PreetNama
ਫਿਲਮ-ਸੰਸਾਰ/Filmy

ਫਿਲਮਮੇਕਰ ਦਾ ਖੁਲਾਸਾ, ‘ਮੇਰੇ ਨਾਲ ਕਈ ਵਾਰ ਹੋਇਆ ਜਿਨਸੀ ਸ਼ੋਸ਼ਣ, ਇਹ ਉਦੋਂ ਆਮ ਗੱਲ ਹੋਇਆ ਕਰਦੀ ਸੀ’

ਪਿਛਲੇ ਕੁਝ ਸਮੇਂ ’ਤੋਂ ਫਿਲਮ ਇੰਡਸਟਰੀ ਦੇ ਅੰਦਰ ਇਕ ਵੱਡਾ ਬਦਲਾਅ ਆਇਆ ਹੈ। ਸਟਾਰਸ ਆਪਣੇ ਨਾਲ ਹੋ ਰਹੇ ਭੇਦਭਾਵ ਤੇ ਟਾਰਚਰ ਦੇ ਬਾਰੇ ’ਚ ਹੁਣ ਖੁੱਲ੍ਹ ਕੇ ਗੱਲ ਕਰਦੇ ਹਨ। ਖ਼ਾਸ ਤੌਰ ’ਤੇ ਫੀਮੇਲ ਸਟਾਰਸ ਜੋ ਪਹਿਲਾਂ ਆਪਣੇ ਨਾਲ ਬੁਰੇ ਤੁਜਰਬਿਆਂ ਨੂੰ ਸਾਂਝਾ ਕਰਨ ’ਚ ਹਿਚਕਿਚਾਹਟ ਮਹਿਸੂਸ ਕਰਦੀ ਸੀ, ਉਹ ਹੁਣ ਖੁੱਲ੍ਹ ਕੇ ਆਪਣੀ ਗੱਲ ਰੱਖਦੀ ਹੈ ਤੇ ਇੰਡਸਟਰੀ ਦੇ ਅੰਦਰ ਦੀ ਕਾਲੀ ਸੱਚਾਈ ਨੂੰ ਸਭ ਦੇ ਸਾਹਮਣੇ ਲੈ ਕੇ ਆਈ ਹੈ। ਫਿਰ ਭਾਵੇਂ ਉਹ ਉਨ੍ਹਾਂ ਦੇ ਨਾਲ ਹੋਇਆ ਜਿਨਸੀ ਸ਼ੋਸ਼ਣ ਹੋਵੇ ਜਾਂ ਉਨ੍ਹਾਂ ਦਾ ਰਿਪਲੇਸਮੈਂਟ।

ਹਾਲ ਹੀ ’ਚ ਨੈਸ਼ਨਲ ਅਵਾਰਡ ਵਿਜੇਤਾ ਡਾਕੂਮੈਂਟਰੀ ਫਿਲਮਮੇਕਰ ਤੇ ਲੇਖਕ ਤ੍ਰਿਸ਼ਾ ਦਾਸ ਨੇ ਆਪਣੇ ਨਾਲ ਹੋਏ ਜਿਨਸੀ ਸ਼ੋਸ਼ਣ ਨੂੰ ਲੈ ਕੇ ਇਕ ਬੇਹੱਦ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਤ੍ਰਿਸ਼ਾ ਨੇ ਦੱਸਿਆ ਕਿ ਉਹ ਕਈ ਵਾਰ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋ ਚੁੱਕੀ ਹੈ। ਹਾਲਾਂਕਿ ਨਾ ਉਸ ਸਮੇਂ ਏਨਾ ਸੋਸ਼ਲ ਮੀਡੀਆ ਜਾ ਜ਼ਮਾਨਾ ਸੀ ਤੇ ਨਾ ਹੀ ਕੋਈ ਮੀਟੂ ਕੈਂਪੇਟ।

ਨਿਊਜ਼ ਏਜੰਸੀ ਆਈਏਐੱਨਐੱਸ ਨਾਲ ਗੱਲਬਾਤ ’ਚ ਤ੍ਰਿਸ਼ਾ ਨੇ ਦੱਸਿਆ, ‘ਇਕ ਫੇਮਿਨਿਸਟ ਹੋਣ ਦੇ ਨਾਤੇ, 2016 ’ਚ ਜਦ ਮੈਂ ਆਪਣੀ ਪਹਿਲੀ ਕਿਤਾਬ `Ms Draupadi Kuru: After the Pandavas` ਲਿਖੀ ਸੀ, ਉਦੋਂ ਤੋਂ ਲੈ ਕੇ ਹੁਣ ਤਕ ਕਾਫੀ ਬਦਲਾਅ ਆ ਗਿਆ ਹੈ। ਹੁਣ ਲੋਕ ਲਿੰਗਕ ਸਮਾਨਤਾ ’ਤੇ ਗੱਲ ਕਰਦੇ ਹਨ, ਸਮਾਜ ’ਚ ਹੋ ਰਹੀ ਬੇਇਨਸਾਫੀ ਦੀ ਗੱਲ ਕਰਦੇ ਹਨ। ਵਰਕ ਪਲੇਸ ’ਚ ਜਿੱਥੇ ਲਿੰਗਕ ਅਸਮਾਨਤਾਵਾਂ ਹੁੰਦੀਆਂ ਸੀ ਉੱਥੇ ਹੀ ਮੀਟੂ ਸ਼ੁਰੂ ਹੋ ਗਿਆ ਹੈ।

ਪੁਰਾਣੇ ਦਿਨਾਂ ਦੀ ਗੱਲ ਕਰੀਏ ਤਾਂ ਜਦ ਮੈਂ ਡਾਕੂਮੈਂਟਰੀ ਦੇ ਰੂਪ ’ਚ ਕੰਮ ਕਰ ਰਹੀ ਸੀ ਤਦ ਕਈ ਵਾਰ ਮੇਰਾ ਜਿਨਸੀ ਸ਼ੋਸ਼ਣ ਕੀਤਾ ਗਿਆ, ਪਰ ਵਰਕ ਪਲੇਸ ’ਤੇ ਇਹ ਆਮ ਗੱਲ ਸੀ। ਜਦ ਕਈ ਸੋਸ਼ਲ ਮੀਡੀਆ ਨਹੀਂ ਸੀ, ਜਿੱਥੇ ਅਸੀਂ ਆਪਣੀ ਕਹਾਣੀ ਬਿਆਨ ਕਰ ਸਕੀਏ, ਆਪਣੀ ਗੱਲ ਰੱਖ ਸਕੇ। ਸ਼ਾਂਤ ਹੋ ਕੇ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਰਹਿਣਾ ਬਹੁਤ ਆਮ ਗੱਲ ਸੀ।

Related posts

ਅਮਿਤਾਬ ਬੱਚਨ ਵੀ ਗਰਮੀ ਨਾਲ ਹੋਏ ਪ੍ਰੇਸ਼ਾਨ,

On Punjab

ਐਂਜਲੀਨਾ ਜੌਲੀ ਤੋਂ ਪ੍ਰੇਰਨਾ ਲੈ ਰਹੀ ਅਰਬਾਜ਼ ਦੀ ਗਰਲਫਰੈਂਡ ਜਾਰਜੀਆ, ਜਲਦ ਕਰੇਗੀ ਡਿਜੀਟਲ ਡੈਬਿਊ

On Punjab

ਅਜੇ ਅਤੇ ਕਾਜੋਲ ਨੇ ਇੰਝ ਮਨਾਇਆ ਆਪਣੀ ਧੀ ਦਾ ਜਨਮ ਦਿਨ,ਦੇਖੋ ਤਸਵੀਰਾਂ ਤੇ ਵੀਡੀਓਜ਼

On Punjab