62.67 F
New York, US
August 27, 2025
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪੰਜਾਬ ਪੁਲੀਸ ਨੇ ਟਿੰਡਰ ਤੋਂ ਅੰਮ੍ਰਿਤਪਾਲ ਸਿੰਘ ਨਾਲ ਜੁੜੇ ਸ਼ੱਕੀ ਖ਼ਾਤੇ ਬਾਰੇ ਵੇਰਵੇ ਮੰਗੇ

ਚੰਡੀਗੜ੍ਹ- ਇੱਕ ਕਤਲ ਮਾਮਲੇ ਦੇ ਸਬੰਧ ਵਿੱਚ ਪੰਜਾਬ ਪੁਲੀਸ ਨੇ ਡੇਟਿੰਗ ਐਪ ਟਿੰਡਰ ਤੋਂ ਗਰਮਖ਼ਿਆਲੀ ਪ੍ਰਚਾਰਕ ਅਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨਾਲ ਜੁੜੇ ਸ਼ੱਕੀ ਖ਼ਾਤੇ ਬਾਰੇ ਜਾਣਕਾਰੀ ਮੰਗੀ ਹੈ। ਟਿੰਡਰ ਨੂੰ ਭੇਜੇ ਇੱਕ ਪੱਤਰ ਵਿੱਚ ਫਰੀਦਕੋਟ ਪੁਲੀਸ ਨੇ ਕਿਹਾ ਕਿ ਉਹ ਸਿੱਖ ਕਾਰਕੁਨ ਗੁਰਪ੍ਰੀਤ ਸਿੰਘ ਹਰੀ ਨੌ ਦੇ ਕਤਲ ਮਾਮਲੇ ਦੀ ਜਾਂਚ ਕਰ ਰਹੀ ਹੈ, ਜਿਸਦੀ ਪਿਛਲੇ ਸਾਲ 9 ਅਕਤੂਬਰ ਨੂੰ ਪਿੰਡ ਦੇ ਗੁਰਦੁਆਰੇ ਤੋਂ ਆਪਣੀ ਮੋਟਰਸਾਈਕਲ ’ਤੇ ਘਰ ਪਰਤਦੇ ਸਮੇਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

ਹਰੀ ਨੌ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਾਲੇ ਸੰਗਠਨ ‘ਵਾਰਿਸ ਪੰਜਾਬ ਦੇ’ ਦਾ ਮੈਂਬਰ ਸੀ। ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲੀਸ ਗੌਰਵ ਯਾਦਵ ਨੇ ਪਿਛਲੇ ਸਾਲ ਅਕਤੂਬਰ ਵਿੱਚ ਦਾਅਵਾ ਕੀਤਾ ਸੀ ਕਿ ਹਰੀ ਨੌ ਦੀ ਹੱਤਿਆ ਕਥਿਤ ਤੌਰ ’ਤੇ ਅੰਮ੍ਰਿਤਪਾਲ ਸਿੰਘ ਦੇ ਇਸ਼ਾਰੇ ‘ਤੇ ਕੀਤੀ ਗਈ ਸੀ, ਜੋ ਇਸ ਸਮੇਂ ਸਖ਼ਤ ਕੌਮੀ ਸੁਰੱਖਿਆ ਐਕਟ ਤਹਿਤ ਜੇਲ੍ਹ ਵਿੱਚ ਹੈ।

ਪੁਲੀਸ ਨੇ ਇਹ ਵੀ ਦਾਅਵਾ ਕੀਤਾ ਕਿ ਗੈਂਗਸਟਰ ਤੋਂ ਅਤਿਵਾਦੀ ਬਣਿਆ ਅਰਸ਼ਦੀਪ ਸਿੰਘ ਉਰਫ਼ ਅਰਸ਼ ਡੱਲਾ ਇਸ ਕਤਲ ਦਾ ਮਾਸਟਰਮਾਈਂਡ ਸੀ। ਇਸ ਵਿੱਚ ਕਿਹਾ ਗਿਆ ਹੈ ਕਿ ਗਰੋਹ ਦੇ ਦੋ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੁਲੀਸ ਨੇ ਟਿੰਡਰ ਤੋਂ 1 ਜਨਵਰੀ 2019 ਤੋਂ ਖ਼ਾਤੇ ਦੇ ਵਰਤੋਂਕਾਰ ਦੇ ਵੇਰਵੇ, ਨਾਮ, ਜਨਮ ਮਿਤੀ, ਫ਼ੋਨ ਨੰਬਰ, ਸਥਾਨ ਦੀ ਜਾਣਕਾਰੀ ਅਤੇ ਆਈਪੀ ਐਡਰੈੱਸ ਲੌਗ ਮੰਗੇ ਹਨ। ਇਸ ਤੋਂ ਇਲਾਵਾ ਸਾਰੇ ਲਿੰਕ ਕੀਤੇ ਈ-ਮੇਲ ਆਈਡੀ ਅਤੇ ਫ਼ੋਨ ਨੰਬਰ, ਅਪਲੋਡ ਕੀਤੀਆਂ ਗਈਆਂ ਤਸਵੀਰਾਂ, ਮੀਡੀਆ ਫਾਈਲਾਂ, ਦੋਸਤਾਂ/ਸੰਪਰਕਾਂ ਦੀ ਸੂਚੀ, ਆਪਸੀ ਮੈਚਾਂ, ਚੈਟ ਇਤਿਹਾਸ ਅਤੇ ਟਿੰਡਰ ਪਲੇਟਫਾਰਮ ਰਾਹੀਂ ਆਦਾਨ-ਪ੍ਰਦਾਨ ਕੀਤੇ ਗਏ ਸੁਨੇਹਿਆਂ ਸਮੇਤ ਸਾਰੇ ਵੇਰਵਿਆਂ ਦੀ ਜਾਣਕਾਰੀ ਵੀ ਮੰਗੀ ਗਈ ਹੈ।

Related posts

ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵੱਲੋਂ ਪੰਥਕ ਧਿਰਾਂ ਨੂੰ ਏਕੇ ਦਾ ਸੱਦਾ

On Punjab

Shinzo Abe Attack: ਸ਼ਿੰਜੋ ਅਬੇ ਨੂੰ ਭਾਸ਼ਣ ਦਿੰਦੇ ਸਮੇਂ ਮਾਰੀ ਗੋਲੀ, ਜਾਪਾਨ ਦੇ ਸਾਬਕਾ PM ‘ਤੇ ਹਮਲੇ ਦੀ ਵੀਡੀਓ ਹੋਈ ਵਾਇਰਲ

On Punjab

ਪਤਨੀ ਨੇ ਦਾਨ ਕੀਤੀ ਸੀ ਲਾਸ਼, ਹੋਟਲ ‘ਚ ਪ੍ਰਦਰਸ਼ਨੀ ਲਈ ਰੱਖੀ ਲਾਸ਼, ਟਿਕਟ ਖ਼ਰੀਦ ਦਰਸ਼ਕਾਂ ਨੇ ਲਾਈਵ ਦੇਖੀ ਚੀਰ-ਫਾੜ

On Punjab