60.26 F
New York, US
October 23, 2025
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਫਰਵਰੀ ਮਹੀਨੇ ਥੋਕ ਮਹਿੰਗਾਈ ਵਿਚ ਵਾਧਾ, ਥੋਕ ਮਹਿੰਗਾਈ ਵਧ ਕੇ 2.38 ਫੀਸਦ ਹੋਈ

ਨਵੀਂ ਦਿੱਲੀ- ਇਸ ਸਾਲ ਫਰਵਰੀ ਵਿਚ ਥੋਕ ਕੀਮਤਾਂ ’ਤੇ ਅਧਾਰਿਤ ਮਹਿੰਗਾਈ ਮਾਮੂਲੀ ਵਾਧੇ ਨਾਲ 2.38 ਫੀਸਦ ਹੋ ਗਈ ਹੈ। ਸੋਮਵਾਰ ਨੂੰ ਜਾਰੀ ਸਰਕਾਰੀ ਅੰਕੜਿਆਂ ਮੁਤਾਬਕ ਜਨਵਰੀ ਵਿਚ ਥੋਕ ਕੀਮਤ ਸੂਚਕ ਅੰਕ (WPI) ਅਧਾਰਿਤ ਮਹਿੰਗਾਈ 2.31 ਫੀਸਦ ਸੀ। ਸਬਜ਼ੀ, ਤੇਲ ਤੇ ਪੀਣਯੋਗ ਜਿਹੀਆਂ ਖੁਰਾਕੀ ਵਸਤਾਂ ਮਹਿੰਗੀਆਂ ਹੋਣ ਕਰਕੇ ਫਰਵਰੀ 2025 ਵਿਚ ਮਹਿੰਗਾਈ ਵਧੀ। ਇਕ ਸਾਲ ਪਹਿਲਾਂ ਫਰਵਰੀ 2024 ਵਿਚ ਥੋਕ ਕੀਮਤਾਂ ’ਤੇ ਅਧਾਰਿਤ ਮਹਿੰਗਾਈ 0.2 ਫੀਸਦ ਸੀ।

ਵਣਜ ਤੇ ਉਦਯੋਗ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਫਰਵਰੀ 20215 ਵਿਚ ਮਹਿੰਗਾਈ ਦਰ ਵਿਚ ਵਾਧਾ ਮੁੱਖ ਤੌਰ ’ਤੇ ਖੁਰਾਕੀ ਵਸਤਾਂ, ਹੋਰਨਾਂ ਉਤਪਾਦਿਤ ਵਸਤਾਂ, ਗ਼ੈਰ ਖੁਰਾਕੀ ਵਸਤਾਂ ਤੇ ਕੱਪੜਾ ਆਦਿ ਦੀਆਂ ਕੀਮਤਾਂ ’ਚ ਵਾਧੇ ਕਰਕੇ ਹੈ। ਅੰਕੜਿਆਂ ਅਨੁਸਾਰ, ਮਹੀਨੇ ਦੌਰਾਨ ਨਿਰਮਿਤ ਖੁਰਾਕ ਉਤਪਾਦਾਂ ਵਿੱਚ ਮਹਿੰਗਾਈ 11.06 ਫੀਸਦ, ਬਨਸਪਤੀ ਤੇਲ ਵਿੱਚ 33.59 ਪ੍ਰਤੀਸ਼ਤ ਦਾ ਵਾਧਾ ਹੋਇਆ, ਜਦੋਂ ਕਿ ਪੀਣ ਵਾਲੇ ਪਦਾਰਥਾਂ ਵਿੱਚ ਮਹਿੰਗਾਈ ਮਾਮੂਲੀ ਵਧ ਕੇ 1.66 ਫੀਸਦ ਹੋ ਗਈ। ਹਾਲਾਂਕਿ, ਸਬਜ਼ੀਆਂ ਦੀਆਂ ਕੀਮਤਾਂ ਵਿੱਚ ਕਮੀ ਆਈ ਅਤੇ ਆਲੂ ਦੀ ਮਹਿੰਗਾਈ 74.28 ਪ੍ਰਤੀਸ਼ਤ ਤੋਂ ਘੱਟ ਕੇ 27.54 ਫੀਸਦ ਹੋ ਗਈ। ਫਰਵਰੀ ਵਿੱਚ ਬਾਲਣ ਅਤੇ ਬਿਜਲੀ ਸ਼੍ਰੇਣੀ ਵਿੱਚ 0.71 ਪ੍ਰਤੀਸ਼ਤ ਦੀ ਗਿਰਾਵਟ ਦੇਖਣ ਨੂੰ ਮਿਲੀ, ਜਦੋਂ ਕਿ ਪਿਛਲੇ ਮਹੀਨੇ ਇਸ ਵਿੱਚ 2.78 ਫੀਸਦ ਦੀ ਗਿਰਾਵਟ ਆਈ ਸੀ।

Related posts

ਚੀਨ ‘ਤੇ ਸਖਤ ਹੋਏ ਟਰੰਪ, ਆਰਥਿਕ ਪੱਖੋਂ ਕਮਜ਼ੋਰ ਕਰਨ ਲਈ ਲਗਾਉਣਗੇ ਜ਼ਿਆਦਾ ਟੈਕਸ

On Punjab

ਹੁਣ ਸਰਕਾਰੀ ਮੁਲਾਜ਼ਮ ਗਲ਼ ‘ਚ ਪਾਉਣਗੇ ਸ਼ਨਾਖਤੀ ਕਾਰਡ,ਡਾਇਰੈਕਟਰ ਸਿਹਤ ਵਿਭਾਗ ਨੇ ਜਾਰੀ ਕੀਤੇ ਨਵੇਂ ਹੁਕਮ

On Punjab

ਭਾਰਤ ਆਉਣ ਤੋਂ ਪਹਿਲਾਂ ਟਰੰਪ ਨੂੰ ਵੱਡਾ ਝਟਕਾ, ਜਾਣੋ ਕੀ ਹੈ ਮਾਮਲਾ…

On Punjab