PreetNama
ਸਮਾਜ/Social

ਬਿਸਕੁਟ ਦੇ ਇਸ਼ਤਿਹਾਰ ਤੋਂ ਡਰਿਆ ਪਾਕਿਸਤਾਨ, ਇਸ ਔਰਤ ਦੇ ਡਾਂਸ ਤੋਂ ਮੰਤਰੀ ਵੀ ਔਖੇ

ਇੱਕ ਬਿਸਕੁਟ ਦਾ ਇਸ਼ਤਿਹਾਰ ਅੱਜਕੱਲ੍ਹ ਪਾਕਿਸਤਾਨ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ਼ਤਿਹਾਰ ਦੀ ਵੀਡੀਓ ਵਿੱਚ ਦਿਖਾਈ ਗਈ ਔਰਤ ਦੇ ਡਾਂਸ ਨੂੰ ‘ਮੁਜਰੇ’ ਦਾ ਨਾਂ ਦੇ ਕੇ ਅਲੋਚਨਾ ਕੀਤੀ ਜਾ ਰਹੀ ਹੈ। ਆਮ ਜਨਤਾ ਤੋਂ ਲੈ ਕੇ ਮੰਤਰੀਆਂ ਤੱਕ ਵੀ ਇਸ ਦੇ ਵਿਰੋਧ ਵਿੱਚ ਸ਼ਾਮਲ ਹਨ।

ਲੋਕ ਪਾਕਿਸਤਾਨ ‘ਚ ਇਲੈਕਟ੍ਰਾਨਿਕ ਮੀਡੀਆ ਰੈਗੂਲੇਟਰੀ ਅਥਾਰਟੀ (ਪੇਮਰਾ) ਦੀ ਭੂਮਿਕਾ ‘ਤੇ ਸਵਾਲ ਉਠਾ ਰਹੇ ਹਨ। ਇੱਥੋਂ ਤੱਕ ਕਿ ਵਿਰੋਧ ਵਧਣ ‘ਤੇ ਪੇਮਰਾ ਨੂੰ ਇੱਕ ਬਿਆਨ ਜਾਰੀ ਕਰਨਾ ਪਿਆ। ਉਸ ਨੇ ਕਿਹਾ ਹੈ ਕਿ ਐਡਵਰਟਾਈਜ਼ਿੰਗ ਐਸੋਸੀਏਸ਼ਨ ਤੇ ਐਡਵਰਟਾਈਜ਼ਿੰਗ ਸੁਸਾਇਟੀ ਨੂੰ ਇਸ਼ਤਿਹਾਰ ਦੇ ਕੰਟੈਂਟ ‘ਤੇ ਵਿਚਾਰ ਕਰਨਾ ਚਾਹੀਦਾ ਹੈ।

ਇਸ਼ਤਿਹਾਰ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਜਾਰੀ ਹੋਣ ਨਾਲ ਇੱਕ ਨਵੀਂ ਬਹਿਸ ਸ਼ੁਰੂ ਹੋਈ। ਇੱਕ ਸਮੂਹ ਨੇ ਇਸ਼ਤਿਹਾਰ ਨੂੰ ਅਸ਼ਲੀਲ ਕਰਾਰ ਦਿੱਤਾ ਹੈ, ਦੂਜੇ ਸਮੂਹ ਨੇ ਇਸ ਦਾ ਢੁਕਵਾਂ ਜਵਾਬ ਦਿੱਤਾ ਹੈ। ਉਹ ਕਹਿੰਦੇ ਹਨ ਕਿ ਹੁਣ ਕਲਾਕਾਰ ਦੀ ਆਜ਼ਾਦੀ ਵੀ ਸੁਰੱਖਿਅਤ ਨਹੀਂ ਹੈ।

ਇੱਕ ਇਸ਼ਤਿਹਾਰ ਦੇ ਵੀਡੀਓ ਨੂੰ ਅਸ਼ਲੀਲ ਦੱਸਣ ਵਾਲੇ ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ, “ਹੁਣ ਬਿਸਕੁਟ ਵੇਚਣ ਲਈ ਟੀਵੀ ਚੈਨਲਾਂ ‘ਤੇ ਮੁਜਰਾ ਚੱਲੇਗਾ। ਕੀ ਇੱਥੇ ਕੋਈ ਪੇਮਾਰ ਨਾਮਕ ਸੰਸਥਾ ਹੈ? ਕੀ ਇਮਰਾਨ ਖਾਨ ਦੀ ਸਰਕਾਰ ਇਸ ਮਾਮਲੇ ਵਿੱਚ ਕੋਈ ਕਾਰਵਾਈ ਕਰੇਗੀ?” ਉਸਨੇ ਪੁੱਛਿਆ ਕਿ ਕੀ ਇਸਲਾਮ ਦੇ ਨਾਮ ‘ਤੇ ਪਾਕਿਸਤਾਨ ਨਹੀਂ ਬਣਾਇਆ ਗਿਆ ਸੀ?

ਸੋਸ਼ਲ ਮੀਡੀਆ ‘ਤੇ ਮੁਜਰਾ ਕਹਿਣ ਵਾਲੇ ਯੂਜ਼ਰ ਦੇ ਵਿਰੋਧ ‘ਚ ਇਕ ਔਰਤ ਨੇ ਲਿਖਿਆ, “ਹੱਸਦੀ, ਮੁਸਕੁਰਾਉਂਦੀ, ਗਾਉਂਦੀ, ਔਰਤ ਤੋਂ ਨਫ਼ਰਤ ਕਰਦੇ ਹਨ। ਇਹ ਸਮਾਜ ਸਿਰਫ ਉਸ ਔਰਤ ਨੂੰ ਪਸੰਦ ਕਰਦਾ ਹੈ ਜੋ ਸਹਿਮੀ ਹੋਈ, ਡਰੀ ਹੋਈ, ਰੋ ਰਹੀ ਹੈ। ਜਦੋਂ ਇਹ ਟੀਵੀ ‘ਤੇ ਦਿਖਾਈ ਜਾਂਦੀ ਹੈ ਇਸ ਲਈ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈ। ”

Related posts

ਕਾਬੁਲ ਦੇ 3 ਏਅਰਪੋਰਟ ਗੇਟਾਂ ’ਤੇ ਤਾਲਿਬਾਨ ਨੇ ਕੀਤਾ ਕਬਜ਼ਾ, ਅੱਤਵਾਦੀ ਹਮਲੇ ਤੋਂ ਬਾਅਦ ਅਮਰੀਕੀ ਫ਼ੌਜ ਹਟੀ

On Punjab

ਇਸ ਆਇਲੈਂਡ ‘ਤੇ ਹੈ ਕੇਕੜਿਆਂ ਦਾ ਕਬਜ਼ਾ, ਸੜਕਾਂ ਹੋ ਜਾਂਦੀਆਂ ਹਨ ਲਾਲ, ਵੀਡੀਓ ਦੇਖ ਕੇ ਰਹਿ ਜਾਓਗੇ ਹੈਰਾਨ

On Punjab

ਸਰਕਾਰ ਨੇ ਆਈ.ਟੀ. ਨਿਯਮਾਂ ਵਿੱਚ ਬਦਲਾਅ ਦਾ ਪ੍ਰਸਤਾਵ ਰੱਖਿਆ; AI ਸਮੱਗਰੀ ਲਈ ਲੇਬਲਿੰਗ, ਮਾਰਕਿੰਗ ਦੀ ਤਜਵੀਜ਼

On Punjab