PreetNama
ਸਿਹਤ/Health

ਫ੍ਰੀਜ਼ਰ ‘ਚ ਰੱਖਿਆ ਸੂਪ ਪੀਣ ‘ਤੇ ਇਕੋ ਪਰਿਵਾਰ ਦੇ 9 ਜੀਆਂ ਦੀ ਹੋਈ ਮੌਤ, ਇਸ ਤਰ੍ਹਾਂ ਬਣ ਗਿਆ ਸੀ ਜ਼ਹਿਰ

ਚੀਨ ‘ਚ ਘਰ ‘ਚ ਬਣਾਏ ਨੂਡਲ ਸੂਪ ਨੇ ਇਕੋ ਪਰਿਵਾਰ ਦੇ 9 ਲੋਕਾਂ ਦੀ ਜਾਨ ਲੈ ਲਈ। ਚੀਨ ਦੇ ਨੌਰਥ-ਈਸਟ ਦੇ ਹਿਲੋਜਿਆਂਗ ਸੂਬੇ ‘ਚ ਇਹ ਘਟਨਾ ਵਾਪਰੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਕ ਸਾਲ ਤੋਂ ਫ੍ਰੀਜ਼ਰ ‘ਚ ਰੱਖਿਆ ਨੂਡਲ ਸੂਪ ਪੀਣ ਤੋਂ ਬਾਅਦ ਹੀ ਪਰਿਵਾਰ ਦੇ 9 ਲੋਕਾਂ ਦੀ ਮੌਤ ਹੋਈ ਹੈ।

ਨੂਡਲ ਸੂਪ ਕੌਰਨ ਫਲੋਰ ਤੋਂ ਤਿਆਰ ਕੀਤਾ ਸੀ ਜਿਸ ਨੂੰ 5 ਅਕਤੂਬਰ ਨੂੰ ਬਰੇਕਫਾਸਟ ‘ਚ ਪੀਤਾ ਗਿਆ। ਇਸ ਨੂੰ ਪੀਂਦਿਆਂ ਹੀ 9 ਜੀਆਂ ਦੀ ਹਾਲਤ ਵਿਗੜ ਗਈ। ਜਿਸ ਤੋਂ ਬਾਅਦ ਇਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਇਲਾਜ ਦੌਰਾਨ ਇਕ ਤੋਂ ਬਾਅਦ ਇਕ 9 ਮੈਂਬਰਾਂ ਨੇ ਦਮ ਤੋੜ ਦਿੱਤਾ।

ਦਰਅਸਲ ਸਾਲ ਤਕ ਫ੍ਰੀਜ਼ਰ ‘ਚ ਰੱਖਿਆ ਸੂਪ ਖਰਾਬ ਹੋ ਚੁੱਕਾ ਸੀ। ਇਸ ਕਾਰਨ ਹੀ ਇਕੋ ਪਰਿਵਾਰ ਦੇ 9 ਲੋਕਾਂ ਦੀ ਮੌਤ ਹੋਈ। ਹਾਲਾਂਕਿ ਤਿੰਨ ਪਰਿਵਾਰਕ ਮੈਂਬਰ ਇਸ ਲਈ ਬਚ ਗਏ ਕਿਉਂਕਿ ਉਨ੍ਹਾਂ ਨੇ ਸਵਾਦ ਨਾ ਹੋਣ ਕਾਰਨ ਇਹ ਸੂਪ ਪੀਣ ਤੋਂ ਇਨਕਾਰ ਕਰ ਦਿੱਤਾ ਸੀ।

ਇਸ ਘਟਨਾ ਤੋਂ ਬਾਅਦ ਚੀਨੀ ਹੈਲਥ ਕਮਿਸ਼ਨ ਨੇ ਐਡਵਾਇਜ਼ਰੀ ਜਾਰੀ ਕਰਦਿਆਂ ਖਾਣੇ ‘ਚ ਕੌਰਨ ਫਲੋਰ ਨਾ ਲੈਣ ਦੀ ਸਲਾਹ ਦਿੱਤੀ ਹੈ। ਚੀਨੀ ਅਧਿਕਾਰੀਆਂ ਮੁਤਾਬਕ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਗਈ। ਜਾਂਚ ਵਿਚ ਸਾਹਮਣੇ ਆਇਆ ਕਿ ਘਰ ਦੇ ਮੈਂਬਰਾਂ ਨੇ ਜੋ ਨੂਡਲ ਸੂਪ ਪੀਤਾ ਸੀ ਉਸ ‘ਚ ਬੌਂਗਕ੍ਰੇਕਿਕ ਐਸਿਡ ਮਾਤਰਾ ਜ਼ਿਆਦਾ ਹੋਣ ਕਾਰਨ ਫੂਡ ਪੁਆਇਜ਼ਨਿੰਗ ਦਾ ਕਾਰਨ ਬਣਿਆ।

ਬੌਂਗਕ੍ਰੇਕਿਕ ਐਸਿਡ ਖਾਣੇ ਨੂੰ ਜ਼ਹਿਰੀਲਾ ਬਣਾਉਣ ਦਾ ਕੰਮ ਕੀਤਾ ਹੈ। ਇਹ ਫਰਮੇਂਟੇਡ ਮੈਦਾ ਤੇ ਚੌਲਾਂ ਨਾਲ ਜੁੜੇ ਖਾਣੇ ‘ਚ ਪਾਇਆ ਜਾਂਦਾ ਹੈ। ਚੀਨੀ ਐਗਰੀਕਲਚਰ ਯੂਨੀਵਰਸਟੀ ਦੇ ਪ੍ਰੋਫੈਸਰ ਫੇਨ ਝਿਹੌਂਗ ਨੇ ਕਿਹਾ, ਇਹ ਬੇਹੱਦ ਜ਼ਹਿਰੀਲਾ ਹੁੰਦਾ ਹੈ। ਬੌਂਗਕ੍ਰੇਕਿਕ ਐਸਿਡ ਜਿਸ ਖਾਣੇ ‘ਚ ਮੌਜੂਦ ਹੁੰਦਾ ਹੈ ਉਸ ਨੂੰ ਗਰਮ ਕਰਨ ‘ਤੇ ਵੀ ਇਸ ਦਾ ਅਸਰ ਖਤਮ ਨਹੀਂ ਹੁੰਦਾ। ਉਨ੍ਹਾਂ ਦੱਸਿਆ ਕਿ ਬੌਂਗਕ੍ਰੇਕਿਕ ਐਸਿਡ ਵਾਲਾ ਖਾਣਾ ਖਾਣ ‘ਤੇ ਫੂਡ ਪੁਆਇਜ਼ਨਿੰਗ ਹੋਣ ‘ਤੇ ਮੌਤ ਦੀ ਦਰ 40 ਤੋਂ 100 ਫੀਸਦ ਤਕ ਹੁੰਦੀ ਹੈ।

Related posts

ਚਿਹਰੇ ਦੀ ਵੱਧਦੀ ਚਰਬੀ ਤੋਂ ਛੁਟਕਾਰਾ ਦਿਵਾਉਣਗੇ ਇਹ ਘੇਰਲੂ ਨੁਸਖੇFACEBOOKTWITTERGOOGLE

On Punjab

ਸਿਹਤਯਾਬ ਦਿਲ ਲਈ ਕਦੋਂ ਸੌਣਾ ਹੈ ਜ਼ਰੂਰੀ,ਸਟੱਡੀ ਨੇ ਦੱਸਿਆ ਬੈਸਟ ਸਲੀਪ ਟਾਈਮ

On Punjab

India protests intensify over doctor’s rape and murder

On Punjab