PreetNama
ਖਬਰਾਂ/News

ਬਜਟ ਦੀਆਂ ਕਾਪੀਆਂ ਕਿਸਾਨਾ ਵੱਲੋਂ ਸਾੜੀਆਂ ਗਈਆਂ

ਬੀਤੇ ਦਿਨੀਂ ਪਾਸ ਕੀਤੇ ਗਏ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬਜਟ ਦੀਆਂ ਕਾਪੀਆਂ ਅੱਜ ਗੁਰੂਹਰਸਹਾਏ ਦੇ ਤਹਿਸੀਲ ਦਫ਼ਤਰ ਵਿਖੇ ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਆਗੂਆਂ ਵੱਲੋਂ ਸਾੜੀਆਂ ਗਈਆਂ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਆਗੂ ਅਵਤਾਰ ਮਹਿਮਾ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜੋ ਬੀਤੇ ਦਿਨੀਂ ਬਜਟ ਪਾਸ ਕੀਤਾ ਗਿਆ ਹੈ ਉਹ ਕਿਸਾਨ ਵਿਰੋਧੀ ਹੈ। ਇਸ ਵਿਚ ਕਿਸਾਨਾਂ ਲਈ ਕੋਈ ਵੀ ਸਹੂਲਤ ਨਹੀਂ ਦਿੱਤੀ ਗਈ ਹੈ ਜਿਸ ਦੇ ਰੋਸ ਵਜੋਂ ਅੱਜ ਉਨ੍ਹਾਂ ਵੱਲੋਂ ਬਜਟ ਦੀਆਂ ਕਾਪੀਆਂ ਸਾੜੀਆਂ ਗਈਆਂ ਹਨ ਅਤੇ ਸਰਕਾਰ ਦੇ ਖ਼ਿਲਾਫ਼ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਹਮੇਸ਼ਾ ਹੀ ਕਿਸਾਨਾਂ ਦੇ ਨਾਲ ਵਿਤਕਰਾ ਕੀਤਾ ਜਾਂਦਾ ਹੈ। ਇਸ ਮੌਕੇ ਵੱਡੀ ਗਿਣਤੀ ‘ਚ ਵਰਕਰ ਮੌਜੂਦ ਸਨ।

Related posts

ਡੀ.ਜੀ.ਪੀ ਦਿਨਕਰ ਗੁਪਤਾ ਦੇ ਵਿਰੋਧ ਵਿੱਚ ਡੀ.ਸੀ.ਦਫਤਰ ਵਿਖੇ ਰੋਸ ਪ੍ਰਦਰਸ਼ਨ

Pritpal Kaur

ਬਸਪਾ ਪੰਜਾਬ ਦੇ ਸਾਬਕਾ ਪ੍ਰਧਾਨ ਜਸਵੀਰ ਗੜ੍ਹੀ ‘ਆਪ’ ਵਿਚ ਸ਼ਾਮਲ

On Punjab

ਚੋਣ ਪ੍ਰਚਾਰ ’ਚ ਏਆਈ ਤੋਂ ਤਿਆਰ ਸਮੱਗਰੀ ਦੀ ਵਰਤੋਂ ’ਚ ਪਾਰਦਰਸ਼ਤਾ ਵਰਤਣ ਦੇ ਨਿਰਦੇਸ਼

On Punjab