PreetNama
ਖਾਸ-ਖਬਰਾਂ/Important News

‘ਬਟਰ ਚਿਕਨ’ ਦੇ ਖੋਜੀ ਕੁਲਵੰਤ ਕੋਹਲੀ ਨਹੀਂ ਰਹੇ, ਰਾਜਪਾਲ ਵੱਲੋਂ ਦੁਖ ਪ੍ਰਗਟ

ਨਵੀਂ ਦਿੱਲੀਫੇਮਸ ਹੋਟਲ ਬਿਜਨਸਮੈਨ ਕੁਲਵੰਤ ਸਿੰਘ ਕੋਹਲੀ ਜਿਨ੍ਹਾਂ ਨੇ 1960 ‘ਚ ਮੁੰਬਈ ਦੇ ਲੋਕਾਂ ਨੂੰ ‘ਬਟਰ ਚਿਕਨ’ ਦਾ ਸੁਆਦ ਚਖਾਇਆ ਤੇ ਪ੍ਰੀਤਮ ਗਰੁੱਪ ਆਫ਼ ਹੋਟਲਸ ਦੇ ਮੁਖੀ ਨੇ ਆਪਣੇ ਆਖਰੀ ਸਾਹ ਲਏ। ਇੱਕ ਲੰਬੀ ਬਿਮਾਰੀ ਤੋਂ ਬਾਅਦ ਕੇਐਸ ਕੋਹਲੀ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।

ਉਹ 85 ਸਾਲ ਦੇ ਸੀ ਤੇ ਬੁੱਧਵਾਰ ਦੇਰ ਰਾਤ ਕੋਹਲੀ ਨੇ ਮੁੰਬਈ ਦੇ ਹਿੰਦੂਜਾ ਹਸਪਤਾਲ ‘ਚ ਦਮ ਤੋੜ ਦਿੱਤਾ। ਉਹ ਹਸਪਤਾਲ ‘ਚ ਪਿਛਲੇ ਪੰਜ ਦਿਨਾਂ ਤੋਂ ਜ਼ੇਰੇ ਇਲਾਜ ਸੀ। ਉਨ੍ਹਾਂ ਦੇ ਪਰਿਵਾਰ ‘ਚ ਪਤਨੀ ਮਹਿੰਦਰ ਕੌਰਬੇਟੇ ਅਮਰਦੀਪ ਤੇ ਗੁਰਬਖਸ਼ ਤੇ ਧੀ ਜਸਦੀਪ ਕੌਰ ਹਨ।

ਕੁਲਵੰਤ ਸਿੰਘ ਕੋਹਲੀ ਦਾ ਸਸਕਾਰ ਸ਼ਾਮ ਨੂੰ ਸ਼ਿਵਾਜੀ ਪਾਰਕ ਦੇ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ। ਮਹਾਰਾਸ਼ਟਰ ਦੇ ਰਾਜਪਾਲ ਸੀਰਾਓ ਨੇ ਵੀ ਕੋਹਲੀ ਦੀ ਮੌਤਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਰਾਓ ਨੇ ਕਿਹਾ, “ਉਹ ਇੱਕ ਜੀਵੰਤ ਖੁਸ਼ਮਿਜਾਜ਼ ਤੇ ਸਫਲ ਕਾਰੋਬਾਰੀ ਸੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੋਹਲੀ ਸੂਬੇ ਦੇ ਸਮਾਜਿਕਸੱਭਿਆਚਾਰਕ ਤੇ ਆਰਥਕ ਵਿਕਾਸ ਦੇ ਗਵਾਹ ਰਹੇ ਹਨ।

ਉਨ੍ਹਾਂ ਨੇ ਸ਼ਹਿਰ ਦੇ ਸਿੱਖ ਭਾਈਚਾਰੇ ਵੱਲੋਂ ਕਰਵਾਏ ਸਮਾਜਕ ਤੇ ਧਾਰਮਿਕ ਸਮਾਗਮਾਂ ਵਿੱਚ ਕੋਹਲੀ ਦੀਆਂ ਸੇਵਾਵਾਂ ਨੂੰ ਯਾਦ ਕੀਤਾ। ਰਾਓ ਨੇ ਕਿਹਾ, “ਉਹ ਸਮਾਜ ਦਾ ਮਾਣ ਸੀਉਨ੍ਹਾਂ ਦਾ ਸਮਾਜਿਕ ਕਾਰਜ ਬਹੁਤ ਵਿਸ਼ਾਲ ਸੀ ਤੇ ਉਨ੍ਹਾਂ ਦੇ ਜਾਣ ਨਾਲ ਮੁੰਬਈ ਨੇ ਪ੍ਰਸਿੱਧ ਸਮਾਜ ਰਤਨ ਗਵਾਇਆ ਹੈ।

Related posts

‘ਮੈਂ ਹੈਰਾਨ ਹਾਂ ਇੰਨਾ ਸਮਾਂ ਲੱਗਾ’, ਸੋਨਾਕਸ਼ੀ ਸਿਨਹਾ ਦੇ ਪਲਟਵਾਰ ‘ਤੇ ਆਇਆ ਮੁਕੇਸ਼ ਖੰਨਾ ਦਾ ਮਾਫ਼ੀਨਾਮਾ

On Punjab

ਮਹਿਲਾ ਯਾਤਰੀ ਨੇ ਦਿੱਤੀ ਬੰਬ ਧਮਾਕੇ ਦੀ ਧਮਕੀ, ਕਰਵਾਈ ਜਹਾਜ਼ ਦੀ ਐਮਰਜੈਂਸੀ ਲੈਂਡਿੰਗ

On Punjab

ਕਾਬੁਲ ’ਚ ਹੋਏ ਕਾਰ ਬੰਬ ਹਮਲੇ ’ਚ ਪੰਜ ਲੋਕਾਂ ਦੀ ਮੌਤ, 2 ਜ਼ਖ਼ਮੀ, ਕਿਸੇ ਅੱਤਵਾਦੀ ਸੰਗਠਨ ਨੇ ਨਹੀਂ ਲਈ ਜ਼ਿੰਮੇਵਾਰੀ

On Punjab