32.18 F
New York, US
January 22, 2026
PreetNama
ਸਮਾਜ/Social

ਬਾਰਿਸ਼ ਨਾ ਹੋਈ ਤਾਂ ਗੈਸ ਚੈਂਬਰ ਬਣ ਸਕਦੈ ਉੱਤਰ ਭਾਰਤ !

Stubble Burning Cases Increase Punjab : ਚੰਡੀਗੜ੍ਹ: ਪਰਾਲੀ ਦੇ ਧੂੰਏ ਕਾਰਨ ਹਵਾ ਪ੍ਰਦੂਸ਼ਣ ਵਧਦਾ ਹੀ ਜਾ ਰਿਹਾ ਹੈ । ਜਿਸ ਵਿੱਚ ਸੁਧਾਰ ਦੀ ਉਮੀਦ ਐਤਵਾਰ ਨੂੰ ਇੱਕ ਵਾਰ ਫਿਰ ਤੋਂ ਢੇਰੀ ਹੋ ਗਈ । ਦੀਵਾਲੀ ਤੋਂ ਬਾਅਦ ਪੰਜਾਬ ਵਿੱਚ ਹੁਣ ਤੱਕ ਸਭ ਤੋਂ ਜ਼ਿਆਦਾ ਪਰਾਲੀ ਨੂੰ ਅੱਗ ਲਗਾਉਣ ਦੇ ਸਬੂਤ ਮਿਲੇ ਹਨ । ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀਜੀਆਈ ਦੇ ਕਮਿਊਨਿਟੀ ਮੈਡੀਸਨ ਐਂਡ ਸਕੂਲ ਆਫ਼ ਪਬਲਿਕ ਹੈਲਥ ਦੇ ਵਾਤਾਵਰਣ ਮਾਹਿਰ ਡਾ. ਰਵਿੰਦਰ ਖੇਵਾਲ ਨੇ ਸੈਟਲਾਈਟ ਤਸਵੀਰ ਜਾਰੀ ਕਰਦਿਆਂ ਦੱਸਿਆ ਕਿ ਐਤਵਾਰ ਨੂੰ 12 ਵਜੇ ਤੋਂ ਬਾਅਦ ਪੰਜਾਬ ਵਿੱਚ 2820 ਥਾਂਵਾਂ ‘ਤੇ ਪਰਾਲੀ ਨੂੰ ਅੱਗ ਲਗਾਈ ਗਈ ਸੀ । ਜਿਸ ਕਾਰਨ ਪੰਜਾਬ ਵਿੱਚ ਹਵਾ ਦੀ ਗੁਣਵੱਤਾ ਖ਼ਰਾਬ ਹੋਣ ਲੱਗ ਗਈ ਹੈ ।

ਇਸੇ ਦੌਰਾਨ ਅੰਮ੍ਰਿਤਸਰ ਵਿੱਚ ਏਅਰ ਕੁਆਲਟੀ 320, ਬਠਿੰਡਾ ਵਿੱਚ 300, ਜਲੰਧਰ ਵਿੱਚ 320, ਲੁਧਿਆਣਾ ਵਿੱਚ 345 ਤੇ ਖੰਨਾ ਵਿੱਚ 348 ਦਰਜ ਕੀਤੀ ਗਈ ਹੈ । ਇਸ ਮਾਮਲੇ ਵਿੱਚ ਡਾ. ਖੇਵਾਲ ਨੇ ਕਿਹਾ ਕਿ ਜੇਕਰ ਅਗਲੇ ਦੋ-ਤਿੰਨ ਦਿਨ ਵਿੱਚ ਪੰਜਾਬ ਵਿੱਚ ਬਾਰਿਸ਼ ਨਹੀਂ ਹੁੰਦੀ ਤਾਂ ਉੱਤਰ ਭਾਰਤ ਗੈਸ ਦਾ ਚੈਂਬਰ ਬਣ ਜਵੇਗਾ ।

ਉਨ੍ਹਾਂ ਦੱਸਿਆ ਕਿ ਸ਼ਨੀਵਾਰ ਨੂੰ ਜਿੱਥੇ ਪਰਾਲੀ ਨੂੰ ਅੱਗ ਲਗਾਈ ਗਈ ਸੀ, ਉੱਥੇ 200 ਸਪੌਟ ਦਰਜ ਕੀਤੇ ਗਏ ਸਨ । ਡਾ. ਖੇਵਾਲ ਦਾ ਕਹਿਣਾ ਹੈ ਕਿ ਇਸ ਸਮੇਂ ਹਵਾ ਦੀ ਦਿਸ਼ਾ ਪੰਜਾਬ ਤੋਂ ਦਿੱਲੀ ਵੱਲ ਦੀ ਹੈ, ਜਿਸ ਕਾਰਨ ਉਨ੍ਹਾਂ ਵੱਲੋਂ ਦਿੱਲੀ ਦੀ ਹਵਾ ਹੋਰ ਜ਼ਹਿਰੀਲੀ ਹੋਣ ਦਾ ਖਦਸ਼ਾ ਜਤਾਇਆ ਗਿਆ ਹੈ ।

Related posts

6 ਦਿਨਾਂ ਬਾਅਦ ਵੀ ਲਾਪਤਾ ਜਹਾਜ਼ ਦਾ ਕੋਈ ਸੁਰਾਗ ਨਹੀਂ, ਹਵਾਈ ਫੌਜ ਨੇ ਕੀਤਾ ਵੱਡਾ ਐਲਾਨ

On Punjab

ਪੰਜਾਬ ਵਿਧਾਨ ਸਭਾ ਵੱਲੋਂ ਉੱਘੀਆਂ ਸਖਸ਼ੀਅਤਾਂ ਨੂੰ ਸ਼ਰਧਾਂਜਲੀ ਭੇਂਟ

On Punjab

US Cleric Shot : ਨਿਊਯਾਰਕ ‘ਚ ਮਸਜਿਦ ਦੇ ਬਾਹਰ ਮੌਲਵੀ ‘ਤੇ ਗੋਲ਼ੀ ਨਾਲ ਹਮਲਾ, ਇਲਾਜ ਦੌਰਾਨ ਹੋਈ ਮੌਤ

On Punjab