PreetNama
ਖੇਡ-ਜਗਤ/Sports News

ਫਰਿਟਜ ਨੇ ਨਡਾਲ ਦਾ ਜੇਤੂ ਰੱਥ ਰੋਕ ਕੇ ਜਿੱਤਿਆ ਖ਼ਿਤਾਬ, ਨਡਾਲ ਦੀ ਇਹ ਇਸ ਸਾਲ ਪਹਿਲੀ ਹਾਰ

ਟੇਲਰ ਫਰਿਟਜ ਨੇ ਗਿੱਟੇ ਦੀ ਸੱਟ ਦੇ ਬਾਵਜੂਦ ਸਪੈਨਿਸ਼ ਦਿੱਗਜ ਟੈਨਿਸ ਖਿਡਾਰੀ ਰਾਫੇਲ ਨਡਾਲ ਦੀ 20 ਮੈਚਾਂ ਤੋਂ ਚੱਲੀ ਆ ਰਹੀ ਜੇਤੂ ਮੁਹਿੰਮ ਐਤਵਾਰ ਨੂੰ ਇੱਥੇ ਰੋਕ ਕੇ ਇੰਡੀਅਨ ਵੇਲਜ਼ ਬੀਐੱਨਪੀ ਪਰੀਬਾਸ ਓਪਨ ਟੈਨਿਸ ਟੂਰਨਾਮੈਂਟ ਦਾ ਖ਼ਿਤਾਬ ਜਿੱਤਿਆ। ਫਰਿਟਜ ’ਤੇ ਸੱਟ ਕਾਰਨ ਮੈਚ ਤੋਂ ਹਟਣ ਦਾ ਦਬਾਅ ਸੀ। ਉਨ੍ਹਾਂ ਦੇ ਕੋਚ ਨੇ ਉਨ੍ਹਾਂ ਨੂੰ ਜੋਖ਼ਮ ਨਾ ਲੈਣ ਦੀ ਸਲਾਹ ਦਿੱਤੀ ਸੀ ਪਰ ਅਮਰੀਕਾ ਦੇ ਇਸ ਖਿਡਾਰੀ ਨੇ ਹਾਰ ਨਾ ਮੰਨੀ ਤੇ ਸਪੈਨਿਸ਼ ਦਿੱਗਜ ਨੂੰ 6-3, 7-5 (6) ਨਾਲ ਹਰਾ ਕੇ ਖ਼ਿਤਾਬ ਆਪਣੇ ਨਾਂ ਕੀਤਾ। ਰਿਕਾਰਡ 21 ਗਰੈਂਡ ਸਲੈਮ ਜਿੱਤ ਚੁੱਕੇ ਨਡਾਲ ਦੀ ਇਹ ਇਸ ਸਾਲ ਪਹਿਲੀ ਹਾਰ ਹੈ। ਉਹ ਇਸ ਵਿਚਾਲੇ ਆਸਟ੍ਰੇਲੀਅਨ ਓਪਨ ਦਾ ਖ਼ਿਤਾਬ ਜਿੱਤ ਕੇ 20 ਵਾਰ ਦੇ ਗਰੈਂਡ ਸਲੈਮ ਜੇਤੂ ਸਰਬੀਆ ਦੇ ਨੋਵਾਕ ਜੋਕੋਵਿਕ ਤੇ ਸਵਿਟਜ਼ਰਲੈਂਡ ਦੇ ਮਹਾਨ ਟੈਨਿਸ ਖਿਡਾਰੀ ਰੋਜਰ ਫੈਡਰਰ ਨੂੰ ਪਿੱਛੇ ਛੱਡ ਕੇ ਸਭ ਤੋਂ ਵੱਧ ਗਰੈਂਡ ਸਲੈਮ ਸਿੰਗਲਜ਼ ਖ਼ਿਤਾਬ ਜਿੱਤਣ ਵਾਲੇ ਮਰਦ ਖਿਡਾਰੀ ਬਣੇ ਸਨ। ਫਰਿਟਜ ਸੈਮੀਫਾਈਨਲ ਵਿਚ ਸੱਤਵਾਂ ਦਰਜਾ ਹਾਸਲ ਆਂਦਰੇ ਰੂਬਲੇਵ ਖ਼ਿਲਾਫ਼ ਮੈਚ ਦੌਰਾਨ ਹਟ ਗਏ ਸਨ। ਨਡਾਲ ਵੀ ਬਿਮਾਰ ਸਨ ਤੇ ਉਨ੍ਹਾਂ ਨੇ ਫਾਈਨਲ ਦੌਰਾਨ ਦੋ ਵਾਰ ‘ਮੈਡੀਕਲ ਟਾਈਮ ਆਊਟ’ ਲਿਆ ਸੀ। ਉਨ੍ਹਾਂ ਨੂੰ ਸਾਹ ਲੈਣ ਵਿਚ ਪਰੇਸ਼ਾਨੀ ਹੋ ਰਹੀ ਸੀ।

Related posts

ICC T-20 ਵਿਸ਼ਵ ਕੱਪ ਕ੍ਰਿਕਟ 17 ਅਕਤੂਬਰ ਤੋਂ 14 ਨਵੰਬਰ ਤਕ ਯੂਏਈ ਤੇ ਓਮਾਨ ’ਚ

On Punjab

IPL Auction Rules: ਕਿਹੜੀ ਟੀਮ ਦੇ ਪਰਸ ‘ਚ ਕਿੰਨਾ ਪੈਸਾ, ਜਾਣੋ ਖਿਡਾਰੀਆਂ ਦੀ ਨਿਲਾਮੀ ਹੋਣ ਤੋਂ ਪਹਿਲਾਂ ਸਾਰੇ ਨਿਯਮ

On Punjab

ਅੱਜ ਬੰਗਲਾਦੇਸ਼ ਨਾਲ ਭਿੜੇਗੀ ਭਾਰਤੀ ਫੁੱਟਬਾਲ ਟੀਮ, ਬਲੂ ਟਾਈਗਰਜ਼ ਲਈ ਅਗਲਾ ਮੈਚ ਮਹੱਤਵਪੂਰਨ

On Punjab