PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਬਰਖਾਸਤ ਕਾਂਸਟੇਬਲ ਅਮਨਦੀਪ ਕੌਰ ਦੀ ਸਿਹਤ ਵਿਗੜੀ, ਬਠਿੰਡਾ ਦੇ ਸਿਵਲ ਹਸਪਤਾਲ ਦਾਖ਼ਲ

ਬਠਿੰਡਾ- ਪੰਜਾਬ ਪੁਲੀਸ ਦੀ ਬਰਖਾਸਤ ਕਾਂਸਟੇਬਲ ਅਮਨਦੀਪ ਕੌਰ, ਜਿਸ ਨੂੰ 17 ਗ੍ਰਾਮ ਹੈਰੋਇਨ ਸਣੇ ਕਾਬੂ ਕੀਤਾ ਗਿਆ ਸੀ, ਨੂੰ ਸਿਹਤ ਵਿਗੜਨ ਮਗਰੋਂ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।  ਅਮਨਦੀਪ ਕੌਰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਵਿਜੀਲੈਂਸ ਵੱਲੋਂ ਦਰਜ ਕੀਤੇ ਗਏ ਮਾਮਲੇ ਵਿੱਚ ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਹੈ।ਦੱਸਿਆ ਜਾ ਰਿਹਾ ਹੈ ਕਿ ਅਮਨਦੀਪ ਨੂੰ ਪੱਥਰੀ ਦਾ ਦਰਦ ਉੱਠਣ ਮਗਰੋਂ ਸਿਵਲ ਹਸਪਤਾਲ ਲਿਜਾਇਆ ਗਿਆ ਹੈ। ਡਾਕਟਰਾਂ ਵੱਲੋਂ ਮੁੱਢਲੇ ਇਲਾਜ ਦੇ ਨਾਲ ਕੁਝ ਟੈਸਟ ਵੀ ਕਰਵਾਏ ਗਏ ਜਿਨ੍ਹਾਂ ਦੀ ਰਿਪੋਰਟ ਆਉਣੀ ਬਾਕੀ ਹੈ।

Related posts

‘ਸਦੀਆਂ ਦੇ ਜ਼ਖ਼ਮ ਅੱਜ ਭਰੇ’: ਮੋਦੀ

On Punjab

550ਵੇਂ ਪ੍ਰਕਾਸ਼ ਪੁਰਬ ਮੌਕੇ 84ਦੇਸ਼ਾਂ ਦੇ ਅੰਬੇਸਡਰ ਦਰਬਾਰ ਸਾਹਿਬ ‘ਚ ਨਤਮਸਤਕ

On Punjab

ਕਾਂਗਰਸ ਸਰਕਾਰ ‘ਤੇ ਖ਼ਤਰੇ ਦੇ ਬੱਦਲ! ਕੀ ਕਹਿੰਦੈ ਸਿਆਸੀ ਹਿਸਾਬ-ਕਿਤਾਬ

On Punjab