83.48 F
New York, US
August 5, 2025
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਖੇਡ-ਜਗਤ/Sports Newsਰਾਜਨੀਤੀ/Politics

ਬੁਮਰਾਹ ਸਾਲ ਦਾ ਸਰਵੋਤਮ ਟੈਸਟ ਕ੍ਰਿਕਟਰ ਬਣਿਆ

ਦੁਬਈ-ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਅੱਜ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ 2024 ਵਿੱਚ 13 ਟੈਸਟ ਮੈਚਾਂ ’ਚ 71 ਵਿਕਟਾਂ ਲੈਣ ਲਈ ‘ਸਾਲ ਦਾ ਸਰਬੋਤਮ ਪੁਰਸ਼ ਟੈਸਟ ਕ੍ਰਿਕਟਰ’ ਚੁਣਿਆ ਹੈ। ਬੁਮਰਾਹ ਨੇ 2023 ਦੇ ਅਖੀਰ ਵਿੱਚ ਪਿੱਠ ਦੀ ਸੱਟ ਤੋਂ ਉਭਰਦਿਆਂ ਵਾਪਸੀ ਕੀਤੀ ਸੀ। 31 ਸਾਲਾ ਤੇਜ਼ ਗੇਂਦਬਾਜ਼ ਨੇ 2024 ਵਿੱਚ 14.92 ਦੀ ਔਸਤ ਨਾਲ ਵਿਕਟਾਂ ਲਈਆਂ ਅਤੇ ਇਸ ਸਮੇਂ ਦੌਰਾਨ ਉਸ ਨੇ ਕਈ ਰਿਕਾਰਡ ਵੀ ਬਣਾਏ। ਆਈਸੀਸੀ ਨੇ ਕਿਹਾ, ‘ਬੁਮਰਾਹ 2024 ਵਿੱਚ ਦੁਨੀਆ ਦਾ ਸਭ ਤੋਂ ਸ਼ਾਨਦਾਰ ਗੇਂਦਬਾਜ਼ ਸੀ। ਉਸ ਨੇ ਘਰੇਲੂ ਅਤੇ ਵਿਦੇਸ਼ੀ ਦੋਵਾਂ ਸਥਿਤੀਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿੱਚ ਭਾਰਤ ਲਈ ਅਹਿਮ ਯੋਗਦਾਨ ਪਾਇਆ।’ ਬੁਮਰਾਹ ਨੇ ਇੰਗਲੈਂਡ ਦੇ ਹੈਰੀ ਬਰੁੱਕ ਅਤੇ ਜੋਅ ਰੂਟ ਤੇ ਆਈਸੀਸੀ ਦੇ ਸਾਲ ਦੇ ਉੱਭਰਦੇ ਕ੍ਰਿਕਟਰ ਕਾਮਿੰਦੂ ਮੈਂਡਿਸ ਨੂੰ ਪਛਾੜ ਕੇ ਇਹ ਪੁਰਸਕਾਰ ਜਿੱਤਿਆ। ਇਸ ਤੋਂ ਪਹਿਲਾਂ ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ 2018 ਅਤੇ ਸਪਿੰਨਰ ਆਰ ਅਸ਼ਿਵਨ ਨੇ 2016 ਵਿੱਚ ਇਹ ਪੁਰਸਕਾਰ ਜਿੱਤਿਆ ਸੀ। ਬੁਮਰਾਹ ਨੇ ਕਿਹਾ ‘ਮੈਂ ਇਹ ਪੁਰਸਕਾਰ ਹਾਸਲ ਕਰਕੇ ਬਹੁਤ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ। ਟੈਸਟ ਫਾਰਮੈਟ ਹਮੇਸ਼ਾ ਮੇਰੇ ਦਿਲ ਦੇ ਨੇੜੇ ਰਿਹਾ ਹੈ।’

Related posts

ਗਰਮੀ ਨੇ ਕੀਤੀ ਅੱਤ, ਪਾਰਾ 48 ਡਿਗਰੀ ਦੇ ਨੇੜੇ ਪਹੁੰਚਿਆ

On Punjab

Sitharaman on Free Schemes : ਸੀਤਾਰਮਨ ਨੇ ਕਿਹਾ- ‘ਰਿਓੜੀ’ ਵੰਡਣ ਵਾਲੇ ਸੂਬੇ ਪਹਿਲਾਂ ਆਪਣੀ ਵਿੱਤੀ ਸਥਿਤੀ ਦੀ ਕਰਨ ਜਾਂਚ, ਫਿਰ ਕਰਨ ਕੋਈ ਐਲਾਨ

On Punjab

ਅੱਜ ਤਕ ਦੇ ਸਭ ਤੋਂ ਮਾੜੇ ਹਾਲਾਤਾਂ ਚੋਂ ਗੁਜ਼ਰ ਰਿਹੈ ਪੰਜਾਬ : ਅਕਾਲੀ ਆਗੂ

Pritpal Kaur