73.9 F
New York, US
March 10, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਬਾਜਵਾ ਦੀ ਭੂਮਿਕਾ ਗੈਰ-ਜ਼ਿੰਮੇਵਾਰਾਨਾ: ਮੁੱਖ ਮੰਤਰੀ

ਪਟਿਆਲਾ- ਅੰਬੇਦਕਰ ਜੈਅੰਤੀ ਮੌਕੇ ਪੰਜਾਬੀ ਯੂਨੀਵਰਸਿਟੀ ਵਿੱਚ ਰਾਜ ਪੱਧਰੀ ਸਮਾਗਮ ਲਈ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੀਨੀਅਰ ਕਾਂਗਰਸੀ ਆਗੂ ਤੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਗੈਰ-ਜ਼ਿੰਮੇਵਾਰਾਨਾ ਭੂਮਿਕਾ ਨਿਭਾ ਰਹੇ ਹਨ।

ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਬੰਬਾਂ ਵਾਲੀ ਕੋਈ ਗੱਲ ਹੁੰਦੀ ਤਾਂ ਕੇਂਦਰ ਤੇ ਪੰਜਾਬ ਦੀਆਂ ਏਜੰਸੀਆਂ ਇਕ ਦੂਜੇ ਨਾਲ ਰਾਬਤਾ ਜ਼ਰੂਰ ਕਰਦੀਆਂ, ਪਰ ਅਜਿਹਾ ਕੁਝ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਬਾਜਵਾ ਨੇ ਦਹਿਸ਼ਤ ਫੈਲਾਉਣ ਲਈ ਅਜਿਹਾ ਕੀਤਾ ਹੈ ਜਾਂ ਫਿਰ ਉਹ ਕੋਈ ਰਾਜ਼ ਛੁਪਾ ਰਹੇ ਹਨ।

ਕਾਬਿਲੇਗੌਰ ਹੈ ਕਿ ਪ੍ਰਤਾਪ ਬਾਜਵਾ ਨੇ ਪਿਛਲੇ ਦਿਨੀਂ ਇਕ ਨਿੱਜੀ ਟੀਵੀ ਚੈਨਲ ਨੂੰ ਦਿੱਤੀ ਇੰਟਰਵਿਊ ਵਿਚ ਦਾਅਵਾ ਕੀਤਾ ਸੀ ਕਿ ਪੰਜਾਬ ਵਿਚ 50 ਬੰਬ ਆਏ ਹਨ, ਜਿਨ੍ਹਾਂ ਵਿਚੋਂ 18 ਚੱਲ ਚੁੱਕੇ ਹਨ ਜਦੋਂਕਿ 32 ਅਜੇ ਚੱਲਣੇ ਬਾਕੀ ਹਨ। ਪੰਜਾਬ ਪੁਲੀਸ ਨੇ ਐਤਵਾਰ ਰਾਤੀਂ ਬਾਜਵਾ ਖਿਲਾਫ਼ ਮੁਹਾਲੀ ਦੇ ਥਾਣੇ ਵਿਚ ਕੇਸ ਦਰਜ ਕੀਤਾ ਹੈ।

Related posts

ਸਕੂਲ ਸਮੇਂ ਕਲਾਸਾਂ ਛੱਡ ਕੇ ਭੱਜ ਜਾਂਦੇ ਸਨ ਅਮਿਤਾਭ ਬੱਚਨ

On Punjab

ਬਾਇਡਨ ਨੇ ਨੌਮੀਨੇਸ਼ਨ ਕੀਤੀ ਸਵੀਕਾਰ, ਬੱਚਿਆਂ ਨੇ ਦੱਸਿਆ ਇਸ ਤਰ੍ਹਾਂ ਦੇ ਰਾਸ਼ਟਰਪਤੀ ਹੋਣਗੇ ਉਨ੍ਹਾਂ ਦੇ ਪਿਤਾ

On Punjab

ਬਾਇਡਨ ਪ੍ਰਸ਼ਾਸਨ ’ਚ ਇਕ ਹੋਰ ਭਾਰਤੀ ਨੂੰ ਮਿਲੀ ਜਗ੍ਹਾ, ਨੀਰਾ ਟੰਡਨ ਬਣੀ ਵ੍ਹਾਈਟ ਹਾਊਸ ਦੀ ਸੀਨੀਅਰ ਸਲਾਹਕਾਰ

On Punjab