PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਫ਼ਿਰੋਜ਼ਪੁਰ: ਪਿਸਤੌਲ ਨਾਲ ਖੇਡਦਿਆਂ ਜ਼ਖ਼ਮੀ ਹੋਏ 14 ਸਾਲਾ ਬੱਚੇ ਦੀ ਮੌਤ

ਫ਼ਿਰੋਜ਼ਪੁਰ- ਇਥੇ ਰੋਜ਼ ਐਵੇਨਿਊ ਕਲੋਨੀ ਵਿੱਚ ਸੋਮਵਾਰ ਨੂੰ ਘਰ ਵਿੱਚ ਪਈ ਲੋਡਿਡ ਪਿਸਤੌਲ ਨਾਲ ਖੇਡਦਿਆਂ ਅਚਾਨਕ ਚੱਲੀ ਗੋਲੀ ਕਰਕੇ ਜ਼ਖ਼ਮੀ ਹੋਏ ਕਰੀਵਮ ਮਲਹੋਤਰਾ (14) ਦੀ ਮੌਤ ਹੋ ਗਈ ਹੈ। ਗੋਲੀ ਬੱਚੇ ਦੇ ਸਿਰ ਵਿਚ ਲੱਗੀ ਸੀ। ਗੰਭੀਰ ਜ਼ਖ਼ਮੀ ਕਰੀਵਮ ਮਲਹੋਤਰਾ ਨੂੰ ਨਿੱਜੀ ਹਸਪਤਾਲ ਤੋਂ ਬਾਅਦ ਡੀਐਮਸੀ ਹਸਪਤਾਲ ਲੁਧਿਆਣਾ ਲਈ ਰੈਫਰ ਕੀਤਾ ਗਿਆ ਸੀ, ਜਿੱਥੇ ਉਸ ਦੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਕਰੀਵਮ ਸੋਮਵਾਰ ਨੂੰ ਸਕੂਲ ਤੋਂ ਵਾਪਸ ਆਇਆ ਤੇ ਕੱਪੜੇ ਬਦਲਣ ਲਈ ਅਲਮਾਰੀ ਖੋਲ੍ਹੀ। ਇਸ ਦੌਰਾਨ ਉਸ ਨੇ ਉਥੇ ਪਈ ਲੋਡਿਡ ਪਿਸਤੌਲ ਫੜ ਲਈ ਅਤੇ ਖੇਡਦੇ ਸਮੇਂ ਅਚਾਨਕ ਗੋਲੀ ਚੱਲ ਗਈ, ਜੋ ਉਸ ਦੇ ਦਿਮਾਗ ਵਿੱਚ ਵੱਜੀ। ਗੋਲੀ ਲੱਗਦੇ ਹੀ ਕਰੀਵਮ ਜ਼ਮੀਨ ’ਤੇ ਡਿੱਗ ਪਿਆ ਅਤੇ ਖੂਨ ਨਾਲ ਲਥਪਥ ਹੋ ਗਿਆ। ਪਰਿਵਾਰ ਵੱਲੋਂ ਉਸ ਨੂੰ ਫੌਰੀ ਨਿੱਜੀ ਹਸਪਤਾਲ ਲਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਲੁਧਿਆਣਾ ਡੀਐਮਸੀ ਹਸਪਤਾਲ ਰੈਫਰ ਕਰ ਦਿੱਤਾ।

Related posts

ਬਟਾਲਾ ‘ਚ ਜ਼ਮੀਨੀ ਵਿਵਾਦ ਕਰਕੇ ਚਲਿਆਂ ਗੋਲੀਆਂ, ਇੱਕ ਨੌਜਵਾਨ ਦੀ ਮੌਤ, ਦੋ ਜ਼ਖਮੀ

On Punjab

ਪਾਕਿਸਤਾਨ ਵੱਲੋਂ 2,050 ਵਾਰ ਫਾਇਰਿੰਗ, 21 ਭਾਰਤੀਆਂ ਦੀ ਮੌਤ

On Punjab

ਸਪੀਕਰ ਦਾ ਚੜ੍ਹਿਆ ਪਾਰਾ: 17 ਵਿਧਾਇਕ ਅਯੋਗ ਕਰਾਰ, ਨਾ ਪਾਰਟੀ ਬਦਲ ਸਕਣਗੇ ਨਾ ਚੋਣ ਲੜ ਸਕਣਗੇ

On Punjab