28.9 F
New York, US
December 17, 2025
PreetNama
ਖਬਰਾਂ/News

ਫਿਰੋਜ਼ਪੁਰ ਡਵੀਜ਼ਨ ਦੇ ਕਮਿਸ਼ਨਰ ਗੁਰਜਰ ਨੇ ਕਰਮਚਾਰੀਆਂ ਨੂੰ ਦਵਾਇਆ ਵੋਟਰ ਪ੍ਰਣ

ਫਿਰੋਜ਼ਪੁਰ ਡਵੀਜ਼ਨ ਦੇ ਕਮਿਸ਼ਨਰ ਸੁਮੇਰ ਸਿੰਘ ਗੁਰਜਰ ਵੱਲੋਂ ਆਪਣੇ ਦਫਤਰ ਵਿਖੇ ਤਾਇਨਾਤ ਕਰਮਚਾਰੀਆਂ ਨੂੰ ਵੋਟਰ ਦਿਵਸ ਮੌਕੇ ਵੋਟਰ ਪ੍ਰਣ ਦਵਾਇਆ ਗਿਆ। ਉਨ੍ਹਾਂ ਨੇ ਸਮੂਹ ਕਰਮਚਾਰੀਆਂ ਨੂੰ ਕਿਹਾ ਕਿ ਅਸੀਂ ਆਪਣੇ ਦੇਸ਼ ਦੀਆਂ ਲੋਕਤਾਂਤਰਿਕ ਪ੍ਰੰਪਰਾਵਾਂ ਨੂੰ ਬਰਕਰਾਰ ਰੱਖਣ ਲਈ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਬਿਨਾਂ ਕਿਸੇ ਡਰ, ਲਾਲਚ ਤੋਂ ਕਰਾਂਗੇ। ਉਨ੍ਹਾਂ ਕਿਹਾ ਕਿ ਅਸੀਂ ਸਾਰੀਆਂ ਚੋਣਾਂ ਵਿੱਚ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਣ ਤਰੀਕੇ ਨਾਲ ਆਪਣੇ ਵੋਟ ਪਾਉਣ ਦੇ ਹੱਕ ਦਾ ਇਸਤੇਮਾਲ ਕਰਾਂਗਾ। ਇਸ ਮੌਕੇ ਸੁਪਰਡੰਟ ਸ੍ਰੀਮਤੀ ਸ਼ਸ਼ੀ ਬਾਲਾ, ਪਰਮਿੰਦਰ ਸਿੰਘ, ਵਿਕਰਾਂਤ ਖੁਰਾਣਾ, ਮਨਮੋਹਨਜੀਤ ਸਿੰਘ ਰੱਖੜਾ (ਪੀ.ਏ) ਤੋਂ ਇਲਾਵਾ ਸਮੂਹ ਸਟਾਫ ਮੌਜੂਦ ਸੀ।

Related posts

ਟੈਨਿਸ: ਸ੍ਰੀਰਾਮ ਤੇ ਮਿਗੁਏਲ ਦੀ ਜਿੱਤ, ਨਾਗਲ ਬਾਹਰ

On Punjab

ਮੌਤ ਦੀ ਸਜ਼ਾ ਦਾ ਢੰਗ ਬਦਲਣ ਲਈ 21 ਜਨਵਰੀ ਨੂੰ ਦਲੀਲਾਂ ਸੁਣੇਗਾ ਸੁਪਰੀਮ ਕੋਰਟ

On Punjab

Gujarat Wall Collapse : ਗੁਜਰਾਤ ‘ਚ ਕੰਧ ਡਿੱਗਣ ਕਾਰਨ ਚਾਰ ਮਾਸੂਮ ਬੱਚਿਆਂ ਦੀ ਮੌਤ ਹੋ ਗਈ, ਪੰਜ ਹੋਰ ਜ਼ਖ਼ਮੀ

On Punjab