59.85 F
New York, US
October 11, 2026
PreetNama
ਰਾਜਨੀਤੀ/Politics

ਬੀਜੇਪੀ ਵਿਧਾਇਕ ਦਾ ਸ਼ਰਮਨਾਕ ਕਾਰਾ: ਪਾਣੀ ਮੰਗਣ ‘ਤੇ ਔਰਤ ਨੂੰ ਲੱਤਾਂ-ਮੁੱਕਿਆਂ ਨਾਲ ਕੁੱਟਿਆ, ਵੀਡੀਓ ਵਾਇਰਲ

ਅਹਿਮਦਾਬਾਦ: ਗੁਜਰਾਤ ‘ਚ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਬਲਰਾਮ ਥਾਵਾਣੀ ਤੇ ਉਸ ਦੇ ਸਮਰਥਕਾਂ ਨੇ ਮਿਲ ਕੇ ਮਹਿਲਾ ਨਾਲ ਕੁੱਟਮਾਰ ਕੀਤੀ। ਇਹ ਘਟਨਾ ਗੁਜਰਾਤ ਦੇ ਨਰੋਡਾ ਦੀ ਹੈ। ਇੱਥੇ ਇੱਕ ਔਰਤ ਪਾਣੀ ਨੂੰ ਲੈ ਕੇ ਬਲਰਾਮ ਥਾਵਾਣੀ ਨੂੰ ਸ਼ਿਕਾਇਤ ਕਰ ਰਹੀ ਸੀ। ਸ਼ਿਕਾਇਤ ਸੁਣ ਕੇ ਵਿਧਾਇਕ ਆਪਣੇ ਗੁੱਸੇ ‘ਤੇ ਕੰਟਰੋਲ ਨਹੀਂ ਕਰ ਪਾਇਆ। ਉਸ ਨੇ ਮਹਿਲਾ ਨਾਲ ਕੁੱਟਮਾਰ ਕੀਤੀ। ਇਸ ‘ਚ ਵਿਧਾਇਕ ਨਾਲ ਉਸ ਦੇ ਸਮਰੱਥਕ ਵੀ ਸ਼ਾਮਲ ਸੀ।

ਪੀੜਤਾ ਦਾ ਕਹਿਣਾ ਹੈ ਕਿ ਵਿਧਾਇਕ ਨੇ ਨਾ ਸਿਰਫ ਮੇਰੇ ਨਾਲ ਕੁੱਟਮਾਰ ਕੀਤੀ ਸਗੋਂ ਮੇਰੇ ਪਤੀ ਜਦੋਂ ਮੈਨੂੰ ਬਚਾਉਣ ਆਏ ਤਾਂ ਉਨ੍ਹਾਂ ਨਾਲ ਵੀ ਕੁੱਟਮਾਰ ਕੀਤੀ। ਪੀੜਤਾ ਨੇ ਕਿਹਾ, “ਮੇਰੇ ਨਾਲ ਸਿਰਫ ਵਿਧਾਇਕ ਹੀ ਨਹੀਂ ਸਗੋਂ ਉਸ ਨੇ ਤਿੰਨ–ਚਾਰ ਸਮਰੱਥਕਾਂ ਨੇ ਵੀ ਕੁੱਟਮਾਰ ਨੂੰ ਅੰਜ਼ਾਮ ਦਿੱਤਾ।”ਮਹਿਲਾ ਨਾਲ ਹੋਈ ਇਸ ਬਦਸਲੂਕੀ ਦਾ ਵੀਡੀਓ ਇੱਕ ਵਿਅਕਤੀ ਨੇ ਆਪਣੇ ਫੋਨ ‘ਚ ਰਿਕਾਰਡ ਕੀਤਾ। ਕੁੱਟਮਾਰ ਦੌਰਾਨ ਮਹਿਲਾ ਨੇ ਉੱਥੇ ਖੜ੍ਹੇ ਲੋਕਾਂ ਤੋਂ ਮਦਦ ਦੀ ਮੰਗ ਕੀਤੀ ਪਰ ਉਸ ਦੀ ਮਦਦ ਲਈ ਕੋਈ ਅੱਗੇ ਨਹੀਂ ਆਇਆ। ਇਸ ਤੋਂ ਬਾਅਦ ਔਰਤ ਪੁਲਿਸ ਸਟੇਸ਼ਨ ਗਈ ਪਰ ਪੁਲਿਸ ਨੇ ਵੀ ਮਾਮਲਾ ਦਰਜ ਕਰਨ ਤੋਂ ਮਨ੍ਹਾਂ ਕਰ ਦਿੱਤਾ।

Related posts

ਛੱਤੀਸਗੜ੍ਹ ਵਿੱਚ ਮਹਿਲਾ ਮਾਓਵਾਦੀ ਮਾਰੀ ਗਈ

On Punjab

Chandigarh ਦਾ AQI ਦਿੱਲੀ ਦੇ ਨੇੜੇ; ਮੌਸਮ ਵਿਭਾਗ ਨੇ ਜਾਰੀ ਕੀਤਾ ਯੈਲੋ ਅਲਰਟ

On Punjab

ਕਮਜ਼ੋਰ ਆਲਮੀ ਰੁਝਾਨ ਦੇ ਚਲਦਿਆਂ ਸ਼ੇਅਰ ਬਾਜ਼ਾਰ ਹੇਠਾਂ ਬੰਦ

On Punjab