PreetNama
ਸਮਾਜ/Social

ਬੀਤੀ ਦੇਰ ਰਾਤ ਪੈਟਰੋਲ ਪੰਪ ਦੇ ਕਰਿੰਦੇ ਦਾ ਬੇਸਬੈਟ ਮਾਰ ਕੇ ਕਤਲ, ਪੁਲਿਸ ਜਾਂਚ ‘ਚ ਜੁਟੀ

ਮੋਗਾ ਬਰਨਾਲਾ ਨੈਸ਼ਨਲ ਹਾਈਵੇ ‘ਤੇ ਪਿੰਡ ਬੌਡੇ ਨਜ਼ਦੀਕ ਪੈਟਰੋਲ ਪੰਪ ਦੇ ਕਰਿੰਦੇ ਦਾ ਲੰਘੀ ਰਾਤ ਕਤਲ ਕਰਨ ਦਾ ਪਤਾ ਲੱਗਾ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਪਿੰਡ ਬੌਡੇ ਦਾ ਜੋਗਿੰਦਰ ਸਿੰਘ ਪੈਟਰੋਲ ਪੰਪ ‘ਤੇ ਕੰਮ ਕਰਦਾ ਸੀ ਜਿਸ ਦਾ ਬੀਤੀ ਰਾਤ ਅਣਪਛਾਤਿਆਂ ਵੱਲੋਂ ਬੇਸਬੈਟ ਮਾਰ ਕੇ ਕਤਲ ਕਰ ਦਿੱਤਾ ਹੈ। ਘਟਨਾ ਸਥਾਨ ‘ਤੇ ਪਹੁੰਚੀ ਥਾਣਾ ਬੱਧਨੀ ਕਲਾਂ ਦੀ ਪੁਲਿਸ ਜਾਂਚ ‘ਚ ਜੁਟ ਗਈ ਹੈ। ਫਿਲਹਾਲ ਕਤਲ ਦੇ ਕਾਰਨਾ ਦਾ ਪਤਾ ਨਹੀਂ ਲੱਗ ਸਕਿਆ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਘਟਨਾ ਲੁੱਟ ਦੀ ਵੀ ਹੋ ਸਕਦੀ ਹੈ। ਪਰ ਪੁਲਿਸ ਕੁਝ ਵੀ ਕਹਿਣ ਤੋਂ ਇਨਕਾਰੀ ਹੈ। ਕਤਲ ਦੇ ਅਸਲ ਕਾਰਨਾ ਦਾ ਪਤਾ ਜਾਂਚ ਤੋਂ ਬਾਅਦ ਹੀ ਲੱਗੇਗਾ।

ਬੋਤਲ ‘ਚ ਤੇਲ ਪਾਉਣ ਨੂੰ ਲੈ ਕੇ ਹੋਈ ਘਟਨਾ : ਡੀਐੱਸਪੀ

ਡੀਐੱਸਪੀ ਸਰਫਰਾਜ ਆਲਮ ਨੇ ਦੱਸਿਆ ਕਿ ਇਹ ਘਟਨਾ ਰਾਤ 11 ਵਜੇ ਦੇ ਕਰੀਬ ਦੀ ਹੈ । ਉਨ੍ਹਾਂ ਕਿਹਾ ਕਿ ਦੋ ਅਣਪਛਾਤੇ ਵਿਅਕਤੀ ਪੈਟਰੋਲ ਪੰਪ ਤੇ ਬੋਤਲ ਵਿਚ ਤੇਲ ਪਵਾਉਣ ਲਈ ਆਏ ਸਨ ਪਰ ਪੰਪ ਕਰਿੰਦਿਆਂ ਵੱਲੋਂ ਬੋਤਲ ਵਿਚ ਤੇਲ ਪਵਾਉਣ ‘ਤੇ ਇਨਕਾਰ ਕਰ ਦਿੱਤਾ। ਬਾਅਦ ਵਿਚ ਦੋ ਵਿਅਕਤੀ ਪੰਪ ‘ਤੇ ਆਏ ਜਿਨ੍ਹਾਂ ਕਰਿੰਦੇ ਦਾ ਕਤਲ ਕਰ ਦਿੱਤਾ। ਡੀਐੱਸਪੀ ਨੇ ਦੱਸਿਆ ਕਿ ਮੁਲਜ਼ਮ ਆਈ 20 ਕਾਰ ‘ਤੇ ਸਵਾਰ ਹੋ ਕੇ ਆਏ ਸਨ। ਉਨ੍ਹਾਂ ਕਿਹਾ ਪੁਲਿਸ ਵੱਲੋਂ ਸੀਸੀਟੀਵੀ ਚੈੱਕ ਕੀਤੇ ਜਾ ਰਹੇ ਹਨ।

Related posts

ਕਪਿਲ ਸ਼ਰਮਾ ਨੇ ਫਿਲਮ “ਕਿਸ ਕਿਸਕੋ ਪਿਆਰ ਕਰੂੰ 2” ਦੀ ਸ਼ੂਟਿੰਗ ਸ਼ੁਰੂ ਕੀਤੀ

On Punjab

ਰਾਜਾ ਵੜਿੰਗ ਨੂੰ ਸਿਸੋਦੀਆ ਦੇ ਪੰਜਾਬ ਦੌਰੇ ’ਤੇ ਇਤਰਾਜ਼

On Punjab

ਆਸਟ੍ਰੇਲੀਆ ਦੇ ਵਿਕਟੋਰੀਆ ’ਚ ਲਾਕਡਾਊਨ ’ਚ ਨਹੀਂ ਮਿਲੇਗੀ ਕੋਈ ਛੂਟ, ਡੈਲਟਾ ਵੇਰੀਐਂਟ ਦੇ ਮਾਮਲਿਆਂ ’ਚ ਆਈ ਕਮੀ

On Punjab