59.58 F
New York, US
March 27, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਬਹੁਤੇ ਪੰਪਾਂ ’ਤੇ OUT OF STOCK ਦੇ ਬੋਰਡ; ਖੁੱਲ੍ਹਾ ਤੇਲ ਦੇਣ ’ਤੇ ਪਾਬੰਦੀ

ਚੰਡੀਗੜ੍ਹ- ਪੰਜਾਬ ’ਚ ਵੀਰਵਾਰ ਸ਼ਾਮ ਤੋਂ ਤੇਲ ਪੰਪ ਡਰਾਈ ਹੋਣ ਲੱਗੇ ਹਨ ਅਤੇ ਡਰੰਮਾਂ ’ਚ ਖੁੱਲ੍ਹਾ ਤੇਲ ਦੇਣਾ ਬੰਦ ਕਰ ਦਿੱਤਾ ਗਿਆ ਹੈ। ਜੰਗੀ ਤਣਾਅ ਦੇ ਚੱਲਦਿਆਂ ਲੋਕਾਂ ’ਚ ਤੇਲ ਦੀ ਕਿੱਲਤ ਪੈਣ ਹੋਣ ਦਾ ਡਰ ਪੈਦਾ ਹੋ ਗਿਆ। ਉੱਪਰੋਂ ਲੌਕਡਾਊਨ ਦੀ ਅਫ਼ਵਾਹ ਨੇ ਲੋਕਾਂ ਦੀ ਘਬਰਾਹਟ ਵਧਾ ਦਿੱਤੀ। ਤੇਲ ਦੀਆਂ ਕੀਮਤਾਂ ’ਚ ਬੜ੍ਹੌਤਰੀ ਦਾ ਡਰ ਵੀ ਲੋਕਾਂ ’ਚ ਬਣਿਆ ਹੋਇਆ ਸੀ। ਲੰਘੇ 24 ਘੰਟਿਆਂ ਦੌਰਾਨ ਪੰਜਾਬ ਦੇ ਮਾਝੇ ਅਤੇ ਦੁਆਬੇ ਖੇਤਰ ਦੇ ਕਾਫ਼ੀ ਤੇਲ ਪੰਪਾਂ ’ਤੇ ਲੰਮੀਆਂ ਕਤਾਰਾਂ ਗਈਆਂ ਰਹੀਆਂ। ਕਿਸਾਨ ਡਰੰਮ ਲੈ ਕੇ ਤੇਲ ਪੰਪਾਂ ’ਤੇ ਪਹੁੰਚਣ ਲੱਗੇ ਹਨ। ਤੇਲ ਕੰਪਨੀਆਂ ਨੇ ਖੁੱਲ੍ਹਾ ਤੇਲ ਦੇਣ ਦੀ ਮਨਾਹੀ ਕਰ ਦਿੱਤੀ ਹੈ।

ਤੇਲ ਕੀਮਤ ’ਚ ਵਾਧੇ ਦੀ ਸੰਭਾਵਨਾ ਘਟੀ ਪਹਿਲੀ ਅਪਰੈਲ ਤੋਂ ਪੰਜਾਬ ’ਚ ਕਣਕ ਦੀ ਵਾਢੀ ਦਾ ਕੰਮ ਸ਼ੁਰੂ ਹੋਣਾ ਹੈ ਜਿਸ ਨਾਲ ਸੂਬੇ ਵਿੱਚ ਡੀਜ਼ਲ ਦੀ ਖਪਤ ਵਧ ਜਾਣੀ ਹੈ। ਪਿਛਲੇ ਦਿਨਾਂ ’ਚ ਤੇਲ ਕੰਪਨੀਆਂ ’ਚ ਤੇਲ ਪੰਪਾਂ ਨੂੰ ਉਧਾਰ ਤੇਲ ਦੇਣਾ ਬੰਦ ਕਰ ਦਿੱਤਾ ਸੀ। ਸਰਕਾਰ ਦੇ ਦਾਖਲ ਮਗਰੋਂ ਕੰਪਨੀਆਂ ਨੇ ਤਿੰਨ ਦਿਨਾਂ ਦੇ ਉਧਾਰ ਤੇਲ ਦੇਣਾ ਸ਼ੁਰੂ ਕੀਤਾ ਹੈ। ਅੱਜ ਕੇਂਦਰ ਸਰਕਾਰ ਵੱਲੋਂ ਐਕਸਾਈਜ਼ ਡਿਊਟੀ ਘਟਾ ਕੇ ਤੇਲ ਕੰਪਨੀਆਂ ਨੂੰ ਰਾਹਤ ਦਿੱਤੀ ਹੈ ਜਿਸ ਨਾਲ ਤੇਲ ਕੀਮਤ ’ਚ ਵਾਧੇ ਦੀ ਸੰਭਾਵਨਾ ਘਟੀ ਹੈ।

ਤੇਲ ਪੰਪਾਂ ’ਤੇ ਕਤਾਰਾਂ ਪੰਜਾਬ ’ਚ ਕਰੀਬ 4034 ਤੇਲ ਪੰਪ ਹਨ। ਸੂਬੇ ’ਚ ਪ੍ਰਤੀ ਮਹੀਨਾ ਤੇਲ ਦੀ ਔਸਤਨ 35 ਲੱਖ ਕਿੱਲੋਲਿਟਰ ਦੀ ਖਪਤ ਹੈ ਜੋ ਸੀਜ਼ਨ ਦੇ ਲਿਹਾਜ਼ ਨਾਲ ਘਟਦੀ ਵਧਦੀ ਵੀ ਰਹਿੰਦੀ ਹੈ। ਵੇਰਵਿਆਂ ਅਨੁਸਾਰ ਵੀਰਵਾਰ ਵਾਲੇ ਪੰਜਾਬ ਦੇ ਬਹੁਗਿਣਤੀ ਤੇਲ ਪੰਪਾਂ ’ਤੇ ਕਤਾਰਾਂ ਦੇਖਣ ਨੂੰ ਮਿਲੀਆਂ। ਰਾਮਪੁਰਾ ਫੂਲ ਦੇ ਤੇਲ ਪੰਪ ਮਾਲਕ ਨੀਟੂ ਦਾ ਕਹਿਣਾ ਸੀ ਕਿ ਲੌਕਡਾਊਨ ਦੀ ਅਫ਼ਵਾਹ ਕਾਰਨ ਸ਼ਹਿਰੀ ਤਬਕੇ ਨੇ ਲੰਘੀ ਦੇਰ ਰਾਤ ਤੱਕ ਪੰਪਾਂ ’ਤੇ ਲਾਈਨਾਂ ਲਾਈ ਰੱਖੀਆਂ। ਉਨ੍ਹਾਂ ਦੱਸਿਆ ਕਿ ਪੰਪਾਂ ’ਤੇ ਤੇਲ ਦੀ ਖਪਤ ਇਕਦਮ ਵਧ ਗਈ ਹੈ।

ਜ਼ਿਲ੍ਹਾ ਜਲੰਧਰ, ਮੋਗਾ ਅਤੇ ਅੰਮ੍ਰਿਤਸਰ ਤੋਂ ਇਲਾਵਾ ਪਟਿਆਲਾ ਦੇ ਤੇਲ ਪੰਪਾਂ ’ਤੇ ਲੰਘੀ ਦੇਰ ਰਾਤ ਤੱਕ ਕਤਾਰਾਂ ਲੱਗੀਆਂ ਰਹੀਆਂ। ਅੱਜ ਫ਼ਰੀਦਕੋਟ ਦੇ ਕਈ ਪੰਪਾਂ ’ਤੇ ਕਤਾਰਾਂ ਦੇਖਣ ਨੂੰ ਮਿਲੀਆਂ। ਸੰਗਰੂਰ ਜ਼ਿਲ੍ਹੇ ’ਚ ਕਈ ਤੇਲ ਪੰਪ ਡਰਾਈ ਹੋ ਗਏ ਹਨ। ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਦੋਆਬਾ ਦਾ ਕਹਿਣਾ ਸੀ ਕਿ ਤੇਲ ਕੰਪਨੀਆਂ ਦੇ ਆਦੇਸ਼ਾਂ ਮਗਰੋਂ ਹੁਣ ਤੇਲ ਪੰਪ ਮਾਲਕਾਂ ਨੇ ਹੱਥ ਘੁੱਟ ਕੇ ਖੁੱਲ੍ਹਾ ਤੇਲ ਦੇਣਾ ਸ਼ੁਰੂ ਕੀਤਾ। ਉਨ੍ਹਾਂ ਕਿਹਾ ਕਿ ਪੇਂਡੂ ਖੇਤਰ ਦੇ ਕਾਫ਼ੀ ਤੇਲ ਪੰਪ ਡਰਾਈ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਕਿਸਾਨ ਘਬਰਾਹਟ ’ਚ ਹੋਣ ਕਰਕੇ ਤੇਲ ਜਮ੍ਹਾ ਵੀ ਕਰਨ ਲੱਗੇ ਹਨ।

ਅੱਜ ਕੇਂਦਰੀ ਵਜ਼ੀਰ ਹਰਦੀਪ ਪੁਰੀ ਅਤੇ ਨਿਰਮਲਾ ਸੀਤਾਰਮਨ ਨੇ ਲੌਕਡਾਊਨ ਦੀਆਂ ਅਫ਼ਵਾਹਾਂ ਨੂੰ ਪੂਰੀ ਤਰ੍ਹਾਂ ਖ਼ਾਰਜ ਕੀਤਾ ਹੈ। ਕੇਂਦਰ ਸਰਕਾਰ ਦੇ ਬਿਆਨ ਮਗਰੋਂ ਸਥਿਤੀ ਕਾਫ਼ੀ ਸੁਧਰਨੀ ਸ਼ੁਰੂ ਹੋ ਗਈ ਹੈ। ਮਾਲਵਾ ਖ਼ਿੱਤੇ ਦੇ ਤੇਲ ਪੰਪਾਂ ’ਤੇ ਅੱਜ ਸਥਿਤੀ ਆਮ ਵਰਗੀ ਹੀ ਦੇਖੀ ਗਈ। ਬਠਿੰਡਾ ਤੇ ਮਾਨਸਾ ਜ਼ਿਲ੍ਹੇ ’ਚ ਬਹੁਤੇ ਪੰਪਾਂ ’ਤੇ ਲਿਖਤ ਸੂਚਨਾ ਲਗਾ ਦਿੱਤੀ ਹੈ ਕਿ ਡਰੰਮ ਜਾਂ ਬੋਤਲਾਂ ’ਚ ਤੇਲ ਨਹੀਂ ਮਿਲੇਗਾ। ਇਸ ਦਾ ਇੱਕੋ ਮਕਸਦ ਜਮ੍ਹਾਖ਼ੋਰੀ ਨੂੰ ਰੋਕਣਾ ਹੈ। ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਦੇ ਬੁਲਾਰੇ ਮੌਂਟੀ ਸਹਿਗਲ ਦਾ ਕਹਿਣਾ ਸੀ ਕਿ ਲੰਘੇ ਕੱਲ੍ਹ ਤੇਲ ਪੰਪਾਂ ਦੀ ਵਿੱਕਰੀ ਇਕਦਮ ਵਧ ਗਈ ਸੀ ਕਿਉਂਕਿ ਲੋਕਾਂ ’ਚ ਲੌਕਡਾਊਨ ਦਾ ਖ਼ਦਸ਼ਾ ਪੈਦਾ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਖ਼ਿੱਤੇ ’ਚ ਕਾਫ਼ੀ ਤੇਲ ਪੰਪ ਡਰਾਈ ਵੀ ਹੋ ਗਏ ਹਨ। ਅੱਜ ਐਕਸਾਈਜ਼ ਡਿਊਟੀ ਘਟਾਏ ਜਾਣ ਅਤੇ ਕੇਂਦਰ ਵੱਲੋਂ ਲੌਕਡਾਊਨ ਦੀ ਅਫ਼ਵਾਹ ਨੂੰ ਰੱਦ ਕੀਤੇ ਜਾਣ ਨਾਲ ਸੂਬੇ ਦੇ ਤੇਲ ਪੰਪਾਂ ’ਤੇ ਕਤਾਰਾਂ ਗ਼ਾਇਬ ਵੀ ਹੋਣ ਲੱਗੀਆਂ ਹਨ।

Related posts

ਸਾਇਨਾ ਨੇਹਵਾਲ ਤੇ ਪਾਰੂਪੱਲੀ ਕਸ਼ਯਪ ਵੱਲੋਂ ਵੱਖ ਹੋਣ ਦਾ ਐਲਾਨ

On Punjab

10 ਅਕਤੂਬਰ ਨੂੰ ਬੰਦ ਹੋਣਗੇ ਗੁਰਦੁਆਰਾ ਹੇਮਕੁੰਟ ਸਾਹਿਬ ਦੇ ਕਿਵਾੜ ,ਹੁਣ ਤਕ 1.76 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਕੀਤੇ ਦਰਸ਼ਨ ਰੋਜ਼ਾਨਾ ਇੱਥੇ ਦੋ ਹਜ਼ਾਰ ਤੋਂ ਵੱਧ ਯਾਤਰੀ ਪਹੁੰਚ ਰਹੇ ਹਨ। ਹੁਣ ਤੱਕ 1.76 ਲੱਖ ਤੋਂ ਵੱਧ ਸ਼ਰਧਾਲੂ ਦਰਸ਼ਨਾਂ ਲਈ ਆ ਚੁੱਕੇ ਹਨ। ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਦੇ ਮੁੱਖ ਪ੍ਰਬੰਧਕ ਸੇਵਾ ਸਿੰਘ ਨੇ ਦੱਸਿਆ ਕਿ ਕਿਵਾੜ ਬੰਦ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

On Punjab

ਇਨ੍ਹਾਂ ਕੇਂਦਰੀ ਮੁਲਾਜ਼ਮਾਂ ਨੂੰ ਹੁਣ ਵਧ ਕੇ ਮਿਲੇਗੀ ਫੈਮਿਲੀ ਪੈਨਸ਼ਨ, ਰੱਖਿਆ ਮੰਤਰਾਲੇ ਨੇ ਕੀਤਾ ਵੱਡਾ ਬਦਲਾਅ

On Punjab