ਖਾਸ-ਖਬਰਾਂ/Important Newsਬੀਜੇਪੀ ਦਫਤਰ ‘ਚ ਰੌਣਕਾਂ, ਕਾਂਗਰਸ ਦੇ ਖੇਮੇ ‘ਚ ਪੱਸਰਿਆ ਸਟਾਨਾ May 23, 20191621 ਬੀਜੇਪੀ ਨੇ ਹੁਣ ਤਕ ਦਾ ਸਭ ਤੋਂ ਚੰਗਾ ਪ੍ਰਦਰਸ਼ਨ ਕਰਦੇ ਹੋਏ 300 ਸੀਟਾਂ ‘ਤੇ ਜਿੱਤ ਦਰਜ ਕੀਤੀ ਹੈ। ਦੇਸ਼ ‘ਚ ਬੀਜੇਪੀ ਦੇ ਸਮਰੱਥਕ ਜਸ਼ਨ ਮਨਾ ਰਹੇ ਹਨ। ਇੱਕ ਪਾਸੇ ਜਿੱਥੇ ਬੀਜੇਪੀ ਦੇ ਦਿੱਲੀ ਮੁੱਖ ਦਫਤਰ ‘ਚ ਜਸ਼ਨ ਦਾ ਮਾਹੌਲ ਹੈ, ਉੱਥੇ ਹੀ ਵਿਰੋਧੀ ਧਿਰ ਕਾਂਗਰਸ ਦੇ ਦਫਤਰ ‘ਚ ਸਨਾਟਾ ਪਸਰਿਆ ਹੋਇਆ ਹੈ। ਕਾਂਗਰਸ ਪਾਰਟੀ ਦੇ ਝੰਡੇ ਤੇ ਹੋਣ ਪ੍ਰਚਾਰ ਸਾਮਗਰੀ ਵੇਚਣ ਵਾਲੇ ਕਾਂਗਰਸ ਪਾਰਟੀ ਦੇ ਦਿੱਲੀ ਦਫਤਰ ਬਾਹਰ ਬੇਕਾਰ ਬੈਠੇ ਹਨ। ਦਿੱਲੀ ‘ਚ ਹੀ ਨਹੀਂ ਲਖਨਊ ਕਾਂਗਰਸ ਮੁੱਖ ਦਫਤਰ ‘ਚ ਵੀ ਕੁਝ ਅਹਿਜਾ ਹੀ ਸਨਾਟਾ ਛਾਇਆ ਹੋਇਆ ਹੈ। ਲਖਨਊ ‘ਚ ਸੁਨਸਾਨ ਕਾਂਗਰਸ ਪਾਰਟੀ ਮੁੱਖ ਦਫਤਰ ਦੇ ਬਾਹਰ ਪੱਤਰਕਾਰ ਖੜ੍ਹੇ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਇੱਥੇ ਕਿਸੇ ਦਾ ਨਾਮੋ-ਨਿਸ਼ਾਨ ਨਹੀਂ ਹੈ।