PreetNama
ਖਬਰਾਂ/News

ਬਲਬੀਰ ਸਿੰਘ ਸੀਨੀਅਰ ਜ਼ਿੰਦਗੀ ਦਾ ਮੁਕਾਬਲਾ ਜਿੱਤ ਪਹੁੰਚੇ ਘਰ

ਚੰਡੀਗੜ੍ਹ: ਤਿੰਨ ਵਾਰ ਓਲੰਪਿਕ ਗੋਲਡ ਮੈਡਲਿਸਟ ਬਲਬੀਰ ਸਿੰਘ ਸੀਨੀਅਰ ਖਰਾਬ ਸਿਹਤ ਕਰਕੇ 108 ਦਿਨਾਂ ਬਾਅਦ ਹਸਪਤਾਲ ਤੋਂ ਘਰ ਵਾਪਸ ਆ ਗਏ ਹਨ। ਉਨ੍ਹਾਂ ਨੂੰ 2 ਅਕਤੂਬਰ ਨੂੰ ਪੀਜੀਆਈ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਸਾਹ ਲੈਣ ਵਿੱਚ ਦਿੱਕਤ ਆ ਰਹੀ ਸੀ। ਦੁਨੀਆ ਦੇ ਉੱਤਮ ਖਿਡਾਰੀਆਂ ਵਿੱਚੋਂ ਇੱਕ ਬਲਬੀਰ ਸਿੰਘ ਨੂੰ ਪੀਜੀਆਈ ਵਿੱਚ ਡੇਢ ਮਹੀਨੇ ਤਕ ਆਈਸੀਯੂ ਵਿੱਚ ਰੱਖਿਆ ਗਿਆ ਸੀ।

ਡਾਕਟਰਾਂ ਮੁਤਾਬਕ ਉਨ੍ਹਾਂ ਨੂੰ ਬ੍ਰਾਨਿਕਲ ਨਿਮੋਨੀਆ ਹੋਇਆ ਸੀ। ਹੁਣ ਉਹ ਸਿਹਤਯਾਬ ਹਨ। ਇਸ ਲਈ ਡਾਕਟਰਾਂ ਨੇ ਉਨ੍ਹਾਂ ਨੂੰ ਘਰ ਭੇਜ ਦਿੱਤਾ ਹੈ। ਬਲਬੀਰ ਸਿੰਘ ਦੇ ਪੋਤਰੇ ਕਬੀਰ ਨੇ ਕਿਹਾ ਕਿ ਉਨ੍ਹਾਂ ਆਪਣੀ ਜ਼ਿੰਦਗੀ ਵਿੱਚ ਕਦੀ ਹਾਰ ਨਹੀਂ ਮੰਨੀ। ਉਨ੍ਹਾਂ ਨੇ ਪੂਰੀ ਜ਼ਿੰਦਗੀ ਤਿਰੰਗੇ ਦੀ ਸ਼ਾਨ ਲਈ ਖੇਡਿਆ।

ਕਬੀਰ ਨੇ ਦੱਸਿਆ ਕਿ ਹਾਲੇ ਵੀ ਉਨ੍ਹਾਂ ਦੀ ਜਲਦ ਰਿਕਵਰੀ ਲਈ ਉਨ੍ਹਾਂ ਦੀਆਂ ਨਜ਼ਰਾਂ ਸਾਹਮਣੇ ਤਿਰੰਗਾ ਝੰਡਾ ਲਾਇਆ ਗਿਆ ਹੈ। ਹੁਣ ਉਹ ਤੇਜ਼ੀ ਨਾਲ ਰਿਕਵਰੀ ਕਰ ਰਹੇ ਹਨ ਤੇ ਜਲਦ ਹੀ ਪੂਰੀ ਤਰ੍ਹਾਂ ਸਿਹਤਮੰਦ ਹੋ ਜਾਣਗੇ।

Related posts

 ਦਿੱਲੀ-ਐੱਨਸੀਆਰ ਚ ਸੰਘਣੀ ਧੁੰਦ, ਲੋਕਾਂ ਨੇ ਕਿਹਾ- ਅੱਖਾਂ ਚ ਜਲਮ, ਸਾਹ ਲੈਣਾ ਹੋਇਆ ਮੁਸ਼ਕਿਲ

On Punjab

Trump administration asks court to not block work permits for some H-1B spouses

On Punjab

ਤੇਰਾ ਫਰਵਰੀ ਨੂੰ ਕਿਸਾਨ ਵਿਰੋਧੀ ਬਜਟ ਦੀਆਂ ਸਾੜੀਆਂ ਜਾਣਗੀਆਂ ਕਾਪੀਆਂ

Pritpal Kaur