83.44 F
New York, US
August 6, 2025
PreetNama
ਖੇਡ-ਜਗਤ/Sports News

ਬਾਲ ਟੇਂਪਰਿੰਗ ਮਾਮਲੇ ਦੀ ਜਾਂਚ ਨੂੰ ਕੀਤਾ ਜਾਵੇ ਜਨਤਕ, ਸਾਬਕਾ ਆਸਟ੍ਰੇਲਿਆਈ ਗੇਂਦਬਾਜ਼ ਕੋਚ ਨੇ ਕੀਤੀ ਮੰਗ

ਆਸਟ੍ਰੇਲੀਆ ਦੇ ਸਾਬਕਾ ਗੇਂਦਬਾਜ਼ ਕੋਚ ਡੇਵਿਡ ਸੇਕਰ ਨੇ ਕ੍ਰਿਕਟ ਆਸਟ੍ਰੇਲੀਆ ਤੋਂ 2018 ਬਾਲ ਟੇਂਪਰਿੰਗ ਮਾਮਲੇ ਦੀ ਜਾਂਚ ਨੂੰ ਜਨਤਕ ਕਰਨ ਨੂੰ ਕਿਹਾ ਹੈ। ਹਾਲ ਹੀ ‘ਚ ਕੈਮਰਨ ਬੈਨਕ੍ਰਾਫਟ ਦੇ ਇਕ ਬਿਆਨ ਤੋਂ ਬਾਅਦ ਇਹ ਮੁੱਦਾ ਇਕ ਵਾਰ ਫਿਰ ਚਰਚਾ ‘ਚ ਆ ਗਿਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਗੇਂਦਬਾਜ਼ਾਂ ਨੂੰ ਬਾਲ ਟੇਂਪਰਿੰਗ ਬਾਰੇ ਜਾਣਕਾਰੀ ਸੀ। ਇਸ ਤੋਂ ਬਾਅਦ ਆਸਟ੍ਰੇਲਿਆਈ ਫਰੰਟਲਾਈਨ ਗੇਂਦਬਾਜ਼ ਨਿਸ਼ਾਨੇ ‘ਤੇ ਆ ਗਏ ਸੀ ਤੇ ਉਨ੍ਹਾਂ ਨੂੰ ਸਫਾਈ ਤਕ ਦੇਣੀ ਪਈ।ਹਾਲਾਂਕਿ ਗੇਂਦ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਉਣ ਦੌਰਾਨ ਆਸਟ੍ਰੇਲੀਆ ਦੇ ਗੇਂਦਬਾਜ਼ੀ ਕੋਚ ਰਹੇ ਸੇਕਰ ਨੂੰ ਲੱਗਦਾ ਹੈ ਕਿ ਜੇਕਰ ਜਾਂਚ ਜਨਤਕ ਕਰ ਦਿੱਤੀ ਜਾਵੇ ਤਾਂ ਇਸ ਨੂੰ ਲੈ ਕੇ ਵਾਰ-ਵਾਰ ਸਵਾਲ ਚੁੱਕਣਾ ਬੰਦ ਹੋ ਸਕਦਾ ਹੈ। ਈਐਸਪੀਐਨਕ੍ਰਿਕਇੰਫੋ ਮੁਤਾਬਕ ਸੇਕਰ ਨੇ ਕਿਹਾ ਮੈਨੂੰ ਅਜਿਹਾ ਕੁਝ ਨਹੀਂ ਦਿਖ ਰਿਹਾ ਜਿਸ ਕਾਰਨ ਇਸ ਨੂੰ ਜਨਤਕ ਨਹੀਂ ਕੀਤਾ ਜਾਣਾ ਚਾਹੀਦਾ ਪਰ ਇਹ ਕ੍ਰਿਕਟ ਆਸਟ੍ਰੇਲੀਆ ‘ਤੇ ਨਿਰਭਰ ਕਰਦਾ ਹੈ ਤੇ ਇਸ ਨੂੰ ਕਿਸ ਤਰ੍ਹਾਂ ਨਾਲ ਸੰਭਾਲਣਾ ਚਾਹੁੰਦੇ ਹਨ। ਇਹ ਸਵਾਲ ਉੱਠਦਾ ਰਹਿੰਦਾ ਹੈ ਜੇਕਰ ਇਸ ਨੂੰ ਜਨਤਕ ਕੀਤਾ ਜਾਂਦਾ ਹੈ ਤਾਂ ਸ਼ਾਇਦ ਸਵਾਲ ਰੁਕ ਜਾਣ ਪਰ ਮੈਨੂੰ ਨਹੀਂ ਲੱਗਦਾ ਕਿ ਉਹ ਅਜਿਹਾ ਕਰਨਗੇ।

ਪਿਛਲੇ ਮਹੀਨੇ ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਨ ਨੇ ਕਿਹਾ ਸੀ ਕਿ ਬਾਲ ਟੇਂਪਰਿੰਗ ਕਾਂਡ ਨੇ ਦਿਖਾਇਆ ਹੈ ਕਿ ਆਸਟ੍ਰੇ੍ਲਿਆਈ ਟੀਮ ‘ਚ ਦਰਾਰ ਹੈ ਜਿਸ ਦਾ ਇੰਗਲੈਂਡ ਅਸ਼ੇਜ ‘ਚ ਫਾਇਦਾ ਚੁੱਕ ਸਕਦਾ ਹਨ। ਹਾਲਾਂਕਿ ਬੈਨਕ੍ਰਾਫਟ ਨੇ ਆਪਣੀਆਂ ਟਿੱਪਣੀਆਂ ਤੋਂ ਬਾਅਦ ਸੰਕੇਤ ਦਿੱਤਾ ਸੀ ਕਿ ਉਨ੍ਹਾਂ ਕੋਲ ਕ੍ਰਿਕਟ ਆਸਟ੍ਰੇਲੀਆ ਨਾਲ ਸਾਂਝਾ ਕਰਨ ਲਈ ਮਹੱਤਵਪੂਰਣ ਨਵੀਂ ਜਾਣਕਾਰੀ ਨਹੀਂ ਹੈ। ਮਾਰਚ 2018 ‘ਚ ਬੈਨਕ੍ਰਾਫਟ ਨੂੰ ਕੈਪਟਾਊਨ ‘ਚ ਦੱਖਣੀ ਅਫਰੀਕਾ ਖ਼ਿਲਾਫ਼ ਇਕ ਟੈਸਟ ਮੈਚ ‘ਚ ਸੈਂਡਪੇਪਰ ਦੀ ਵਰਤੋਂ ਕਰ ਕੇ ਗੇਂਦ ਨਾਲ ਛੇੜਛਾੜ ਦੀ ਕੋਸ਼ਿਸ਼ ਕਰਦੇ ਹੋਏ ਫੜ੍ਹੇ ਗਏ ਸੀ।

Related posts

ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ

On Punjab

Golden Fry Series Meet : ਲੰਬੀ ਛਾਲ ਦੇ ਖਿਡਾਰੀ ਜੇਸਵਿਨ ਏਲਡਰੀਨ ਨੇ ਜਿੱਤਿਆ ਗੋਲਡ ਮੈਡਲ

On Punjab

IPL 2020 ਨੂੰ ਲੈ ਕੇ ਫੈਨਜ਼ ਨੂੰ ਲੱਗ ਸਕਦੈ ਵੱਡਾ ਝਟਕਾ….

On Punjab