ਦਸੂਹਾ- ਇਥੇ ਬਲਾਕ ਸਮਿਤੀ ਦਸੂਹਾ ਦੇ ਨਵਨਿਯੁਕਤ ਚੇਅਰਪਰਸਨ ਡਿੰਪਲ ਕੌਰ ਅਤੇ ਵਾਈਸ ਚੇਅਰਮੈਨ ਗਗਨ ਚੀਮਾ ਨੇ ਅਹੁਦਾ ਸੰਭਾਲ ਲਿਆ। ਇਸ ਸਬੰਧੀ ਬੀ ਡੀ ਪੀ ੳ ਦਫਤਰ ਦਸੂਹਾ ਵਿੱਚ ਕਰਵਾਏ ਸਮਾਰੋਹ ਵਿੱਚ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਦੀ ਅਗਵਾਈ ਹੇਠ ਇਨ੍ਹਾਂ ਅਹੁਦੇਦਾਰਾਂ ਨੇ ਚਾਰਜ ਸੰਭਾਲਿਆ। ਵਿਧਾਇਕ ਨੇ ਅਹੁਦੇਦਾਰਾਂ ਨੂੰ ਅਹੁਦਾ ਸੰਭਾਲਣ ’ਤੇ ਵਧਾਈ ਦਿੰਦਿਆਂ ਉਨ੍ਹਾਂ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ। ਘੁੰਮਣ ਨੇ ਕਿਹਾ ਕਿ ਹਲਕੇ ਦੇ ਪਿੰਡਾਂ ਵਿੱਚ ਵਿਕਾਸ ਕਾਰਜਾਂ ਦੀ ਵੱਡੀ ਜਿੰਮੇਵਾਰੀ ਡਿੰਪਲ ਕੌਰ ਅਤੇ ਗਗਨ ਸਿੰਘ ਚੀਮਾ ਨੂੰ ਸੋਂਪੀ ਗਈ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਉਹ ਆਪੋ ਆਪਣੇ ਪਿੰਡਾਂ ਦੇ ਵਿਕਾਸ ਲਈ ਪੂਰੀ ਤਰ੍ਹਾਂ ਨਾਲ ਵਚਨਬੱਧ ਹੋ ਕੇ ਜਨਤਕ ਭਲਾਈ ਕਾਰਜਾਂ ਵਿੱਚ ਸਰਗਰਮ ਭੂਮਿਕਾ ਨਿਭਾਉਣਗੇ। ਚੇਅਰਪਰਸਨ ਡਿੰਪਲ ਕੌਰ ਅਤੇ ਵਾਈਸ ਚੇਅਰਮੈਨ ਗਗਨ ਚੀਮਾ ਨੇ ਵਿਧਾਇਕ ਘੁੰਮਣ ਦਾ ਧੰਨਵਾਦ ਕਰਦਿਆਂ ਪਾਰਦਰਸ਼ੀ ਢੰਗ ਨਾਲ ਪਿੰਡਾਂ ਵਿੱਚ ਬੁਨਿਆਦੀ ਸਹੂਲਤਾਂ ਦਾ ਵਿਸਥਾਰ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਬੀ ਡੀ ਪੀ ਓ ਗੁਰਮੀਤ ਸਿੰਘ ਚਾਹਲ, ਮਾਰਕੀਟ ਕਮੇਟੀ ਦੇ ਚੇਅਰਮੈਨ ਕੇ ਪੀ ਸੰਧੂ, ਗੁਰਪ੍ਰੀਤ ਸਿੰਘ ਲਵਲੀ, ਨਵਦੀਪਪਾਲ ਸਿੰਘ ਰਿੰਪਾ, ਕੁਲਵਿੰਦਰ ਕੌਰ, ਸੋਮਾ ਦੇਵੀ, ਸੁਖਵਿੰਦਰ ਵਿਰਕ, ਗੁਰਪ੍ਰੀਤ ਸੰਧੂ, ਗੁਰਪ੍ਰੀਤ ਵਿਰਕ, ਮਨਜਿੰਦਰ ਗਿੱਲ, ਬਲਦੇਵ ਸਿੰਘ ਬੁਧੋਬਰਕਤ, ਦਿਲਬਾਗ ਸਿੰਘ ਗਾਲੋਵਾਲ, ਸੁੱਖੀ ਸਰਪੰਚ, ਪਰਮਜੀਤ ਸਿੰਘ ਪੰਮਾਂ, ਲਾਡੀ ਘੋਗਰਾ, ਅਮਨ ਘੁੰਮਣ, ਸੁਖਵਿੰਦਰ ਸਿੰਘ ਐਗਲੋਰ, ਜਤਿੰਦਰਜੀਤ ਕੌਰ ਚੀਮਾ ਮੌਜੂਦ ਸਨ।
previous post

