PreetNama
ਫਿਲਮ-ਸੰਸਾਰ/Filmy

ਪੰਜਾਬ ਦੇ ਮੁੱਖ ਮੰਤਰੀ ਨੇ ਫਿਲਮਾਂ ‘ਤੇ ਗੀਤਾਂ ਦੀ ਸ਼ੂਟਿੰਗ ਲਈ ਰਸਮੀ ਗਾਈਡਲਾਈਨਜ਼ ਜਾਰੀ ਕਰਨ ਦੇ ਦਿੱਤੇ ਆਦੇਸ਼

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਸਕੱਤਰ ਨੂੰ ਕੋਰੋਨਾਵਾਇਰਸ ਮਹਾਮਾਰੀ ਦੌਰਾਨ ਸੂਬੇ ‘ਚ ਫਿਲਮਾਂ ਅਤੇ ਗਾਣਿਆਂ ਦੀ ਸ਼ੂਟਿੰਗ ਲਈ ਰਸਮੀ ਹਦਾਇਤਾਂ ਤਿਆਰ ਕਰਨ ਦੇ ਆਦੇਸ਼ ਦਿੱਤੇ ਹਨ।

ਬੁੱਧਵਾਰ ਨੂੰ ਕੈਬਨਿਟ ਮੀਟਿੰਗ ਤੋਂ ਬਾਅਦ ਪੰਜਾਬੀ ਗਾਇਕ ਗਿੱਪੀ ਗਰੇਵਾਲ, ਰਣਜੀਤ ਬਾਵਾ ਅਤੇ ਕਾਮੇਡੀਅਨ ਗੁਰਪ੍ਰੀਤ ਘੁੱਗੀ ਨੇ ਵੀਡੀਓ ਕਾਨਫੰਰਸ ਰਾਹੀਂ ਮੁੱਖ ਮੰਤਰੀ ਨਾਲ ਗੱਲਬਾਤ ਕੀਤੀ ਸੀ।ਉਨ੍ਹਾਂ ਮੁੱਖ ਮੰਤਰੀ ਨੂੰ ਕੋਰੋਨਾ ਕਾਲ ਦੌਰਾਨ ਸ਼ੂਟਿੰਗ ਲਈ ਹਦਾਇਤਾਂ ਜਾਰੀ ਕਰਨ ਦੀ ਅਪੀਲ ਕੀਤੀ ਸੀ।ਉਨ੍ਹਾਂ ਕੈਪਟਨ ਨੂੰ ਕਿਹਾ ਕਿ ਭਾਵੇਂ ਪਿਛਲੇ ਮਹੀਨੇ ਪੰਜਾਬ ‘ਚ ਸ਼ੂਟਿੰਗ ਦੀ ਇਜਾਜ਼ਤ ਮਿਲ ਗਈ ਸੀ ਪਰ ਬਿਨ੍ਹਾਂ ਸਪੱਸ਼ਟ ਹਦਾਇਤਾਂ ਦੇ ਕੰਮ ਕਰਨਾ ਔਖਾ ਹੋ ਰਿਹਾ ਸੀ। ਤੁਹਾਨੂੰ ਦੱਸ ਦੇਈਏ ਕਿ ਕੋਰੋਨਾ ਕਾਲ ਦੌਰਾਨ ਲੱਗੇ ਲੌਕਡਾਊਨ ਕਾਰਨ ਫ਼ਿਲਮਾਂ, ਗੀਤਾਂ ਅਤੇ ਨਾਟਕਾਂ ਦੀ ਸ਼ੂਟਿੰਗ ਠੱਪ ਹੋ ਗਈ ਸੀ।

ਮੁੱਖ ਮੰਤਰੀ ਨੇ ਇਸ ਮੁੱਦੇ ਤੇ ਨੋਟਿਸ ਲੈਂਦੇ ਹੋਏ ਮੁੱਖ ਸਕੱਤਰ ਵਿੰਨੀ ਮਹਾਜਨ ਨੂੰ ਤੁਰੰਤ ਹਦਾਇਤਾਂ ਤਿਆਰ ਕਰਨ ਨੂੰ ਕਿਹਾ ਹੈ।ਜਿਸ ਨਾਲ ਕੋਰੋਨਾ ਮਹਾਮਾਰੀ ‘ਚ ਸਾਵਧਾਨੀ ਦਾ ਖਿਲਾਅ ਰੱਖਦੇ ਹੋਏ ਸ਼ੂਟਿੰਗ ਨੂੰ ਮੁਕੰਮਲ ਕੀਤਾ ਜਾ ਸਕੇ।

Related posts

Transgender Based Movies in Bollywood : ਕਿੰਨਰਾਂ ‘ਤੇ ਬਣੀਆਂ ਇਹ 7 ਫਿਲਮਾਂ ਹਨ ਕਮਾਲ, ਕਦੇ ਹੱਸੋਗੇ, ਕਦੇ ਰੋਵਾਂਗੇ ਤੇ ਕਦੇ ਲੱਗੇਗਾ ਡਰ

On Punjab

ਸੋਸ਼ਲ ਮੀਡਿਆ ‘ਤੇ ਛਾਇਆ ਜਾਨ੍ਹਵੀ ਕਪੂਰ ਦਾ ਖੂਬਸੂਰਤ ਲੁਕ,ਦੇਖੋ ਵਾਇਰਲ ਤਸਵੀਰਾਂ

On Punjab

ਅਮਿਤਾਭ ਬੱਚਨ ਸ਼ੂਟਿੰਗ ਦੌਰਾਨ ਹੋਏ ਵੱਡੇ ਹਾਦਸੇ ਦਾ ਸ਼ਿਕਾਰ, ਜਾਣੋ ਕੀ ਹੈ ਹਾਲ

On Punjab