PreetNama
ਸਿਹਤ/Health

ਬਲੱਡ ਪ੍ਰੈੱਸ਼ਰ ਨੂੰ ਕੰਟਰੋਲ ਕਰਦੇ ਹਨ ਇਹ Fruits

Blood Pressure Control: ਬਲੱਡ ਪ੍ਰੈੱਸ਼ਰ ਦੀ ਸਮੱਸਿਆ ਅੱਜ ਲੋਕਾਂ ‘ਚ ਆਮ ਦੇਖਣ ਨੂੰ ਮਿਲਦੀ ਹੈ। ਇਸ ਨੂੰ ਕੰਟਰੋਲ ‘ਚ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਨਹੀਂ ਤਾਂ ਅੱਗੇ ਚੱਲ ਕੇ ਮੋਟਾਪਾ, ਹਾਈਕੈਲੋਸਟ੍ਰਾਲ, ਦਿਲ ਨਾਲ ਜੁੜੀਆਂ ਬੀਮਾਰੀਆਂ ਆਦਿ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਪਣੇ ਖਾਣਪੀਣ ਅਤੇ ਜੀਵਨਸ਼ੈਲੀ ਚ ਸੁਧਾਰ ਕਰਨ ਮਗਰੋਂ ਅਸੀਂ ਬੀਮਾਰੀਆਂ ਤੋਂ ਰਾਹਤ ਪਾ ਸਕਦੇ ਹਨ। ਫਿਰ ਭਾਵੇਂ ਬਲੱਡ ਪ੍ਰੈੱਸ਼ਰ ਹਾਈ ਹੋਵੇ ਜਾਂ ਲੋਅ, ਦੋਨੇਂ ਹੀ ਸਰੀਰ ਲਈ ਹਾਨੀਕਾਰਕ ਹਨ। ਪਰ ਆਪਣੀ ਖਾਣਪੀਣ ਦੀਆਂ ਕੁਝ ਅਜਿਹੀਆਂ ਚੀਜ਼ਾਂ ‘ਚ ਸ਼ਾਮਲ ਕਰਕੇ ਅਸੀਂ ਆਪਣੇ ਬਲੱਡ ਪ੍ਰੈੱਸ਼ਰ ਤੋਂ ਕਾਫੀ ਹੱਦ ਤਕ ਛੁਟਕਾਰਾ ਪਾ ਸਕਦੇ ਹਾਂ।

ਅੰਗੂਰ: ਅੰਗੂਰ ਪੋਟੇਸ਼ੀਅਮ ਅਤੇ ਫਾਸਫੋਰਸ ਦਾ ਚੰਗਾ ਸਰੋਤ ਹੈ। ਹਾਈ ਬਲੱਡ ਪ੍ਰੈੱਸ਼ਰ ਚ ਹਿਹ ਬਹੁਤ ਹੀ ਲਾਭਦਾਇਕ ਹੁੰਦੇ ਹਨ।

ਕੇਲਾ: ਕੇਲੇ ਚ 450 mg ਪੋਟੇਸ਼ੀਅਮ, ਵਿਟਾਮਿਨ B6, ਵਿਟਾਮਿਨ ਸੀ, ਮੈਗਨੀਸ਼ਿਅਮ ਪਾਇਆ ਜਾਂਦਾ ਹੈ। ਵਿਟਾਮਿਨ-ਸੀ, ਮੈਗਨੀਸ਼ਿਅਮ ਪਾਇਆ ਜਾਂਦਾ ਹੈ। ਜਿਹੜਾ ਤੁਹਾਡੇ ਬਲੱਡ ਪ੍ਰੈੱਸ਼ਰ ਨੂੰ ਕੰਟਰੋਲ ਕਰਦਾ ਹੈ।

ਅੰਜੀਰ: ਅੰਜੀਰ ‘ਚ ਕੈਲਸ਼ੀਅਮ ਤੇ ਵਿਟਾਮਿਨਸ ਕਾਫੀ ਮਾਤਰਾ ‘ਚ ਹੁੰਦੇ ਹਨ। ਅੰਜੀਰ ‘ਚ ਵਿਟਾਮਿਨ ਵੱਧ ਹੋਣ ਕਾਰਨ ਇਹ ਸਰੀਰ ਨੂੰ ਫੁਰਤੀਲਾ ਬਣਾਈ ਰੱਖਦੇ ਹਨ। ਇਸ ਨਾਲ ਸਿਹਤ ਦੀਆਂ ਹੋਰ ਕਈ ਬੀਮਾਰੀਆਂ ਵੀ ਠੀਕ ਹੁੰਦੀਆਂ ਹਨ। ਅੰਜੀਰ ਬੀ.ਪੀ. ਨਾਲ ਤੁਹਾਡੇ ਬੱਲਡ ਸ਼ੂਗਰ ਨੂੰ ਵੀ ਠੀਕ ਰੱਖਦਾ ਹੈ।

ਨਾਰੀਅਲ ਦਾ ਪਾਣੀ: ਨਾਰੀਅਲ ਦੇ ਪਾਣੀ ਚ ਪੋਟੈਸ਼ੀਅਮ, ਸੋਡੀਅਮ, ਕੈਲਸ਼ੀਅਮ, ਵਿਟਾਮਿਨ ਸੀ ਅਤੇ ਦੂਜੇ ਚੰਗੇ ਲਾਭਦਾਇਕ ਤੱਤ ਹੁੰਦੇ ਹਨ ਜਿਹੜੇ ਬਲੱਡ ਪ੍ਰੈੱਸ਼ਰ ਨੂੰ ਕੰਟਰੋਲ ਕਰਦੇ ਹਨ।

ਤਰਬੂਜ: ਤਰਬੂਜ ਦੇ ਜੂਸ ਚ ਆਰਜਿਨਿਨ ਹੁੰਦਾ ਹੈ ਜਿਹੜਾ ਕਿ ਇਕ ਅਮੀਨੋ ਐਸਿਡ ਹੁੰਦਾ ਹੈ ਜਿਹੜਾ ਬਲੱਡ ਪ੍ਰੈੱਸ਼ਰ ਨੂੰ ਲੋਅ (ਘੰਟ) ਕਰਨ ਚ ਮਦਦ ਕਰਦਾ ਹੈ। ਇਹ ਬਲੱਡ ਕਲੋਟਿੰਗ, ਸਟ੍ਰੋਕਸ ਅਤੇ ਹਾਰਟ ਅਲਾਈਨਮੈਂਟ ਨੂੰ ਰੋਕਣ ਚ ਵੀ ਮਦਦ ਕਰਦਾ ਹੈ।

Related posts

ਆਸਾਨੀ ਨਾਲ ਘਰ ਵਿੱਚ ਬਣਾਓ ਅੰਬ ਦਾ ਸੁਆਦਲਾ ਮੁਰੱਬਾ

On Punjab

ਜੇ ਕੀਤਾ ਨਜ਼ਰਅੰਦਾਜ਼ ਤਾਂ ਜਾ ਸਕਦੀ ਹੈ ਅੱਖਾਂ ਦੀ ਰੋਸ਼ਨੀ! ਇਹ ਘਰੇਲੂ ਉਪਚਾਰ ਹੋ ਸਕਦਾ ਫਾਇਦੇਮੰਡ

On Punjab

ਖਰਾਬ ਸਬਜ਼ੀਆਂ ਤੋਂ ਹੋ ਰਹੀ ਹੈ ਲੱਖਾਂ ਦੀ ਕਮਾਈ, ਜਾਣੋ ਕਿੱਥੇ ਕੀਤਾ ਇਹ ਅਨੌਖਾ ਪ੍ਰਯੋਗ

On Punjab