ਆਸਟ੍ਰੇਲੀਆ ਦੇ ਸਾਬਕਾ ਗੇਂਦਬਾਜ਼ ਕੋਚ ਡੇਵਿਡ ਸੇਕਰ ਨੇ ਕ੍ਰਿਕਟ ਆਸਟ੍ਰੇਲੀਆ ਤੋਂ 2018 ਬਾਲ ਟੇਂਪਰਿੰਗ ਮਾਮਲੇ ਦੀ ਜਾਂਚ ਨੂੰ ਜਨਤਕ ਕਰਨ ਨੂੰ ਕਿਹਾ ਹੈ। ਹਾਲ ਹੀ ‘ਚ ਕੈਮਰਨ ਬੈਨਕ੍ਰਾਫਟ ਦੇ ਇਕ ਬਿਆਨ ਤੋਂ ਬਾਅਦ ਇਹ ਮੁੱਦਾ ਇਕ ਵਾਰ ਫਿਰ ਚਰਚਾ ‘ਚ ਆ ਗਿਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਗੇਂਦਬਾਜ਼ਾਂ ਨੂੰ ਬਾਲ ਟੇਂਪਰਿੰਗ ਬਾਰੇ ਜਾਣਕਾਰੀ ਸੀ। ਇਸ ਤੋਂ ਬਾਅਦ ਆਸਟ੍ਰੇਲਿਆਈ ਫਰੰਟਲਾਈਨ ਗੇਂਦਬਾਜ਼ ਨਿਸ਼ਾਨੇ ‘ਤੇ ਆ ਗਏ ਸੀ ਤੇ ਉਨ੍ਹਾਂ ਨੂੰ ਸਫਾਈ ਤਕ ਦੇਣੀ ਪਈ।ਹਾਲਾਂਕਿ ਗੇਂਦ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਉਣ ਦੌਰਾਨ ਆਸਟ੍ਰੇਲੀਆ ਦੇ ਗੇਂਦਬਾਜ਼ੀ ਕੋਚ ਰਹੇ ਸੇਕਰ ਨੂੰ ਲੱਗਦਾ ਹੈ ਕਿ ਜੇਕਰ ਜਾਂਚ ਜਨਤਕ ਕਰ ਦਿੱਤੀ ਜਾਵੇ ਤਾਂ ਇਸ ਨੂੰ ਲੈ ਕੇ ਵਾਰ-ਵਾਰ ਸਵਾਲ ਚੁੱਕਣਾ ਬੰਦ ਹੋ ਸਕਦਾ ਹੈ। ਈਐਸਪੀਐਨਕ੍ਰਿਕਇੰਫੋ ਮੁਤਾਬਕ ਸੇਕਰ ਨੇ ਕਿਹਾ ਮੈਨੂੰ ਅਜਿਹਾ ਕੁਝ ਨਹੀਂ ਦਿਖ ਰਿਹਾ ਜਿਸ ਕਾਰਨ ਇਸ ਨੂੰ ਜਨਤਕ ਨਹੀਂ ਕੀਤਾ ਜਾਣਾ ਚਾਹੀਦਾ ਪਰ ਇਹ ਕ੍ਰਿਕਟ ਆਸਟ੍ਰੇਲੀਆ ‘ਤੇ ਨਿਰਭਰ ਕਰਦਾ ਹੈ ਤੇ ਇਸ ਨੂੰ ਕਿਸ ਤਰ੍ਹਾਂ ਨਾਲ ਸੰਭਾਲਣਾ ਚਾਹੁੰਦੇ ਹਨ। ਇਹ ਸਵਾਲ ਉੱਠਦਾ ਰਹਿੰਦਾ ਹੈ ਜੇਕਰ ਇਸ ਨੂੰ ਜਨਤਕ ਕੀਤਾ ਜਾਂਦਾ ਹੈ ਤਾਂ ਸ਼ਾਇਦ ਸਵਾਲ ਰੁਕ ਜਾਣ ਪਰ ਮੈਨੂੰ ਨਹੀਂ ਲੱਗਦਾ ਕਿ ਉਹ ਅਜਿਹਾ ਕਰਨਗੇ।


