PreetNama
ਸਿਹਤ/Health

ਬਲੱਡ ਪ੍ਰੈਸ਼ਰ ਦੀ Monitoring ਨਾਲ ਘੱਟ ਹੋ ਸਕਦਾ ਹੈ ਹਾਰਟ ਅਟੈਕ ਦਾ ਖ਼ਤਰਾ, ਰਿਸਰਚ ‘ਚ ਹੋਇਆ ਖੁਲਾਸਾ

ਉਮਰ ਦੇ 40ਵੇਂ ਸਾਲ ’ਚ ਔਰਤਾਂ ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਹੈ ਉਨ੍ਹਾਂ ’ਚ ਹਾਰਟ ਅਟੈਕ ਭਾਵ ਦਿਨ ਦਾ ਦੌਰਾ ਪੈਣ ਦੇ ਖ਼ਤਰੇ ਨੂੰ ਲੈ ਕੇ ਇਕ ਨਵਾਂ ਅਧਿਐਨ ਕੀਤਾ ਗਿਆ ਹੈ। ਇਸ ’ਚ ਦਾਅਵਾ ਕੀਤਾ ਗਿਆ ਹੈ ਕਿ ਬਲੱਡ ਪ੍ਰੈਸ਼ਰ ਦੀ Monitoring ਨਾਲ ਹਾਰਟ ਅਟੈਕ ਤੋਂ ਬਚਾਅ ਹੋ ਸਕਦਾ ਹੈ। ਅਧਿਐਨ ਅਨੁਸਾਰ 40 ਸਾਲ ਤੋਂ ਜ਼ਿਆਦਾ ਉਮਰ ਦੀਆਂ ਔਰਤਾਂ ’ਚ Acute coronary syndrome ਦਾ ਖ਼ਤਰਾ ਦੋ ਗੁਣਾ ਵਧ ਹੋ ਸਕਦਾ ਹੈ, ਇਸ ਕਾਰਨ ਬਲਡ ਪ੍ਰੈਸ਼ਰ (ਬੀਪੀ) ਵਧ ਰਹਿੰਦਾ ਹੈ।ਉਮਰ ਦੇ 40ਵੇਂ ਸਾਲ ’ਚ ਔਰਤਾਂ ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਹੈ ਉਨ੍ਹਾਂ ’ਚ ਹਾਰਟ ਅਟੈਕ ਭਾਵ ਦਿਨ ਦਾ ਦੌਰਾ ਪੈਣ ਦੇ ਖ਼ਤਰੇ ਨੂੰ ਲੈ ਕੇ ਇਕ ਨਵਾਂ ਅਧਿਐਨ ਕੀਤਾ ਗਿਆ ਹੈ। ਇਸ ’ਚ ਦਾਅਵਾ ਕੀਤਾ ਗਿਆ ਹੈ ਕਿ ਬਲੱਡ ਪ੍ਰੈਸ਼ਰ ਦੀ Monitoring ਨਾਲ ਹਾਰਟ ਅਟੈਕ ਤੋਂ ਬਚਾਅ ਹੋ ਸਕਦਾ ਹੈ। ਅਧਿਐਨ ਅਨੁਸਾਰ 40 ਸਾਲ ਤੋਂ ਜ਼ਿਆਦਾ ਉਮਰ ਦੀਆਂ ਔਰਤਾਂ ’ਚ Acute coronary syndrome ਦਾ ਖ਼ਤਰਾ ਦੋ ਗੁਣਾ ਵਧ ਹੋ ਸਕਦਾ ਹੈ, ਇਸ ਕਾਰਨ ਬਲਡ ਪ੍ਰੈਸ਼ਰ (ਬੀਪੀ) ਵਧ ਰਹਿੰਦਾ ਹੈ।ਸਧਾਰਣ ਬਲੱਡ ਪ੍ਰੈਸ਼ਰ ਵਾਲੀਆਂ ਇਸ ਉਮਰ ਦੀਆਂ ਔਰਤਾਂ ’ਚ ਇਹ ਖ਼ਤਰਾ ਨਹੀਂ ਪਿਆ ਗਿਆ। ਦਿਲ ’ਚ ਖੂਨ ਦਾ ਪ੍ਰਵਾਹ ਅਚਾਨਕ ਘਟ ਜਾਂ ਬੰਦ ਹੋਣ ਨਾਲ Acute coronary syndrome ਦੀ ਸਮੱਸਿਆ ਖੜ੍ਹੀ ਹੁੰਦੀ ਹੈ। European Journal of Preventive Cardiology ’ਚ ਅਧਿਐਨ ਦੇ ਨਤੀਜਿਆਂ ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ। ਨਾਰਵੇ ਦੀ ਬਰਗੇਨ ਯੂਨੀਵਰਸਿਟੀ ਦੀ ਮੁੱਖ ਰਿਸਰਚਰ ਅਸਟਰ ਕਿ੍ਰੰਗਲੈਂਡ ਨੇ ਕਿਹਾ, ‘ਖੁਦ ਨੂੰ ਤੰਦਰੁਸਤ ਮਹਿਸੂਸ ਕਰਨ ਵਾਲੀਆਂ ਔਰਤਾਂ ਨੂੰ ਵੀ ਡਾਕਟਰ ਤੋਂ ਆਪਣੇ ਬਲੱਡ ਪ੍ਰੈਸ਼ਰ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਅਜਿਹਾ ਨਿਯਮਿਤ ਰੂਪ ਨਾਲ ਕਰਨਾ ਚਾਹੀਦਾ ਹੈ। ਉਨ੍ਹਾਂ ਲੋਕਾਂ ਨੂੰ ਜ਼ਿਆਦਾ ਨਿਗਰਾਨੀ ਦੀ ਜ਼ਰੂਰਤ ਹੈ, ਜਿਨ੍ਹਾਂ ’ਚ ਦਿਲ ਦੇ ਰੋਗ ਸਬੰਧੀ ਸ਼ਕਾਇਤ ਮੋਟਾਪਾ, ਸ਼ੂਗਰ, Autoimmune disorder ਤੇ ਹਾਈ ਬਲਡ ਪ੍ਰੈਸ਼ਰ ਆਦਿ ਜਿਹੀਆਂ ਮੱਸਿਆਵਾਂ ਹਨ।’

Related posts

‘ਸਰਕਾਰ ਤੋਂ ਮਿਲ ਰਹੀ ਧਮਕੀ’, ਇਮਰਾਨ ਖਾਨ ਨੇ ਚੀਫ਼ ਜਸਟਿਸ ਨੂੰ ਲਿਖੀ ਚਿੱਠੀ, ਅਦਾਲਤ ‘ਚ ਪੇਸ਼ ਹੋਣ ਲਈ ਮੰਗੀ ਸੁਰੱਖਿਆ

On Punjab

Cancer ਨੂੰ ਦੂਰ ਰੱਖਣ ’ਚ ਓਮੈਗਾ-3 ਤੇ 6 ਹੋ ਸਕਦੈ ਮਦਦਗਾਰ, ਅਧਿਐਨ ‘ਚ ਆਇਆ ਸਾਹਮਣੇ ਦੁਨੀਆ ’ਚ ਕੈਂਸਰ ਦੇ ਖ਼ਤਰੇ ਨੂੰ ਦੇਖਦੇ ਹੋਏ ਅਧਿਐਨ ’ਚ ਸੁਝਾਅ ਦਿੱਤਾ ਗਿਆ ਕਿ ਔਸਤ ਵਿਅਕਤੀ ਨੂੰ ਆਪਣੀ ਖ਼ੁਰਾਕ ’ਚ ਇਨ੍ਹਾਂ ਫੈਟੀ ਐਸਿਡਸ ਦੀ ਵੱਧ ਮਾਤਰਾ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਓਮੈਗਾ-3 ਤੇ ਓਮੈਗਾ-6 ਮੱਛੀ, ਨੱਟਸ ਤੇ ਕੁਝ ਹੋਰਨਾਂ ਤੇਲਾਂ ’ਚ ਮੌਜੂਦ ਹੁੰਦੇ ਹਨ।

On Punjab

Ananda Marga is an international organization working in more than 150 countries around the world

On Punjab