PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਫਿਲਮ-ਸੰਸਾਰ/Filmyਰਾਜਨੀਤੀ/Politics

ਬਾਘਾਂ ਦੀ ਥਾਂ ਮਨੁੱਖੀ ਆਬਾਦੀ ਨੂੰ ਠੱਲ੍ਹਣ ਦੀ ਲੋੜ: ਰਣਦੀਪ ਹੁੱਡਾ

ਮੁੰਬਈ: ਬੌਲੀਵੁੱਡ ਅਦਾਕਾਰ ਅਤੇ ਪਸ਼ੂ ਪ੍ਰੇਮੀ ਰਣਦੀਪ ਹੁੱਡਾ ਨੇ ਅਜਿਹੀਆਂ ਰਿਪੋਰਟਾਂ ’ਤੇ ਚਿੰਤਾ ਜ਼ਾਹਰ ਕੀਤੀ ਹੈ, ਜਿਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਪ੍ਰਸ਼ਾਸਨ ਬਾਘਾਂ ਦੀ ਆਬਾਦੀ ਨੂੰ ਕੰਟਰੋਲ ਕਰਨ ਲਈ ਜਨਮ ਨਿਯੰਤਰਣ ਢੰਗ ਵਰਤਣ ’ਤੇ ਵਿਚਾਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਪ੍ਰਸਤਾਵਿਤ ਯੋਜਨਾ ਦੀ ਨਿਖੇਧੀ ਕਰਦੇ ਹਨ। ਹੁੱਡਾ ਨੇ ਇਸ ਨੂੰ ਹਾਸੋਹੀਣਾ ਅਤੇ ਖਤਰਨਾਕ ਵਿਚਾਰ ਕਰਾਰ ਦਿੰਦਿਆਂ ਕਿਹਾ ਕਿ ਇਸ ਵੇਲੇ ਬਾਘਾਂ ਦੀ ਥਾਂ ਮਨੁੱਖਾਂ ਦੀ ਆਬਾਦੀ ਨੂੰ ਕਾਬੂ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਅੱਗੇ ਕਿਹਾ ਕਿ ਬਾਘ ਸਿਰਫ਼ ਸਾਡੀ ਜੰਗਲੀ ਜੀਵ ਵਿਰਾਸਤ ਦਾ ਪ੍ਰਤੀਕ ਨਹੀਂ ਹਨ, ਉਹ ਵਾਤਾਵਰਣ ਦੇ ਸੰਤੁਲਨ ਨੂੰ ਬਣਾਈ ਰੱਖਣ ਲਈ ਜ਼ਰੂਰੀ ਹਨ। ਉਨ੍ਹਾਂ ਦੀ ਕੁਦਰਤੀ ਪ੍ਰਜਨਨ ਪ੍ਰਕਿਰਿਆ ਵਿੱਚ ਦਖਲ ਦੇਣ ਦੀ ਕੋਈ ਵੀ ਕੋਸ਼ਿਸ਼ ਗਲਤ ਦਿਸ਼ਾ ਵਿੱਚ ਇੱਕ ਕਦਮ ਸਾਬਤ ਹੋ ਸਕਦਾ ਹੈ। ਅਜਿਹੀਆਂ ਲੁਪਤ ਹੋ ਰਹੀਆਂ ਪ੍ਰਜਾਤੀਆਂ ਦੀ ਆਬਾਦੀ ਘਟਾਉਣ ’ਤੇ ਧਿਆਨ ਕੇਂਦਰਿਤ ਕਰਨ ਦੀ ਬਜਾਏ ਸਾਨੂੰ ਉਨ੍ਹਾਂ ਲਈ ਸੁਰੱਖਿਅਤ ਵਾਤਾਵਰਨ ਬਣਾਉਣ ਲਈ ਕੰਮ ਕਰਨਾ ਚਾਹੀਦਾ ਹੈ। ਫਿਲਹਾਲ ਰਣਦੀਪ ਆਗਾਮੀ ਐਕਸ਼ਨ ਥ੍ਰਿਲਰ ‘ਮੈਚਬਾਕਸ’ ਵਿੱਚ ਹੌਲੀਵੁੱਡ ਸਟਾਰ ਜੌਨ ਸੀਨਾ ਨਾਲ ਦਿਖਾਈ ਦੇਣਗੇ ਜਿਸ ਦੀ ਸ਼ੂਟਿੰਗ ਇਸ ਵੇਲੇ ਹੰਗਰੀ ਦੇ ਸ਼ਹਿਰ ਬੁਡਾਪੈੱਸਟ ਵਿੱਚ ਕੀਤੀ ਜਾ ਰਹੀ ਹੈ।

Related posts

ਸ਼੍ਰੋਮਣੀ ਗਾਇਕ ਸੁਰਿੰਦਰ ਛਿੰਦਾ ਦਾ ਸਸਕਾਰ ਭਲਕੇ, 26 ਜੁਲਾਈ ਨੂੰ ਹੋਇਆ ਸੀ ਦੇਹਾਂਤ

On Punjab

14 ਸਾਲ ਪੁਰਾਣੇ ਮਾਮਲੇ ‘ਚ ਸ਼ਿਲਪਾ ਸ਼ੈੱਟੀ ਨੂੰ ਮਿਲੀ ਵੱਡੀ ਰਾਹਤ, ਹਾਲੀਵੁੱਡ ਅਦਾਕਾਰਾ ਨੇ ਜਨਤਕ ਪ੍ਰੋਗਰਾਮ ਦੌਰਾਨ ਕੀਤਾ ਸੀ KISS

On Punjab

ਰਾਸ਼ਟਰਪਤੀ ਦੀ ਸਲਾਹ ‘ਹਰ ਔਰਤ ਜੰੰਮੇ ਛੇ ਬੱਚੇ’

On Punjab