PreetNama
ਖਾਸ-ਖਬਰਾਂ/Important News

ਫਰਜ਼ ਤੇ ਲੋਕ ਸੇਵਾ ਲਈ ਕੈਨੇਡਾ ਦੇ ਸਿੱਖ ਡਾਕਟਰਾਂ ਨੇ ਕਟਾਈ ਦਾੜ੍ਹੀ, ਕੋਰੋਨਾ ਪੀੜਤਾਂ ਦੇ ਇਲਾਜ ‘ਚ ਡਟੇ

ਟੋਰਾਂਟੋ: ਕੈਨੇਡਾ ਵਿੱਚ ਦੋ ਸਿੱਖ ਡਾਕਟਰ ਭਰਾਵਾਂ ਨੇ ਮਨੁੱਖਤਾ ਦੀ ਸੇਵਾ ਦੇ ਜਜ਼ਬੇ ਲਈ ਵੱਡੀ ਕੁਰਬਾਨੀ ਦੇਣ ਦਾ ਫੈਸਲਾ ਲਿਆ ਹੈ। ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਇਲਾਜ ਕਰਨ ਲਈ ਇਨ੍ਹਾਂ ਸਿੱਖ ਭਰਾਵਾਂ ਨੇ ਦਾੜ੍ਹੀ ਕੱਟਣ ਦਾ ਮੁਸ਼ਕਲ ਫ਼ੈਸਲਾ ਕੀਤਾ ਹੈ। ਸਿੱਖ ਭਰਾਵਾਂ ਵੱਲੋਂ ਇਹ ਫੈਸਲਾ ਇਸ ਲਈ ਲਿਆ ਗਿਆ ਤਾਂ ਜੋ ਉਹ ਕਰੋਨਾਵਾਇਰਸ ਨਾਲ ਜੂਝ ਰਹੇ ਮਰੀਜ਼ਾਂ ਦੇ ਇਲਾਜ ਦੌਰਾਨ ਨਿੱਜੀ ਸੁਰੱਖਿਆ ਵਜੋਂ ਲੋੜੀਂਦੇ ਮੈਡੀਕਲ ਮਾਸਕ ਪਹਿਨ ਸਕਣ।

ਮੀਡੀਆ ਰਿਪੋਰਟਾਂ ਅਨੁਸਾਰ ਮੌਂਟਰੀਆਲ ਦੇ ਡਾਕਟਰ ਸੰਜੀਤ ਸਿੰਘ ਸਲੂਜਾ ਤੇ ਉਨ੍ਹਾਂ ਦੇ ਭਰਾ ਰਾਜੀਤ ਸਿੰਘ, ਮੈਕਗਿਲ ਯੂਨੀਵਰਸਿਟੀ ਹੈਲਥ ਸੈਂਟਰ (ਐਮਯੂਐਚਸੀ) ਮੌਂਟਰੀਆਲ ਜਨਰਲ ਤੇ ਰੌਇਲ ਵਿਕਟੋਰੀਆ ਹਸਪਤਾਲਾਂ ਵਿੱਚ ਨਿਊਰੋ ਸਰਜਨ ਹਨ। ਇਨ੍ਹਾਂ ਨੇ ਆਪਣੇ ਧਾਰਮਿਕ ਆਗੂਆਂ, ਪਰਿਵਾਰ ਅਤੇ ਸਨੇਹੀਆਂ ਨਾਲ ਸਲਾਹ-ਮਸ਼ਵਰਾ ਕਰਨ ਮਗਰੋਂ ਆਪਣੀ ਦਾੜ੍ਹੀ ਕਟਵਾਉਣ ਦਾ ਫ਼ੈਸਲਾ ਲਿਆ ਹੈ।

ਐਮਯੂਐਚਸੀ ਨੇ ਬਿਆਨ ਰਾਹੀਂ ਕਿਹਾ, ‘ਸਿੱਖ ਹੋਣ ਕਾਰਨ ਦਾੜ੍ਹੀ ਉਨ੍ਹਾਂ ਦੀ ਪਛਾਣ ਦਾ ਅਹਿਮ ਹਿੱਸਾ ਹੈ ਪਰ ਇਸ ਕਾਰਨ ਉਨ੍ਹਾਂ ਨੂੰ ਮਾਸਕ ਪਹਿਣਨ ‘ਚ ਦਿੱਕਤ ਆ ਰਹੀ ਸੀ। ਕਾਫੀ ਸੋਚ-ਵਿਚਾਰ ਕਰਨ ਮਗਰੋਂ ਉਨ੍ਹਾਂ ਨੇ ਆਪਣੀ ਦਾੜ੍ਹੀ ਕਟਵਾਉਣ ਦਾ ਫ਼ੈਸਲਾ ਕੀਤਾ ਹੈ।’

ਸਿੱਖ ਡਾਕਟਰ ਨੇ ਐਮਯੂਐਚਸੀ ਵੈੱਬਸਾਈਟ ’ਤੇ ਪਾਈ ਵੀਡੀਓ ਵਿੱਚ ਦੱਸਿਆ, ਕਿ ਉਹ ਬੜੀ ਆਸਾਨੀ ਨਾਲ ਕੋਵਿਡ-19 ਦੇ ਮਰੀਜ਼ਾਂ ਦਾ ਇਲਾਜ ਨਾ ਕਰਨ ਦਾ ਫ਼ੈਸਲਾ ਲੈ ਸਕਦੇ ਸੀ ਪਰ ਇਹ ਉਨ੍ਹਾਂ ਦੇ ਸਿਧਾਂਤਾ ਦੇ ਖ਼ਿਲਾਫ਼ ਸੀ। ਇਸ ਲਈ ਉਨ੍ਹਾਂ ਨੇ ਬੇਹੱਦ ਔਖਾ ਫੈਸਲਾ ਲਿਆ ਹੈ ਪਰ ਸੰਕਟ ਦੀ ਇਸ ਘੜੀ ‘ਚ ਜੋ ਸਹੀ ਸੀ ਓਹੀ ਕੀਤਾ ਗਿਆ।
ਕੈਨੇਡਾ ਵਿੱਚ ਕਰੋਨਾਵਾਇਰਸ ਪੀੜਤਾਂ ਦੀ ਗਿਣਤੀ 62,035 ’ਤੇ ਪਹੁੰਚ ਗਈ ਹੈ ਅਤੇ ਹੁਣ ਤੱਕ 4,043 ਮੌਤਾਂ ਹੋ ਚੁੱਕੀਆਂ ਹਨ। ਦੇਸ਼ ਦੇ ਸਭ ਤੋਂ ਵੱਧ ਪ੍ਰਭਾਵਿਤ ਸੂਬੇ ਓਂਟਾਰੀਓ ਤੇ ਕਿਊਬੈਕ ਹਨ। ਕੈਨੇਡਾ ਇਸ ਵੇਲੇ ਨਿੱਜੀ ਸੁਰੱਖਿਆ ਸਾਜ਼ੋ-ਸਮਾਨ ਦੀ ਵੀ ਵੱਡੀ ਕਮੀ ਨਾਲ ਜੂਝ ਰਿਹਾ ਹੈ ਕਿਉਂਕਿ ਜ਼ਿਆਦਾਤਰ ਮੁਲਕਾਂ ਵਲੋਂ ਆਪਣੀ ਬਰਾਮਦ ਸਮਰੱਥਾ ਸੀਮਤ ਕਰ ਦਿੱਤੀ ਗਈ ਹੈ।

Related posts

ਐਕਸ਼ਨ ‘ਚ ਐਲੋਨ ਮਸਕ ਦਾ ਐਕਸ, ਭਾਰਤ ਵਿੱਚ ਬੈਨ ਕੀਤੇ 2 ਲੱਖ ਤੋਂ ਵੱਧ ਖਾਤੇ

On Punjab

ਵੈਕਸੀਨ ਨੂੰ ਲੈ ਕੇ ਪੀਐੱਮ ਮੋਦੀ ਨੇ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਕੀਤੀ ਗੱਲ, ਭਾਰਤ ਆਉਣ ਦਾ ਦਿੱਤਾ ਸੱਦਾ

On Punjab

ਨਵੇਂ ਸਾਲ ਮੌਕੇ ਹਜ਼ਾਰਾਂ ਸ਼ਰਧਾਲੂਆਂ ਨੇ ਹਰਮਿੰਦਰ ਸਾਹਿਬ ਮੱਥਾ ਟੇਕਿਆ

On Punjab