57.6 F
New York, US
March 10, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਬੀਐੱਸਐੱਫ ਤੇ ਏਐੱਨਟੀਐੱਫ ਵੱਲੋਂ 25 ਕਿਲੋ ਹੈਰੋਇਨ ਅਤੇ ਪਿਸਤੌਲ ਸਮੇਤ ਇਕ ਕਾਬੂ

ਅੰਮ੍ਰਿਤਸਰ- ਸਰਹੱਦ ਪਾਰੋਂ ਤਸਕਰੀ ਵਿਰੁੱਧ ਇੱਕ ਕਾਰਵਾਈ ਵਿੱਚ ਬੀਐੱਸਐੱਫ ਅਤੇ ਏਐੱਨਟੀਐੱਫ ਅੰਮ੍ਰਿਤਸਰ ਨੇ ਅੱਜ ਇੱਕ ਸਾਂਝੇ ਅਪਰੇਸ਼ਨ ਦੌਰਾਨ ਇਕ ਵਿਅਕਤੀ ਨੂੰ ਕਾਬੂ ਕਰਕੇ 23 ਪੈਕੇਟ ਹੈਰੋਇਨ , 2 ਮੈਗਜ਼ੀਨ ਸਮੇਤ ਇਕ ਪਿਸਤੌਲ ਬਰਾਮਦ ਕੀਤਾ ਹੈ। ਇਹ ਕੁੱਲ 25.9 ਕਿਲੋ ਹੈਰੋਇਨ ਹੈ।ਬੀਐੱਸਐੱਫ ਅਧਿਕਾਰੀ ਨੇ ਦੱਸਿਆ ਕਿ ਇਕ ਸਾਂਝੇ ਨਾਕੇ ਦੌਰਾਨ ਅੰਮ੍ਰਿਤਸਰ ਦੇ ਪਿੰਡ ਬਹਿੜਵਾਲ ਨੇੜੇ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਸਮੇਤ ਇਕ ਭਾਰਤੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੱਸਿਆ ਕਿ ਖੁਫੀਆ ਜਾਣਕਾਰੀ ਦੇ ਅਧਾਰ ’ਤੇ ਸਾਂਝੀ ਟੀਮ ਨੇ ਇਸ ਸ਼ੱਕੀ ਮੋਟਰਸਾਈਕਲ ਸਵਾਰ ਨੂੰ ਰੋਕਿਆ ਅਤੇ ਹਿਰਾਸਤ ਵਿੱਚ ਲਿਆ। ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ਵਿੱਚੋਂ ਜ਼ਬਤ ਕੀਤੇ ਗਏ ਇੱਕ ਵੱਡੇ ਬੈਗ ’ਚੋਂ 23 ਪੈਕੇਟ ਹੈਰੋਇਨ (ਕੁੱਲ ਵਜ਼ਨ- 25.9 ਕਿਲੋਗ੍ਰਾਮ) ਅਤੇ 2 ਮੈਗਜ਼ੀਨਾਂ ਸਮੇਤ ਇੱਕ ਪਿਸਤੌਲ ਮਿਲਿਆ।

ਮੋਟਰਸਾਈਕਲ ਤੋਂ ਇਲਾਵਾ ਇੱਕ ਆਈਫੋਨ 14 ਵੀ ਬਰਾਮਦ ਕੀਤਾ ਗਿਆ। ਸ਼ੱਕ ਹੈ ਕਿ ਇਹ ਨਸ਼ੀਲਾ ਪਦਾਰਥ ਸਰਹੱਦ ਪਾਰੋਂ ਡਰੋਨ ਰਾਹੀਂ ਸੁੱਟਿਆ ਗਿਆ ਸੀ। ਗ੍ਰਿਫ਼ਤਾਰ ਵਿਅਕਤੀ ਦੀ ਪਛਾਣ ਪਿੰਡ ਬਹਿੜਵਾਲ ਦੇ ਵਸਨੀਕ ਵਜੋਂ ਹੋਈ ਹੈ। ਬਰਾਮਦ ਕੀਤੀਆਂ ਗਈਆਂ ਵਸਤਾਂ ਅਤੇ ਮੁਲਜ਼ਮ ਨੂੰ ਅਗਲੇਰੀ ਜਾਂਚ ਅਤੇ ਕਾਨੂੰਨੀ ਕਾਰਵਾਈ ਲਈ ਏਐੱਨਟੀਐੱਫ ਅੰਮ੍ਰਿਤਸਰ ਹਵਾਲੇ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਇੱਕ ਵੱਖਰੀ ਕਾਰਵਾਈ ਦੌਰਾਨ ਬੀਐੱਸਐੱਫ ਨੇ ਤਸਕਰੀ ਦੇ ਦੋਸ਼ ਹੇਠ 2 ਵਿਅਕਤੀਆਂ ਨੂੰ ਕਾਬੂ ਕੀਤਾ ਅਤੇ ਉਨ੍ਹਾਂ ਕੋਲੋਂ 4 ਪੈਕੇਟ ਹੈਰੋਇਨ ਬਰਾਮਦ ਕੀਤੀ। ਇਸ ਕਾਰਵਾਈ ਨੂੰ ਵੀ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਅੰਜਾਮ ਦਿੱਤਾ ਗਿਆ ਸੀ।

ਬੀਐੱਸਐੱਫ ਜਵਾਨਾਂ ਨੇ ਅੰਮ੍ਰਿਤਸਰ ਸਰਹੱਦ ’ਤੇ ਤਸਕਰੀ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਦਿਆ ਪਿੰਡ ਮੋਧੇ ਨਾਲ ਲੱਗਦੇ ਖੇਤਰ ’ਚੋਂ ਦੋ ਨਸ਼ਾ ਤਸਕਰਾਂ ਨੂੰ ਤਿੰਨ ਪੈਕੇਟ ਹੈਰੋਇਨ (ਕੁੱਲ ਵਜ਼ਨ-1.700 ਕਿਲੋਗ੍ਰਾਮ) ਅਤੇ ਇਕ ਮੋਬਾਈਲ ਫੋਨ ਸਮੇਤ ਕਾਬੂ ਕੀਤਾ। ਫੜੇ ਗਏ ਦੋਵੇਂ ਵਿਅਕਤੀ ਪਿੰਡ ਮੋਧੇ ਦੇ ਵਸਨੀਕ ਹਨ, ਜਿਨ੍ਹਾਂ ਨੂੰ ਹੋਰ ਜਾਂਚ ਲਈ ਐੱਨਸੀਬੀ ਹਵਾਲੇ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਇੱਕ ਹੋਰ ਕਾਰਵਾਈ ਵਿਚ ਪਿੰਡ ਚੱਕਲਾਬਕਸ਼ ਨਾਲ ਲੱਗਦੇ ਖੇਤ ’ਚੋਂ ਇਕ ਪੈਕੇਟ ਹੈਰੋਇਨ (ਕੁੱਲ ਵਜ਼ਨ-560 ਗ੍ਰਾਮ) ਬਰਾਮਦ ਕੀਤਾ ਗਿਆ।

Related posts

ਭਾਰਤੀ ਤੇ ਹਰਸ਼ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜਿਆ, NCB ਨੇ ਮੰਗੀ ਸੀ ਰਿਮਾਂਡ

On Punjab

ਅਮਰੀਕਾ ਜਾਣ ਦੇ ਚਾਹਵਾਨਾਂ ਲਈ ਮਾੜੀ ਖ਼ਬਰ, ਛੇਤੀ ਬੰਦ ਹੋ ਸਕਦਾ ਇਹ ਵੀਜ਼ਾ

On Punjab

ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਕਾਰਨੀ ਨੇ ਕਾਰਬਨ ਟੈਕਸ ਹਟਾਇਆ

On Punjab