PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਬੀ.ਐਸ.ਐਫ., ਐਸ.ਟੀ.ਐਫ. ਨੇ ਅੰਮ੍ਰਿਤਸਰ ਬਾਰਡਰ ’ਤੇ ਨਸ਼ਾ ਤਸਕਰੀ ਦੀ ਕੋਸ਼ਿਸ਼ ਨਾਕਾਮ ਕੀਤੀ, ਇੱਕ ਕਾਬੂ

ਅੰਮ੍ਰਿਤਸਰ-ਸੀਮਾ ਸੁਰੱਖਿਆ ਬਲ (ਬੀਐਸਐਫ) ਨੇ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਨਾਲ ਸਾਂਝੇ ਆਪ੍ਰੇਸ਼ਨ ਵਿੱਚ ਅੰਮ੍ਰਿਤਸਰ ਤੋਂ 550 ਗ੍ਰਾਮ ਵਜ਼ਨ ਦੀ ਨਸ਼ੀਲੇ ਪਦਾਰਥ ਬਰਾਮਦ ਕੀਤੇ ਅਤੇ ਇੱਕ ਨਸ਼ਾ ਤਸਕਰ ਨੂੰ ਵੀ ਕਾਬੂ ਕੀਤਾ। ਬੀਐਸਐਫ ਦੇ ਖੁਫੀਆ ਵਿੰਗ ਨੇ ਅੰਮ੍ਰਿਤਸਰ ਸਰਹੱਦ ’ਤੇ ਤਸਕਰੀ ਦੀ ਕੋਸ਼ਿਸ਼ ਬਾਰੇ ਇੱਕ ਜਾਣਕਾਰੀ ਸਾਂਝੀ ਕੀਤੀ। ਜਿਸ ਉਪਰੰਤ ਇੱਕ ਮਹੱਤਵਪੂਰਨ ਸੰਯੁਕਤ ਛਾਪੇਮਾਰੀ ਕਾਰਵਾਈ ਵਿੱਚ ਬੀਐੱਸਐੱਫ ਅਤੇ ਸਪੈਸ਼ਲ ਟਾਸਕ ਫੋਰਸ ਅੰਮ੍ਰਿਤਸਰ ਨੇ ਇੱਕ ਭਾਰਤੀ ਤਸਕਰ ਨੂੰ ਇੱਕ ਮੋਬਾਈਲ ਸਮੇਤ ਕਾਬੂ ਕੀਤਾ।

ਜਾਣਕਾਰੀ ਅਨੁਸਾਰ ਫੋਨ ਅਤੇ ਅੱਗੇ ਉਸ ਦੇ ਖੁਲਾਸੇ ’ਤੇ ਸਾਂਝੀ ਪਾਰਟੀ ਨੇ ਸ਼ੱਕੀ ਖੇਤਰ ਦੀ ਬਾਰੀਕੀ ਨਾਲ ਤਲਾਸ਼ੀ ਲਈ ਅਤੇ 1 ਪੈਕਟ ਬਰਾਮਦ ਕੀਤਾ। ਬੀਐਸਐਫ ਨੇ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਪਿੰਡ ਬਲ੍ਹੇਰਵਾਲ ਜ਼ਿਲ੍ਹਾ ਅੰਮ੍ਰਿਤਸਰ ਦੇ ਨਾਲ ਲੱਗਦੇ ਖੇਤਰ ਤੋਂ ਸ਼ੱਕੀ ਹੈਰੋਇਨ (ਕੁੱਲ ਵਜ਼ਨ- 550 ਗ੍ਰਾਮ) ਬਰਾਮਦ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਬੀਐਸਐਫ ਨੇ ਅੰਮ੍ਰਿਤਸਰ ਅਤੇ ਫਾਜ਼ਿਲਕਾ ਜ਼ਿਲ੍ਹੇ ਦੇ ਸਰਹੱਦੀ ਖੇਤਰ ਤੋਂ ਦੋ ਵੱਖ-ਵੱਖ ਘਟਨਾਵਾਂ ਵਿੱਚ ਦੋ ਡਰੋਨ ਬਰਾਮਦ ਕੀਤੇ ਸਨ। ਇੱਕ ਅਧਿਕਾਰਤ ਬਿਆਨ ਰਾਹੀਂ ਦੱਸਿਆ ਕਿ ਬੀਐੱਸਐੱਫ ਇੰਟੈਲੀਜੈਂਸ ਵਿੰਗ ਦੁਆਰਾ ਦਿੱਤੀ ਗਈ ਸੂਚਨਾ ’ਤੇ ਕਾਰਵਾਈ ਕਰਦੇ ਹੋਏ ਜਵਾਨਾਂ ਨੇ ਅੰਮ੍ਰਿਤਸਰ ਅਤੇ ਫਾਜ਼ਿਲਕਾ ਜ਼ਿਲ੍ਹੇ ਦੇ ਸਰਹੱਦੀ ਖੇਤਰ ਤੋਂ ਦੋ ਵੱਖ-ਵੱਖ ਘਟਨਾਵਾਂ ਵਿੱਚ 02 ਡਰੋਨ ਬਰਾਮਦ ਕੀਤੇ ਗਏ।

Related posts

ਅਮਰੀਕਾ ‘ਚ ਨੌਕਰੀ ਨਾ ਮਿਲਣ ‘ਤੇ ਪੰਜਾਬੀ ਨੇ ਲਿਆ ਫਾਹਾ

On Punjab

ਅਮਰੀਕਾ ਦਾ ਸਾਥ ਦੇ ਕੇ ਪਾਕਿਸਤਾਨ ਨੇ ਕੀਤੀ ਵੱਡੀ ਗਲਤੀ: ਇਮਰਾਨ ਖਾਨ

On Punjab

ਬੰਗਲਾਦੇਸ਼ ਵਿੱਚ ਲੋਕਤੰਤਰੀ ਕੀਮਤਾਂ ਦੀ ਪਾਲਣਾ ਕਰਦੇ ਹੋਏ ਅੰਤਰਿਮ ਸਰਕਾਰ ਬਣਾਉਣੀ ਚਾਹੀਦੀ ਹੈ: ਅਮਰੀਕਾ

On Punjab