PreetNama
ਸਿਹਤ/Health

ਪੰਜਾਬ ‘ਚ ਨਵਜੰਮੇ ਮੌਤਾਂ ਦੀ ਗਿਣਤੀ ‘ਚ ਆਈ ਕਮੀ, ਸਿਹਤ ਵਿਭਾਗ ਨੇ ਜਾਰੀ ਕੀਤੇ ਅੰਕੜੇ

ਪੰਜਾਬ (Punjab) ਦੇ ਸਰਕਾਰੀ ਹਸਪਤਾਲਾਂ (Punjab Government Hospitals) ਵਿੱਚ ਨਵਜੰਮੇ ਮੌਤਾਂ ਦੇ ਮਾਮਲਿਆਂ ਵਿੱਚ ਕਮੀ ਆਈ ਹੈ। ਸਿਹਤ ਵਿਭਾਗ (Health Department) ਦੇ ਅੰਕੜਿਆਂ ਮੁਤਾਬਕ, ਜਿੱਥੇ ਦੋ ਸਾਲ ਪਹਿਲਾਂ ਸੂਬੇ ਦੇ ਹਸਪਤਾਲਾਂ ਵਿੱਚ ਹਰ ਸਾਲ 8000 ਤੋਂ ਵੱਧ ਨਵਜੰਮੇ ਬੱਚਿਆਂ ਦੀ ਮੌਤ ਹੁੰਦੀ ਸੀ, ਹੁਣ ਇਹ ਅੰਕੜਾ ਘੱਟ ਕੇ 3000 ਹੋ ਗਿਆ ਹੈ।

ਸਿਹਤ ਵਿਭਾਗ ਦੇ ਡਾਇਰੈਕਟਰ ਗੁਰਿੰਦਰਬੀਰ ਸਿੰਘ ਨੇ ਕਿਹਾ ਕਿ ਇਹ ਨਤੀਜਾ ਹਸਪਤਾਲਾਂ ਵਿੱਚ ਗਰਭਵਤੀ ਔਰਤਾਂ ਅਤੇ ਨਵਜੰਮੇ ਬੱਚਿਆਂ ਦੀ ਦੇਖਭਾਲ ਵਿੱਚ ਲਗਾਤਾਰ ਸੁਧਾਰ ਕਰਕੇ ਹੈ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ ਦੂਜੇ ਸੂਬਿਆਂ ਦੇ ਮੁਕਾਬਲੇ ਪੰਜਾਬ ਵਿੱਚ ਨਵਜੰਮੇ ਮੌਤਾਂ ਦੀ ਗਿਣਤੀ ਵਿੱਚ ਕਾਫ਼ੀ ਕਮੀ ਆਈ ਹੈ। ਹਰ ਸਾਲ ਸੂਬੇ ਵਿਚ 4 ਲੱਖ ਬੱਚੇ ਜਨਮ ਲੈਂਦੇ ਹਨ। ਇਨ੍ਹਾਂ ਚੋਂ 28 ਦਿਨਾਂ ਦੇ ਅੰਦਰ 8000 ਬੱਚੇ ਮਰ ਜਾਂਦੇ ਹਨ, ਇਸ ਨੂੰ ਕੰਟ੍ਰੋਲ ਕਰਨ ਲਈ ਕਈ ਕਦਮ ਚੁੱਕੇ ਗਏ ਹਨ।ਜਨਮ ਸਮੇਂ ਬੱਚਿਆਂ ਦਾ ਭਾਰ ਘੱਟ ਹੋਣਾ ਮੌਤ ਦਾ ਵੱਡਾ ਕਾਰਨ ਪਾਇਆ ਗਿਆ, ਪੰਜਾਬ ਸਰਕਾਰ ਨੇ ਗਰੀਬ ਵਰਗ ਦੀਆਂ ਗਰਭਵਤੀ ਔਰਤਾਂ ਲਈ ਕਈ ਯੋਜਨਾਵਾਂ ਚਲਾਈਆਂ। ਜਿਸ ਨਾਲ ਸੂਬੇ ਦੀਆਂ ਗਰਭਵਤੀ ਔਰਤਾਂ ਦੇ ਖਾਣ ਪੀਣ ਬਾਰੇ ਜਾਗਰੂਕ ਕੀਤਾ ਗਿਆ। ਨਤੀਜੇ ਵਜੋਂ ਅਜਿਹੀਆਂ ਮੌਤਾਂ ਨੂੰ ਕੰਟ੍ਰੋਲ ਕੀਤਾ ਗਿਆ। ਇਸ ਤੋਂ ਇਲਾਵਾ ਨਵਜੰਮੇ ਲਾਗਾਂ ਵੱਲ ਵੀ ਧਿਆਨ ਦਿੱਤਾ ਗਿਆ ਹੈ ਅਤੇ ਹਸਪਤਾਲਾਂ ਵਿਚ ਵਿਆਪਕ ਪ੍ਰਬੰਧ ਕੀਤੇ ਗਏ ਹਨ।

ਪਿਛਲੇ ਹਫ਼ਤੇ ਹੋਈ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਸਮੀਖਿਆ ਮੀਟਿੰਗ ਵਿੱਚ ਨਵਜੰਮੇ ਬੱਚਿਆਂ ਦੀ ਮੌਤ ਨਾਲ ਸਬੰਧਤ ਅੰਕੜੇ ਪੇਸ਼ ਕੀਤੇ ਗਏ। ਇਨ੍ਹਾਂ ਅੰਕੜਿਆਂ ਤੋਂ ਇਹ ਖੁਲਾਸਾ ਹੋਇਆ ਸੀ ਕਿ 2020 ਦੇ ਮਹੀਨੇ ਦੌਰਾਨ ਪ੍ਰਤੀ ਦਿਨ 240 ਤੋਂ ਵੱਧ ਨਵਜੰਮਿਆਂ ਦੀ ਸਰਕਾਰੀ ਹਸਪਤਾਲਾਂ ਵਿੱਚ ਮੌਤ ਹੋਈ। ਮੀਟਿੰਗ ਵਿੱਚ ਇਸ ਗੱਲ ‘ਤੇ ਤਸੱਲੀ ਪ੍ਰਗਟ ਕੀਤੀ ਗਈ ਕਿ ਪਿਛਲੇ ਸਾਲਾਂ ਦੇ ਅੰਕੜਿਆਂ ਦੇ ਮੱਦੇਨਜ਼ਰ ਰਾਜ ਵਿੱਚ ਨਵਜੰਮੇ ਬੱਚਿਆਂ ਦੀ ਮੌਤ ਵਿੱਚ ਕਮੀ ਆਈ ਹੈ। ਮੀਟਿੰਗ ਵਿੱਚ ਮੌਜੂਦਾ ਮੌਤ ਦਰ ਨੂੰ ਹੋਰ ਘਟਾਉਣ ਦੇ ਉਪਾਵਾਂ ਉੱਤੇ ਵੀ ਵਿਚਾਰ ਕੀਤਾ ਗਿਆ।

ਮੀਟਿੰਗ ਦੌਰਾਨ ਨਵੰਬਰ 2020 ਵਿਚ ਸਰਕਾਰੀ ਹਸਪਤਾਲਾਂ ਵਿਚ ਨਵਜੰਮੇ ਮੌਤਾਂ ਦੇ ਅੰਕੜੇ ਪੇਸ਼ ਕੀਤੇ ਗਏ। ਇਸ ਮੁਤਾਬਕ, ਨਵੰਬਰ ਵਿੱਚ ਕੁੱਲ 236 ਬੱਚਿਆਂ ਦੀ ਮੌਤ ਹੋਈ।। ਸਭ ਤੋਂ ਵੱਧ 136 ਮੌਤਾਂ ਤਰਨਤਾਰਨ ਜ਼ਿਲ੍ਹੇ ਵਿਚ ਦਰਜ ਹੋਈਆਂ, ਜਦੋਂਕਿ ਜਲੰਧਰ ਵਿਚ 26, ਹੁਸ਼ਿਆਰਪੁਰ ਵਿਚ 24 ਅਤੇ ਪਟਿਆਲਾ ਵਿਚ 17 ਮੌਤਾਂ ਹੋਈਆਂ। ਮਰਨ ਵਾਲੇ ਚੋਂ 165 ਬੱਚੇ 28 ਦਿਨਾਂ ਤੋਂ ਵੱਧ ਜ਼ਿੰਦਾ ਨਹੀਂ ਰਹੀ ਸਕੇ।

Related posts

ਕੋਰੋਨਾ ਵਾਇਰਸ ਹੁਣ ਪੰਜਾਬ ਦੇ ਅੰਮ੍ਰਿਤਸਰ ‘ਚ ਹੋਣ ਦੀ ਸ਼ੰਕਾ

On Punjab

Cold Milk: ਗਰਮੀਆਂ ‘ਚ ਹਰ ਰੋਜ਼ ਪੀਓ ਠੰਢਾ ਦੁੱਧ, ਇਹਨਾਂ ਬਿਮਾਰੀਆਂ ਤੋਂ ਮਿਲੇਗਾ ਛੁਟਕਾਰਾ

On Punjab

ਕੋਰੋਨਾ ਇਨਫੈਕਸ਼ਨ ਤੋਂ ਬਚਾਅ ’ਚ ਕੀ ਕਾਰਗਰ ਹੈ ਵਿਟਾਮਿਨ-ਡੀ, ਜਾਣੋ ਵਿਗਿਆਨੀਆਂ ਦਾ ਕੀ ਹੈ ਕਹਿਣਾ

On Punjab