PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਖੇਡ-ਜਗਤ/Sports News

ਬਾਰਡਰ-ਗਾਵਸਕਰ ਟਰਾਫੀ ਤੋਂ ਪਹਿਲਾਂ ਹੇਜ਼ਲਵੁੱਡ ਦਾ ਬਿਆਨ, ਕਿਹਾ- ਜਾਇਸਵਾਲ ਤੇ ਗਿੱਲ ਖ਼ਿਲਾਫ਼ ਪਲਾਨਿੰਗ ‘ਤੇ ਰਹੇਗਾ ਸਾਡਾ ਧਿਆਨ

ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਜੋਸ਼ ਹੈਜ਼ਲਵੁੱਡ ਨੇ ਕਿਹਾ ਕਿ ਆਗਾਮੀ ਬਾਰਡਰ-ਗਾਵਸਕਰ ਟਰਾਫੀ ਦੇ ਦੌਰਾਨ ਉਸ ਦੀ ਟੀਮ ਨੌਜਵਾਨ ਜਾਇਸਵਲ ਤੇ ਸ਼ੁਭਮਨ ਗਿੱਲ ਵਿਰੁੱਧ ਰਣਨੀਤੀ ਰਣਨੀਤੀ ਤਿਆਰ ਕਰਨ ’ਤੇ ਜ਼ਿਆਦਾ ਧਿਆਨ ਦੇਵੇਗੀ ਕਿਉਂਕਿ ਉਸ ਦੀ ਟੀਮ ਨੇ ਨੌਜਵਾਨ ਬੱਲੇਬਾਜ਼ਾਂ ਦੇ ਵਿਰੁੱਧ ਕਾਫੀ ਘੱਟ ਕਿ੍ਕਟ ਖੇਡਿਆ ਹੈ। ਬਾਰਡਰ-ਗਾਵਸਕਰ ਟਰਾਫੀ ਦਾ ਪਹਿਲਾ ਮੈਚ 22 ਨਵੰਬਰ ਨੂੰ ਪਰਥ ਵਿਚ ਸ਼ੁਰੂ ਹੋਵੇਗਾl

ਸਿਡਨੀ (ਪੀਟੀਆਈ) : ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਜੋਸ਼ ਹੈਜ਼ਲਵੁੱਡ ਨੇ ਕਿਹਾ ਕਿ ਆਗਾਮੀ ਬਾਰਡਰ-ਗਾਵਸਕਰ ਟਰਾਫੀ ਦੇ ਦੌਰਾਨ ਉਸ ਦੀ ਟੀਮ ਨੌਜਵਾਨ ਜਾਇਸਵਲ ਤੇ ਸ਼ੁਭਮਨ ਗਿੱਲ ਵਿਰੁੱਧ ਰਣਨੀਤੀ ਰਣਨੀਤੀ ਤਿਆਰ ਕਰਨ ’ਤੇ ਜ਼ਿਆਦਾ ਧਿਆਨ ਦੇਵੇਗੀ ਕਿਉਂਕਿ ਉਸ ਦੀ ਟੀਮ ਨੇ ਨੌਜਵਾਨ ਬੱਲੇਬਾਜ਼ਾਂ ਦੇ ਵਿਰੁੱਧ ਕਾਫੀ ਘੱਟ ਕਿ੍ਕਟ ਖੇਡਿਆ ਹੈ। ਬਾਰਡਰ-ਗਾਵਸਕਰ ਟਰਾਫੀ ਦਾ ਪਹਿਲਾ ਮੈਚ 22 ਨਵੰਬਰ ਨੂੰ ਪਰਥ ਵਿਚ ਸ਼ੁਰੂ ਹੋਵੇਗਾ। ਯਸ਼ਸਵੀ ਤੇ ਗਿੱਲ ਪਿਛਲੇ ਕੁਝ ਸਮੇਂ ਵਿਚ ਭਾਰਤ ਦੇ ਸਿਖਰਲੇ ਬੱਲੇਬਾਜ਼ ਬਣ ਕੇ ਉਭਰੇ ਹਨ।

ਹੈਜ਼ਲਵੁੱਡ ਨੇ ਇਕ ਪ੍ਰੋਗਰਾਮ ਵਿਚ ਕਿਹਾ ਕਿ ਸਾਡੀ ਰਣਨੀਤੀ ਸੰਭਾਵੀ ਉਨ੍ਹਾਂ ਨਵੇਂ ਖਿਡਾਰੀਆਂ ’ਤੇ ਜ਼ਿਆਦਾ ਕੇਂਦਰਿਤ ਹੈ ਜਿਨ੍ਹਾਂ ਖਿਲਾਫ ਅਸੀਂ ਜ਼ਿਆਦਾ ਕਿ੍ਕਟ ਨਹੀਂ ਖੇਡਿਆ ਹੈ ਜਿਵੇਂ ਯਸ਼ਸਵੀ ਜਾਇਸਵਾਲ ਤੇ ਇਥੋਂ ਤੱਕ ਕਿ ਸ਼ੁਭਮਨ ਗਿੱਲ ਵਿਰੁੱਧ ਵੀ ਅਸੀਂ ਘੱਟ ਖੇਡਿਆ ਹੈ। ਅਸੀਂ ਸਾਲਾਂ ਤੱਕ ਵਿਰਾਟ ਕੋਹਲੀ, ਰੋਹਿਤ ਸ਼ਰਮਾ ਤੇ ਹੋਰਾਂ ਵਿਰੁੱਧ ਕਾਫੀ ਖੇਡਿਆ ਹੈ ਇਸ ਲਈ ਅਸੀਂ ਜਾਣਦੇ ਹਾਂ ਕਿ ਕੀ ਕਰਨਾ ਹੈ। ਸਾਡੀ ਯੋਜਨਾ ਅਸਲ ਵਿਚ ਜ਼ਿਆਦ ਨਹੀਂ ਬਦਲਦੀ ਹੈ। ਇਹ ਬੁਨਿਆਦੀ ਗੱਲਾਂ ਦੇ ਬਾਰੇ ਵਿਚ ਹੈ। ਅਸੀਂ ਲੰਬੇ ਸਮੇਂ ਤੋਂ ਉਨ੍ਹਾਂ ਦਾ ਸਾਹਮਣਾ ਕਰ ਰਹੇ ਹਾਂ। ਹੈਜ਼ਲਵੁੱਡ ਨੇ ਕਿਹਾ ਕਿ ਜਦੋਂ ਬੁਨਿਆਦੀ ਚੀਜ਼ਾਂ ਸਹੀ ਕਰਨ ਦੀ ਗੱਲ ਆਉਂਦੀ ਹੈ ਤਾਂ ਆਸਟ੍ਰੇਲੀਆ ਬਹੁਤ ਘੱਟ ਲੜਖੜਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਆਮ ਤੌਰ 10 ਵਿਚੋਂ ਨੌਂ ਵਾਰ ਆਪਣੀ ਯੋਜਨਾਵਾਂ ’ਤੇ ਕਾਰਗਰ ਰਹਿੰਦੇ ਹਾਂ। ਟੈਸਟ ਕਿ੍ਕਟ ਵਿਚ ਹਾਲਾਂਕ ਹਾਲਾਤ ਅਨੁਸਾਰ ਢਲਣਾ ਹੁੰਦਾ ਹੈ। ਪੂਰੇ ਦਿਨ ਜਾਂ ਪਾਰੀ ਵਿਚ ਚੀਜ਼ਾਂ ਬਦਲਦੀ ਰਹਿੰਦੀ ਹੈ। ਸਾਡੀ ਕੋਸ਼ਿਸ਼ ਯੋਜਨਾਵਾਂ ਨੂੰ ਲਾਗੂ ਕਰਨ ਦੀ ਹੁੰਦੀ ਹੈ।

Related posts

ਅਮਰੀਕਾ ਮਗਰੋਂ ਰੂਸ ਦਾ ਵੱਡਾ ਦਾਅਵਾ, Sputnik V ਸੁਰੱਖਿਅਤ ਤੇ 90 ਫੀਸਦ ਪ੍ਰਭਾਵੀ

On Punjab

ਸੀਬੀਐੱਸਈ ਨੇ 10ਵੀਂ ਤੇ 12ਵੀਂ ਦੇ ਨਤੀਜੇ ਐਲਾਨੇ, ਕੁੜੀਆਂ ਨੇ ਮੁੜ ਮੁੰਡਿਆਂ ਨੂੰ ਪਛਾੜਿਆ

On Punjab

ਧਨਖੜ ਨੂੰ ਕਿਸੇ ਨੇ ਘਰ ’ਚ ਨਜ਼ਰਬੰਦ ਨਹੀਂ ਕੀਤਾ: ਸ਼ਾਹ

On Punjab