65.84 F
New York, US
April 25, 2024
PreetNama
ਸਿਹਤ/Health

ਬੇਬੀ ਪਾਊਡਰ ਵੇਚਣੋ ਹਟੀ Johnson & Johnson, ਕੈਂਸਰ ਦੇ ਲੱਗੇ ਸੀ ਇਲਜ਼ਾਮ

ਵਾਸ਼ਿੰਗਟਨ: ਅਮਰੀਕਾ ਦੀ ਹੈਲਥਕੇਅਰ ਕੰਪਨੀ ਜੌਨਸਨ ਐਂਡ ਜੌਨਸਨ ਨੇ ਆਪਣੇ ਵਿਵਾਦਤ ਬੇਬੀ ਟੈਲਕਮ ਪਾਊਡਰ ਨੂੰ ਕੈਨੇਡਾ ਤੇ ਅਮਰੀਕਾ ਵਿੱਚ ਵਿਕਰੀ ਤੋਂ ਬਾਹਰ ਕਰ ਲਿਆ ਹੈ। ਕੰਪਨੀ ਦੇ ਇਸ ਪਾਊਡਰ ਨਾਲ ਕੈਂਸਰ ਫੈਲਣ ਦਾ ਵਿਵਾਦ ਲੰਮੇ ਸਮੇਂ ਤੋਂ ਜੁੜਿਆ ਆ ਰਿਹਾ ਹੈ।

ਜੇ ਐਂਡ ਜੇ ਦੀ ਮੰਨੀਏ ਤਾਂ ਉਨ੍ਹਾਂ ਇਹ ਕਦਮ ਨੌਰਥ ਅਮਰੀਕਾ ਮਹਾਂਦੀਪ ਵਿੱਚ ਪਾਊਡਰ ਦੀ ਘੱਟਦੀ ਵਿਕਰੀ ਕਰਕੇ ਚੁੱਕਿਆ ਹੈ। ਇਸ ਖਿੱਤੇ ਵਿੱਚ ਕੰਪਨੀ ਆਪਣਾ ਸਟਾਰਚ ਆਧਾਰਤ ਪਾਊਡਰ ਵੇਚਣਾ ਜਾਰੀ ਰੱਖੇਗੀ। ਦੂਜੇ ਪਾਸੇ ਜੌਨਸਨ ਐਂਡ ਜੌਨਸਨ ਦੇ ਮਸ਼ਹੂਰ ਬੇਬੀ ਪਾਊਡਰ ਨਾਲ ਕੈਂਸਰ ਫੈਲਣ ਦਾ ਦਾਅਵਾ ਕਰਦੇ 19,000 ਮੁਕੱਦਮਿਆਂ ਨੇ ਕੰਪਨੀ ਦੇ ਨਾਸੀਂ ਧੂੰਆਂ ਲਿਆਂਦਾ ਪਿਆ ਹੈ। ਲੋਕਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਪਾਊਡਰ ਤੋਂ ਹੀ ਕੈਂਸਰ ਹੋਇਆ ਹੈ।

ਯੂਐਸ ਕਾਂਗਰਸ ਵੱਲੋਂ ਜਾਂਚ ਕਰ ਰਹੇ ਰਾਜਾ ਕ੍ਰਿਸ਼ਨਾਮੂਰਤੀ ਦਾ ਕਹਿਣਾ ਹੈ ਕਿ ਜੇ ਐਂਡ ਜੇ ਵੱਲੋਂ ਚੁੱਕਿਆ ਇਹ ਕਦਮ ਲੋਕਾਂ ਦੀ ਸਿਹਤ ਪ੍ਰਤੀ ਵੱਡੀ ਜਿੱਤ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕਮੇਟੀ ਦੀ 14 ਮਹੀਨੇ ਲੰਮੀ ਪੜਤਾਲ ਮਗਰੋਂ ਇਹ ਸਾਫ ਹੋ ਗਿਆ ਸੀ ਕਿ ਜੌਨਸਨ ਐਂਡ ਜੌਨਸਨ ਦੇ ਉਤਪਾਦਾਂ ਵਿੱਚ ਐਸਬੈਸਟੋਸ ਮੌਜੂਦ ਹੁੰਦਾ ਹੈ।

ਜ਼ਿਕਰਯੋਗ ਹੈ ਕਿ ਸੰਨ 1894 ਤੋਂ ਕੰਪਨੀ ਦਾ ਲਗਾਤਾਰ ਵਿਕਦਾ ਰਿਹਾ ਬੇਬੀ ਪਾਊਡਰ ਅੱਜ ਦੇ ਸਮੇਂ ਅਮਰੀਕਾ ਦੇ ਸਿਹਤ ਉਤਪਾਦਾਂ ਦੇ ਕਾਰੋਬਾਰ ਵਿੱਚ ਸਿਰਫ 0.5% ਯੋਗਦਾਨ ਪਾਉਂਦਾ ਸੀ। ਕੈਂਸਰ ਪੈਦਾ ਕਰਨ ਵਾਲੇ ਦਾਅਵਿਆਂ ਕਾਰਨ ਕੰਪਨੀ ਦੀ ਪਰਿਵਾਰ ਦੀ ਦੇਖਭਾਲ ਵਾਲੇ ਅਕਸ ਨੂੰ ਕਾਫੀ ਠੇਸ ਪਹੁੰਚੀ ਸੀ।

Related posts

ਪਰਫੈਕਟ ਫਿਗਰ ਲਈ ਮਹਿਲਾਵਾਂ ਕਰਨ ਇਹ EXERCISE

On Punjab

ਦੁੱਧ ਦੀ ਕੁਲਫੀ

On Punjab

ਆਂਡਿਆਂ ਦੇ ਛਿੱਲਕੇ ਵੀ ਹੁੰਦੈ ਲਾਭਕਾਰੀ, ਜਾਣੋ ਕਿਵੇਂ

On Punjab