88.07 F
New York, US
August 5, 2025
PreetNama
Chandigharਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਪੱਛਮੀ ਕਮਾਂਡ ਨੇ ਆਰਮਡ ਫੋਰਸਿਜ਼ ਵੈਟਰਨਜ਼ ਡੇਅ ਮਨਾਇਆ

ਚੰਡੀਗੜ੍ਹ-ਭਾਰਤੀ ਫੌਜ ਦੀ ਪੱਛਮੀ ਕਮਾਂਡ ਨੇ ਚੰਡੀਮੰਦਰ ਵਿਚ 9ਵਾਂ ਆਰਮਡ ਫੋਰਸਿਜ਼ ਵੈਟਨਰਜ਼ ਡੇਅ ਮਨਾਇਆ। ਇਸ ਸਮਾਗਮ ਵਿੱਚ ਭਾਰਤੀ ਫੌਜ, ਜਲ ਸੈਨਾ ਅਤੇ ਹਵਾਈ ਸੈਨਾ ਦੇ 1400 ਤੋਂ ਵੱਧ ਸਾਬਕਾ ਸੈਨਿਕ ਸ਼ਾਮਲ ਹੋਏ। ਇਸ ਮੌਕੇ ਪੱਛਮੀ ਸੈਨਾ ਕਮਾਂਡਰ ਲੈਫਟੀਨੈਂਟ ਜਨਰਲ ਮਨੋਜ ਕੁਮਾਰ ਕਟਿਆਰ ਅਤੇ ਆਰਮੀ ਵਾਈਵਜ਼ ਵੈਲਫੇਅਰ ਐਸੋਸੀਏਸ਼ਨ ਦੀ ਪ੍ਰਧਾਨ ਸ਼ੁਚੀ ਕਟਿਆਰ ਤੇ ਹੋਰ ਫੌਜ ਦੇ ਸੀਨੀਅਰ ਅਧਿਕਾਰੀਆਂ ਦੇ ਸ਼ਿਰਕਤ ਕੀਤੀ ਜਿਨ੍ਹਾਂ ਨੇ ਸਾਬਕਾ ਸੈਨਿਕਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ। ਇਸੇ ਦੌਰਾਨ ਫੌਜ ਦੇ ਅਧਿਕਾਰੀਆਂ ਨੇ ਮੁਹਾਲੀ ਵਿਖੇ 30 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਏਕੀਕ੍ਰਿਤ ਵੈਟਰਨਜ਼ ਕੰਪਲੈਕਸ ਬਣਾਉਣ ਲਈ ਮਨਜ਼ੂਰੀ ਦਿੱਤੀ। ਇਸ ਵਿੱਚ ਡਾਕਟਰੀ ਇਲਾਜ ਲਈ ਟਰਾਂਜ਼ਿਟ ਰਿਹਾਇਸ਼ ਸ਼ਾਮਲ ਹੋਵੇਗੀ, ਜਿਸ ਲਈ ਜ਼ਮੀਨ ਰਾਜ ਸਰਕਾਰ ਤੋਂ ਪ੍ਰਾਪਤ ਕਰ ਲਈ ਗਈ ਹੈ ਅਤੇ ਕੰਮ ਤੇਜ਼ੀ ਨਾਲ ਸ਼ੁਰੂ ਹੋਵੇਗਾ। ਇਸ ਸਮਾਗਮ ਵਿੱਚ ਮੇਜਰ ਜਨਰਲ ਸ਼ਵਿੰਦਰ ਸਿੰਘ ਸੰਧੂ, ਲੈਫਟੀਨੈਂਟ ਕਰਨਲ ਡੀ.ਆਰ. ਕਟੋਚ, ਕਰਨਲ ਐੱਚਐੱਸ ਸਿੰਘਾ ਅਤੇ ਲੈਫਟੀਨੈਂਟ ਕਰਨਲ ਕੇ ਸੀ ਮਹਿਤਾ ਸਮੇਤ ਸੀਨੀਅਰ ਸਾਬਕਾ ਸੈਨਿਕਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਾਬਕਾ ਸੈਨਿਕਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਨਿਪਟਾਰੇ ਲਈ ਵੱਖ-ਵੱਖ ਸਟਾਲ ਲਗਾਏ ਗਏ।

Related posts

ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ

On Punjab

ਇਸ ਆਇਲੈਂਡ ‘ਤੇ ਹੈ ਕੇਕੜਿਆਂ ਦਾ ਕਬਜ਼ਾ, ਸੜਕਾਂ ਹੋ ਜਾਂਦੀਆਂ ਹਨ ਲਾਲ, ਵੀਡੀਓ ਦੇਖ ਕੇ ਰਹਿ ਜਾਓਗੇ ਹੈਰਾਨ

On Punjab

ਕੋਰੋਨਾ ਮਰੀਜ਼ ਦੇ ਸੰਪਰਕ ‘ਚ ਆਉਣ ਕਾਰਨ ਗੁਜਰਾਤ ਦੇ ਸੀਐਮ ਦਾ ਕਰਵਾਇਆ ਗਿਆ ਕੋਵਿਡ 19 ਟੈਸਟ

On Punjab