਤੋਂ ਪਹਿਲਾਂ ਅੱਲ੍ਹਾ ਦਾ ਧੰਨਵਾਦ ਕਰਦੀ ਹਾਂ ਜਿਸ ਨੇ ਮੇਰੀ ਜਾਨ ਬਚਾਈ। ਧਮਾਕਾ ਬਹੁਤ ਨਜ਼ਦੀਕ ਹੋਇਆ ਤੇ ਇਹ ਦ੍ਰਿਸ਼ ਜੋ ਤੁਸੀਂ ਦੇਖ ਸਕਦੇ ਹੋ ਇਸ ਤੋਂ ਤਬਾਹੀ ਦਾ ਸਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ। ਜੇ ਤੁਸੀਂ ਮੇਰੇ ਘਰ ਆਉਂਦੇ ਹੋ ਤੇ ਹਰ ਥਾਂ ਖੂਨ ਦੇਖੋ ਤਾਂ ਤੁਸੀਂ ਹੈਰਾਨ ਹੋਵੋਗੇ ਕਿ ਮੈਂ ਕਿਵੇਂ ਜ਼ਿੰਦਾ ਹਾਂ।”

Related posts

ਸ਼ਹੀਦੀ ਜੋੜ ਮੇਲ: ਰੇਲਵੇ ਵੱਲੋਂ ਸਰਹਿੰਦ ਵਿਖੇ 12 ਗੱਡੀਆਂ ਦੇ ਆਰਜ਼ੀ ਠਹਿਰਾਅ ਦਾ ਐਲਾਨ

On Punjab

ਹੁਣ ਕੋਰਟਾਂ ‘ਚ ‘ਮਾਈ ਲਾਰਡ’ ਦੀ ਥਾਂ ਬੋਲਿਆ ਜਾਵੇਗਾ ‘ਸ਼੍ਰੀਮਾਨਜੀ’, ਇਸ ਸੂਬੇ ਨੇ ਕੀਤੀ ਪਹਿਲ

On Punjab

ਸ੍ਰੀਗੰਗਾਨਗਰ ਦੀ ਮਨਿਕਾ ਵਿਸ਼ਵਕਰਮਾ ਬਣੀ ਮਿਸ ਯੂਨੀਵਰਸ ਇੰਡੀਆ 2025

On Punjab