33.48 F
New York, US
February 11, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਫਿਲਮ ‘ਘੂਸਖੋਰ ਪੰਡਤ’ ਦੇ ਨਾਂ ’ਤੇ ਵਿਵਾਦ, ਐਫ਼.ਆਈ.ਆਰ. ਦਰਜ

ਮੁੰਬਈ: ਨੈਟਫਲਿਕਸ ਵਲੋਂ ਐਲਾਨੀ ਗਈ ਮਨੋਜ ਬਾਜਪੇਈ ਦੀ ਅਦਾਕਾਰੀ ਵਾਲੀ ਕ੍ਰਾਈਮ ਥਰਿੱਲਰ ਫ਼ਿਲਮ ‘ਘੂਸਖੋਰ ਪੰਡਤ’ ਸ਼ੁਰੂ ਤੋਂ ਹੀ ਵਿਵਾਦਾਂ ਵਿਚ ਘਿਰ ਗਈ ਹੈ। ਫਿਲਮ ਦੇ ਨਾਂ ਨੂੰ ਲੈ ਕੇ ਕਈ ਸਿਆਸੀ ਤੇ ਸਮਾਜਕ ਸੰਗਠਨਾਂ ਨੇ ਵਿਰੋਧ ਕੀਤਾ ਹੈ। ਉੱਤਰ ਪ੍ਰਦੇਸ਼ ਪੁਲਿਸ ਨੇ ਨਿਰਦੇਸ਼ਕ ਨੀਰਜ ਪਾਂਡੇ ਵਿਰੁਧ ਐਫ਼.ਆਈ.ਆਰ. ਦਰਜ ਕੀਤੀ ਹੈ, ਜਿਸ ਵਿਚ ਧਾਰਮਕ ਤੇ ਜਾਤੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਲਗਾਏ ਗਏ ਹਨ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਹੁਕਮ ’ਤੇ ਪੁਲਿਸ ਨੇ ਕਾਰਵਾਈ ਕੀਤੀ ਹੈ। ਬਹੁਜਨ ਸਮਾਜ ਪਾਰਟੀ (ਬਸਤਾ) ਮੁਖੀ ਮਾਇਆਵਤੀ ਨੇ ਵੀ ਫ਼ਿਲਮ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ‘‘ਇਹ ਨਾਂ ਬ੍ਰਾਹਮਣ ਸਮਾਜ ਲਈ ਅਪਮਾਨਜਨਕ ਹੈ ਅਤੇ ਇਸ ਨੂੰ ਤੁਰਤ ਬਦਲਣਾ ਚਾਹੀਦਾ ਹੈ।’’ ਵਿਸ਼ਵ ਹਿੰਦੂ ਪਰਿਸ਼ਦ ਦੇ ਨੇਤਾਵਾਂ ਨੇ ਵੀ ਇਸ ਨੂੰ ਨਿੰਦਣਯੋਗ ਕਰਾਰ ਦਿਤਾ ਹੈ।

ਦੂਜੇ ਪਾਸੇ, ਨਿਰਦੇਸ਼ਕ ਨੀਰਜ ਪਾਂਡੇ ਨੇ ਸਪਸ਼ਟੀਕਰਨ ਦਿੰਦਿਆਂ ਕਿਹਾ, ‘‘ਫਿਲਮ ਕਿਸੇ ਜਾਤ ਜਾਂ ਭਾਈਚਾਰੇ ਬਾਰੇ ਨਹੀਂ ਹੈ, ਇਹ ਸਿਰਫ਼ ਇਕ ਕਲਪਿਤ ਪਾਤਰ ਦੀ ਕਹਾਣੀ ਹੈ ਜੋ ਅਪਣੇ ਖ਼ਾਮੀਆਂ ਨਾਲ ਜੂਝਦਾ ਹੈ।’’ ਮਨੋਜ ਬਾਜਪੇਈ ਨੇ ਵੀ ਜ਼ੋਰ ਦਿਤਾ ਕਿ ਇਹ ਫਿਲਮ ਇਕ ਵਿਅਕਤੀ ਦੀ ਯਾਤਰਾ ਹੈ, ਨਾ ਕਿ ਕਿਸੇ ਸਮਾਜ ’ਤੇ ਟਿਪਣੀ। ਫਿਲਮ ਵਿਚ ਬਾਜਪੇਈ ਅਜੈ ਦਿਕਸ਼ਿਤ ਦਾ ਕਿਰਦਾਰ ਨਿਭਾ ਰਹੇ ਹਨ, ਜੋ ਕਿ ਇਕ ਭ੍ਰਿਸ਼ਟ ਪੁਲਿਸ ਅਧਿਕਾਰੀ ਹੈ ਅਤੇ ਦਿੱਲੀ ਵਿਚ ਇਕ ਵੱਡੀ ਸਾਜ਼ਸ਼ ਵਿਚ ਫਸ ਜਾਂਦਾ ਹੈ। ਫਿਲਮ ਦਾ ਨਿਰਦੇਸ਼ਨ ਰਿਤੇਸ਼ ਸ਼ਾਹ ਨੇ ਕੀਤਾ ਹੈ ਅਤੇ ਇਸ ਦਾ ਨਿਰਮਾਣ ਫਰਾਈਡੇ ਫਿਲਮਵਰਕਸ ਦੇ ਬੈਨਰ ਹੇਠ ਨੀਰਜ ਪਾਂਡੇ ਨੇ ਕੀਤਾ ਹੈ। ਵਿਵਾਦ ਵਧਣ ਤੋਂ ਬਾਅਦ ਨੈਟਫਲਿਕਸ ਨੇ ਯੂਟਿਊਬ ਅਤੇ ਸੋਸ਼ਲ ਮੀਡੀਆ ਤੋਂ ਟੀਜ਼ਰ ਹਟਾ ਦਿਤਾ ਹੈ।

Related posts

ਕਦੇ ਤੇਰੇ ਰੰਗਾ

Pritpal Kaur

ਹਿੰਸਾ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰੇਗਾ ਕਾਂਗਰਸ ਦਾ ਵਫਦ ਸੋਨੀਆ ਗਾਂਧੀ ਦਾ ਨਿਰਦੇਸ਼

On Punjab

‘ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ’ ਨਵੇਂ ਸੀਜ਼ਨ ਦੇ ਪਹਿਲੇ ਸ਼ੋਅ ਵਿਚ ਨਜ਼ਰ ਆਏਗੀ ਪ੍ਰਿਯੰਕਾ ਚੋਪੜਾ ਜੋਨਸ

On Punjab