PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪੰਜਾਬ ਦੇ ਸਾਬਕਾ ਰਾਜਪਾਲ ਤੇ ਸਾਬਕਾ ਕੇਂਦਰੀ ਮੰਤਰੀ ਸ਼ਿਵਰਾਜ ਪਾਟਿਲ ਦਾ ਦੇਹਾਂਤ

ਚੰਡੀਗੜ੍ਹ- ਸੀਨੀਅਰ ਕਾਂਗਰਸ ਆਗੂ, ਸਾਬਕਾ ਕੇਂਦਰੀ ਮੰਤਰੀ ਤੇ ਪੰਜਾਬ ਦੇ ਸਾਬਕਾ ਰਾਜਪਾਲ ਸ਼ਿਵਰਾਜ ਪਾਟਿਲ ਦਾ ਸ਼ੁੱਕਰਵਾਰ ਨੂੰ ਮਹਾਰਾਸ਼ਟਰ ਦੇ ਪਿੱਤਰੀ ਕਸਬੇ ਲਾਤੂਰ ਵਿਚ ਦੇਹਾਂਤ ਹੋ ਗਿਆ। ਪਾਟਿਲ 90 ਸਾਲਾਂ ਦੇ ਸਨ ਤੇ ਪਰਿਵਾਰਕ ਸੂਤਰਾਂ ਮੁਤਾਬਕ ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ। ਉਹ ਲੋਕ ਸਭਾ ਦੇ ਸਾਬਕਾ ਸਪੀਕਰ ਸਨ ਤੇ ਉਨ੍ਹਾਂ ਕੋਲ ਕੇਂਦਰੀ ਕੈਬਨਿਟ ਵਿਚ ਕਈ ਅਹਿਮ ਮੰਤਰਾਲੇ ਵੀ ਰਹੇ। ਪਾਟਿਲ ਲਾਤੂਰ ਲੋਕ ਸਭਾ ਹਲਕੇ ਤੋਂ ਸੱਤ ਵਾਰ ਜੇਤੂ ਰਹੇ ਹਨ। ਉਹ 2010 ਤੋਂ 2015 ਤੱਕ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਅਹੁਦੇ ’ਤੇ ਵੀ ਰਹੇ। ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਪਾਟਿਲ ਦਾ ਸੰਖੇਪ ਬਿਮਾਰੀ ਤੋਂ ਬਾਅਦ ਉਨ੍ਹਾਂ ਦੇ ਨਿਵਾਸ ਸਥਾਨ ‘ਦੇਵਘਰ’ ਵਿਖੇ ਦੇਹਾਂਤ ਹੋ ਗਿਆ। ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦਾ ਪੁੱਤਰ ਸ਼ੈਲੇਸ਼ ਪਾਟਿਲ, ਨੂੰਹ ਅਰਚਨਾ, ਜੋ ਕਿ ਭਾਜਪਾ ਨੇਤਾ ਹੈ, ਅਤੇ ਦੋ ਪੋਤੀਆਂ ਹਨ।

ਕਾਂਗਰਸੀ ਆਗੂ ਪਾਟਿਲ 2004 ਤੋਂ 2008 ਤੱਕ ਕੇਂਦਰੀ ਗ੍ਰਹਿ ਮੰਤਰੀ ਅਤੇ 1991 ਤੋਂ 1996 ਤੱਕ ਲੋਕ ਸਭਾ ਦੇ 10ਵੇਂ ਸਪੀਕਰ ਰਹੇ। ਉਹ ਪੰਜਾਬ ਦੇ ਰਾਜਪਾਲ ਰਹੇ ਅਤੇ 2010 ਤੋਂ 2015 ਤੱਕ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਵਜੋਂ ਵੀ ਸੇਵਾ ਨਿਭਾਈ। ਪਾਟਿਲ ਦਾ ਜਨਮ 12 ਅਕਤੂਬਰ, 1935 ਨੂੰ ਹੋਇਆ ਤੇ ਉਨ੍ਹਾਂ ਲਾਤੂਰ ਦੇ ਨਗਰ ਕੌਂਸਲ ਮੁਖੀ ਵਜੋਂ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ ਅਤੇ 70 ਦੇ ਦਹਾਕੇ ਦੇ ਸ਼ੁਰੂ ਵਿੱਚ ਵਿਧਾਇਕ ਚੁਣੇ ਗਏ। ਬਾਅਦ ਵਿੱਚ, ਉਹ ਸੱਤ ਵਾਰ ਲਾਤੂਰ ਲੋਕ ਸਭਾ ਸੀਟ ਜਿੱਤੇ। 2004 ਦੀਆਂ ਲੋਕ ਸਭਾ ਚੋਣਾਂ ਵਿੱਚ ਉਹ ਭਾਜਪਾ ਦੇ ਰੂਪਤਾਈ ਪਾਟਿਲ ਨੀਲਾਂਗੇਕਰ ਤੋਂ ਹਾਰ ਗਏ।

ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਿਵਰਾਜ ਪਾਟਿਲ ਦੇ ਦੇਹਾਂਤ ’ਤੇ ਦੁੱਖ ਜਤਾਇਆ ਹੈ। ਸ੍ਰੀ ਮੋਦੀ ਨੇ ਐਕਸ ’ਤੇ ਇਕ ਸੁਨੇਹੇ ਵਿਚ ਕਿਹਾ, ‘‘ਸ਼੍ਰੀ ਸ਼ਿਵਰਾਜ ਪਾਟਿਲ ਜੀ ਦੇ ਦੇਹਾਂਤ ਤੋਂ ਦੁਖੀ ਹਾਂ। ਉਹ ਇੱਕ ਤਜਰਬੇਕਾਰ ਨੇਤਾ ਸਨ, ਜਿਨ੍ਹਾਂ ਨੇ ਜਨਤਕ ਜੀਵਨ ਦੇ ਆਪਣੇ ਲੰਬੇ ਸਾਲਾਂ ਦੌਰਾਨ ਵਿਧਾਇਕ, ਸੰਸਦ ਮੈਂਬਰ, ਕੇਂਦਰੀ ਮੰਤਰੀ, ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਦੇ ਨਾਲ-ਨਾਲ ਲੋਕ ਸਭਾ ਦੇ ਸਪੀਕਰ ਵਜੋਂ ਵੀ ਸੇਵਾ ਨਿਭਾਈ। ਉਹ ਸਮਾਜ ਦੀ ਭਲਾਈ ਵਿੱਚ ਯੋਗਦਾਨ ਪਾਉਣ ਲਈ ਭਾਵੁਕ ਸਨ। ਮੇਰੀ ਉਨ੍ਹਾਂ ਨਾਲ ਕਈ ਸਾਲਾਂ ਤੋਂ ਬਹੁਤ ਵਾਰ ਗੱਲਬਾਤ ਹੋਈ ਹੈ, ਸਭ ਤੋਂ ਤਾਜ਼ਾ ਗੱਲਬਾਤ ਉਦੋਂ ਹੋਈ ਜਦੋਂ ਉਹ ਕੁਝ ਮਹੀਨੇ ਪਹਿਲਾਂ ਮੇਰੇ ਨਿਵਾਸ ‘ਤੇ ਆਏ ਸਨ। ਇਸ ਦੁੱਖ ਦੀ ਘੜੀ ਵਿੱਚ ਮੇਰੀਆਂ ਭਾਵਨਾਵਾਂ ਉਨ੍ਹਾਂ ਦੇ ਪਰਿਵਾਰ ਨਾਲ ਹਨ। ਓਮ ਸ਼ਾਂਤੀ।’’

ਇਕ ਪਾਰਟੀ ਆਗੂ ਨੇ ਕਿਹਾ ਕਿ ਆਪਣੇ ਮਾਣਮੱਤੇ ਆਚਰਣ ਲਈ ਜਾਣੇ ਜਾਂਦੇ ਸ਼ਿਵਰਾਜ ਪਾਟਿਲ ਕਦੇ ਵੀ ਨਿੱਜੀ ਹਮਲਿਆਂ ਵਿੱਚ ਸ਼ਾਮਲ ਨਹੀਂ ਹੋਏ। ਪਾਰਟੀ ਆਗੂ ਨੇ ਕਿਹਾ ਕਿ ਸੰਵਿਧਾਨਕ ਮਾਮਲਿਆਂ ਦੀ ਉਨ੍ਹਾਂ ਦੀ ਅਸਾਧਾਰਨ ਸਮਝ ਦੇ ਨਾਲ ਮਰਾਠੀ, ਅੰਗਰੇਜ਼ੀ ਅਤੇ ਹਿੰਦੀ ਭਾਸ਼ਾ ਵਿਚ ਉਨ੍ਹਾਂ ਦੀ ਮੁਹਾਰਤ ਨੇ ਉਨ੍ਹਾਂ ਨੂੰ ਆਪਣੇ ਸਮੇਂ ਦਾ ਇੱਕ ਬਹੁਤ ਸਤਿਕਾਰਤ ਸੰਸਦ ਮੈਂਬਰ ਬਣਾਇਆ।

Related posts

ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਸਰਕਾਰੀ ਪੱਧਰ ‘ਤੇ ਤਿਆਰੀਆਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਵੈਕਸੀਨ ਦੀ ਉਪਲੱਬਧਤਾ ਨੂੰ ਵਧਾਉਣ ਦੇ ਨਾਲ ਹੀ ਮੈਡੀਕਲ ਉਪਕਰਨਾਂ ਤੇ ਦਵਾਈਆਂ ਦੀ ਕੋਈ ਕਮੀ ਨਹੀਂ ਰਹੇਗੀ। ਇਸ ਲਈ ਅਮਰੀਕਾ ਦੀਆਂ ਪਮੁੱਖ ਕੰਪਨੀਆਂ ਦੇ ਨਾਲ ਭਾਰਤ ਰਣਨੀਤੀ ਤਿਆਰ ਕਰ ਰਿਹਾ ਹੈ। ਇਸ ਸਬੰਧੀ ਅਮਰੀਕਾ ‘ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਮੁੱਖ ਮੈਡੀਕਲ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ (ਸੀਈਓ) ਦੇ ਨਾਲ ਵੱਖ-ਵੱਖ ਬੈਠਕਾਂ ਵੀ ਕੀਤੀਆਂ। ਬਾਅਦ ‘ਚ ਸੰਧੂ ਨੇ ਟਵੀਟ ਕਰ ਕੇ ਇਸ ਦੀ ਜਾਣਕਾਰੀ ਵੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਬੈਠਕ ‘ਚ ਮੈਡਟ੍ਰੋਨਿਕ ਦੇ ਸੀਈਓ ਜਿਓਫ ਮਾਰਥਾਦੇ ਨਾਲ ਗੱਲਬਾਤ ਹੋਈ ਹੈ। ਇਸ ਕੰਪਨੀ ਨੇ ਭਾਰਤ ਨੂੰ ਵੈਂਟੀਲੇਟਰ ਵੀ ਦਿੱਤੇ ਹਨ।

On Punjab

ਜੰਮੂ-ਸ੍ਰੀਨਗਰ ਕੌਮੀ ਸ਼ਾਹਰਾਹ ਬੰਦ, ਬਹਾਲੀ ਦੇ ਕੰਮ ਲਈ ਲੱਗ ਸਕਦੈ ਹਫ਼ਤਾ

On Punjab

ਕੇਂਦਰ ਸਰਕਾਰ ਦਾ ਵੱਡਾ ਫੈਸਲਾ, ਹੁਣ ਕੋਈ ਵੀ ਖਰੀਦ ਸਕਦਾ ਹੈ ਜੰਮੂ ਕਸ਼ਮੀਰ ਵਿੱਚ ਜ਼ਮੀਨ

On Punjab