PreetNama
ਖਬਰਾਂ/News

ਫਿਰੋਜ਼ਪੁਰ ਪੁਲਿਸ ਵੱਲੋਂ ਜਿਲ੍ਹੇ ਦੇ ਇਕ ਪਿੰਡ ਚ ਇਕ ਪੁਲਿਸ ਅਫਸਰ ਯੋਜਨਾ ਦਾ ਆਗਾਜ਼

ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪੀ ਪੀ ਐੱਸ ਸੀਨੀਅਰ ਪੁਲਿਸ ਕਪਤਾਨ ਭੁਪਿੰਦਰ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਚੰਡੀਗੜ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲਾ ਫਿਰੋਜ਼ਪੁਰ ਵਿੱਚ ਇਕ ਪਿੰਡ ਇਕ ਪੁਲਿਸ ਅਫਸਰ ਯੋਜਨਾ ਦਾ ਆਰੰਭ ਕੀਤਾ ਗਿਆ । ਇਸ ਯੋਜਨਾ ਤਹਿਤ  ਇੱਕ ਪਿੰਡ ਵਿੱਚ ਬੀ ਪੀ ਓ ਵਜੋਂ ਪਿੰਡ ਵਿੱਚ ਹੁੰਦੇ ਹਰੇਕ ਮਾੜੇ ਚੰਗੇ ਕੰਮਾਂ ਬਾਰੇ ਜਾਣਕਾਰੀ ਹਾਸਲ ਕਰਨੀ ਹੈ ।  ਜਿਲਾ ਫਿਰੋਜ਼ਪੁਰ ਵਿੱਚ ਕੁੱਲ 699 ਪਿੰਡ ਅਤੇ 127 ਵਾਰਡ ਹਨ । ਜਿਹਨਾਂ ਚ 803 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ । ਹਰੇਕ ਪੁਲਿਸ ਮੁਲਾਜ਼ਮ ਆਪਣੇ ਕੋਲ ਇਕ ਬੀਟ ਬੁੱਕ ਰੱਖੇਗਾ , ਜਿਸ ਵਿੱਚ ਉਹ ਆਪਣੇ ਪਿੰਡ ,ਵਾਰਡ ਅੰਦਰ ਕਸਬੇ ਸ਼ਹਿਰੀ ਖੇਤਰ ਚੋੌਕ , ਪੁਆਇੰਟਾਂ , ਮੁਹੱਲੇ ਬਾਜ਼ਾਰਾ , ਗੱਲੀਆਂ , ਕਲੋਨੀਆ , ਗੁਰੂਦੁਆਰਿਆ ਮੰਦਰਾ , ਬੈਕਾਂ ਆਦਿ ਸਬੰਧੀ ਵੇਰਵਾ ਦਰਜ਼ ਕਰੇਗਾ । ਇਸ ਤੋਂ ਇਲਾਵਾ ਧਾਰਮਿਕ ਸਮਾਗਮਾਂ ਜਗਰਾਤਿਆਂ ਅਤੇ ਮੇਲਿਆਂ ਸਬੰਧੀ ਵੀ ਜਾਣਕਾਰੀ ਇੱਕਠੀ ਕੀਤੀ ਜਾਵੇਗੀ । ਇਹ ਪੁਲਿਸ ਮੁਲਾਜ਼ਮ ਪਿੰਡਾ ਅਤੇ ਵਾਰਡਾਂ ਦੇ ਲੋਕਾ ਨਾਲ ਰਾਬਤਾ ਕਾਇਮ ਕਰਕੇ ਆਪਸੀ ਭਾਈਚਾਰਕ ਸਾਂਝ ਪੈਦਾ ਕਰਨਗੇ । ਇਸ ਤੋਂ ਇਲਾਵਾ ਲੋਕਾਂ ਨੂੰ ਚੰਗੀ ਸਿਹਤ ਅਤੇ ਨਸ਼ਿਆ ਦੇ ਖਿਲਾਫ ਜਾਗਰੂਕ ਕਰਨਗੇ । ਇਹ ਪੁਲਿਸ ਮੁਲਾਜ਼ਮ ਰੋਟੀਨ ਦੀ ਡਿਊਟੀ ਦੇ ਨਾਲ – ਨਾਲ ਪਿੰਡਾ / ਵਾਰਡਾਂ ਵਿੱਚ ਜਾ ਕੇ ਲੋਕਾ ਦੀਆਂ ਮੁਸ਼ਕਿਲਾਂ ਨੂੰ ਨੋਟ ਕਰਕੇ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਲਿਆ ਕੇ ਉਹਨਾਂ ਮੁਸ਼ਕਿਲਾ ਦਾ ਮੌਕੇ ਤੇ ਨਿਪਟਾਰਾ ਕਰਨਗੇ । ਇਸ ਦੇ ਨਾਲ – ਨਾਲ ਇਹ ਪੁਲਿਸ ਮੁਲਾਜ਼ਮ ਦੜਾ ਸੱਟਾ , ਸ਼ਰਾਬ ਨਜਾਇਜ਼ , ਨਸ਼ਾ ਵੇਚਣ ਦਾ ਧੰਦਾ ਕਰਨ ਵਾਲੇ ਅਤੇ ਕਬੂਤਰ ਬਾਜੀ ਕਰਨ ਵਾਲੇ ਏਜੰਟਾਂ ਪ੍ਰਤੀ ਚੌਕਸ ਰਹਿਣਗੇ । ਅਜਿਹਾ ਧੰਦਾ ਕਰਨ ਵਾਲੇ ਵਿਅਕਤੀਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ । ਉਨ੍ਹਾਂ ਕਿਹਾ ਕਿ ਜੇਕਰ ਪਿੰਡਾਂ ਵਿੱਚ ਕੰਮ ਕਰਨ ਵਾਲੇ ਬੀਪੀਓ ਧੜੇਬੰਦੀ ਨਾਲ ਕੰਮ ਕਰਨਗੇ ਤਾਂ ਉਨ੍ਹਾਂ ਵਿਰੁੱਧ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ  ।    ਸ ਭੁਪਿੰਦਰ ਸਿੰਘ ਐੱਸਪੀ ਫਿਰੋਜ਼ਪੁਰ ਨੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਫਿਰੋਜ਼ਪੁਰ ਪੁਲਿਸ ਵੱਲੋਂ ਡੇਢ ਮਹੀਨੇ ਦੌਰਾਨ ਨਸ਼ੇ ਦੇ ਖਿਲਾਫ ਕਾਰਵਾਈ ਕਰਦੇ ਹੋਏ ਵੱਖ – ਵੱਖ ਮੁਕੱਦਮਿਆਂ ਵਿੱਚ ਐਨ . ਡੀ . ਪੀ . ਐਸ . ਐਕਟ ਤਹਿਤ ਦਰਜ 54 ਮੁਕੱਦਮੇ ਅਤੇ 94 ਦੋਸ਼ੀਆ ਨੂੰ  ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਦੇ ਕਬਜ਼ੇ ਵਿੱਚੋਂ ਹੈਰੋਇੰਨ 02 ਕਿੱਲੇ 370 ਗ੍ਰਾਮ ,ਅਫੀਮ 01 ਕਿਲੋ 10 ਗ੍ਰਾਮ, ਪੋਸਤ , 85 ਕਿਲੋ 500 ਗ੍ਰਾਮ ,ਨਸ਼ੀਲਾ ਪਾਊਡਰ , 651 ਗ੍ਰਾਮ ,ਨਸ਼ੀਲੀਆਂ ਕੈਪਸੂਲ – ਗੋਲੀਆਂ 13,145 ਬਾਮਦਗੀ ਕੀਤੀ ਗਈ ਹੈ । ਸ ਭੁਪਿੰਦਰ  ਸਿੰਘ ਨੇ ਬੁਲਟ ਮੋਟਰਸਾਈਕਲ ਤੇ ਪਟਾਕੇ ਮਾਰਨ ਵਾਲਿਆਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਬਾਜ ਆਜੋ ਨਹੀਂ ਤਾਂ ਤੁਹਾਡੇ ਵੀ ਪਟਾਕੇ ਪਾਏ ਜਾਣਗੇ। ਉਨ੍ਹਾਂ ਟ੍ਰੈਫਿਕ ਪੁਲਿਸ ਦੇ ਇੰਚਾਰਜਾਂ ਨੂੰ ਹਦਾਇਤਾਂ  ਦਿੱਤੀਆਂ ਕਿ ਮੋਟਰਸਾਈਕਲਾਂ ਦੇ ਪਟਾਕੇ ਪਾਉਣ ਵਾਲਿਆਂ ਦੇ ਮੋਟਰਸਾਈਕਲ ਥਾਣੇ ਬੰਦ ਕੀਤੇ ਜਾਣ ।

Related posts

ਦਿੱਲੀ ਹਾਈਕੋਰਟ ਵੱਲੋਂ ਕੇਜਰੀਵਾਲ ਦੀ ਪਟੀਸ਼ਨ ’ਤੇ ਜਲਦੀ ਸੁਣਵਾਈ ਕਰਨ ਤੋਂ ਇਨਕਾਰ

On Punjab

ਮਹਾਂਕੁੰਭ: ਯੋਗੀ ਨੇ ਮੰਤਰੀਆਂ ਨਾਲ ਤ੍ਰਿਵੇਣੀ ਸੰਗਮ ’ਚ ਕੀਤਾ ਇਸ਼ਨਾਨ

On Punjab

ਖਹਿਰਾ ਵੱਲੋਂ ਆਮ ਆਦਮੀ ਪਾਰਟੀ ਨੂੰ ਆਖਰੀ ‘ਸਲਾਮ’

On Punjab