PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪੰਜਾਬ ਕੈਬਨਿਟ: ਕੌਮੀ ਸੜਕੀ ਮਾਰਗਾਂ ਲਈ ਵੇਚੀ ਜਾਵੇਗੀ ਦਰਿਆ ਦੀ ਮਿੱਟੀ!

ਚੰਡੀਗੜ੍ਹ- ਪੰਜਾਬ ਕੈਬਨਿਟ ਦੀ ਇਸ ਵਕਤ ਹੋ ਰਹੀ ਮੀਟਿੰਗ ’ਚ ਸਤਲੁਜ ਦਰਿਆ ਦੀ ਗਾਰ ਨੂੰ ਕੌਮੀ ਸੜਕ ਮਾਰਗ ਅਥਾਰਿਟੀ ਨੂੰ ਵੇਚੇ ਜਾਣ ਨੂੰ ਹਰੀ ਝੰਡੀ ਮਿਲਣ ਦੀ ਸੰਭਾਵਨਾ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਹੋ ਰਹੀ ਮੀਟਿੰਗ ’ਚ ਉਨ੍ਹਾਂ ਸਾਈਟਾਂ ਤੋਂ ਗਾਰ ਕੱਢਣ ਲਈ ਕੌਮੀ ਸੜਕ ਮਾਰਗ ਅਥਾਰਿਟੀ ਨੂੰ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ ਜਿਨ੍ਹਾਂ ਸਾਈਟਾਂ ’ਤੇ ਡੀਸਿਲਟਿੰਗ ਲਈ ਕਿਸੇ ਠੇਕੇਦਾਰ ਵੱਲੋਂ ਕੋਈ ਰੁਚੀ ਨਹੀਂ ਦਿਖਾਈ ਗਈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 31 ਦਸੰਬਰ ਨੂੰ ਮੁੱਖ ਸਕੱਤਰਾਂ ਨਾਲ ਮੀਟਿੰਗ ਦੌਰਾਨ ਨਵੀਂ ਬਣਾਈ ਜਾ ਰਹੀ ਲੁਧਿਆਣਾ-ਰੋਪੜ ਸੜਕ ਲਈ ਮਿੱਟੀ ਨਾ ਮਿਲਣ ਬਾਰੇ ਨੁਕਤਾ ਧਿਆਨ ਵਿੱਚ ਲਿਆਂਦਾ ਗਿਆ ਸੀ। ਪੰਜਾਬ ਸਰਕਾਰ ਦੀ ਇੱਛਾ ਹੈ ਕਿ ਕੌਮੀ ਸੜਕ ਮਾਰਗਾਂ ਲਈ ਖੇਤਾਂ ਦੀ ਉਪਜਾਊ ਮਿੱਟੀ ਨਾ ਵਰਤੀ ਜਾਵੇ ਅਤੇ ਦੂਜਾ ਅਗਲੇ ਬਾਰਸ਼ਾਂ ਦੇ ਮੌਸਮ ਤੋਂ ਪਹਿਲਾਂ ਸਤਲੁਜ ਵਿਚੋਂ ਗਾਰ ਕੱਢਣ ਦਾ ਕੰਮ ਵੀ ਮੁਕੰਮਲ ਕਰ ਲਿਆ ਜਾਵੇ। ਪਤਾ ਲੱਗਿਆ ਹੈ ਕਿ ਸਤਲੁਜ ਦਰਿਆ ਵਿਚੋਂ ਗਾਰ ਕੱਢਣ ਲਈ ਕੌਮੀ ਸੜਕ ਮਾਰਗ ਅਥਾਰਿਟੀ ਨੂੰ ਤਿੰਨ ਰੁਪਏ ਪ੍ਰਤੀ ਕਿਊਬਿਕ ਫੁੱਟ ਦੇ ਹਿਸਾਬ ਨਾਲ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ। ਮੀਟਿੰਗ ਵਿੱਚ ਮੁੱਖ ਮੰਤਰੀ ਸਿਹਤ ਯੋਜਨਾ ਬਾਰੇ ਵੀ ਕੁੱਝ ਰਸਮੀ ਪ੍ਰਵਾਨਗੀਆਂ ਹੋਣ ਦੀ ਸੰਭਾਵਨਾ ਹੈ।

Related posts

ਕਸ਼ਮੀਰ ‘ਚ ਅੱਤਵਾਦੀਆਂ ਖ਼ਿਲਾਫ਼ ਵੱਡੀ ਕਾਰਵਾਈ, ਸ਼੍ਰੀਨਗਰ-ਅਨੰਤਨਾਗ-ਕੁਲਗਾਮ ‘ਚ ਕਈ ਥਾਵਾਂ ‘ਤੇ SIT ਦੇ ਛਾਪੇ

On Punjab

Pregnant lady: ਦਫ਼ਤਰ ‘ਚ ਜ਼ਿਆਦਾ ਕੰਮ ਨਾ ਕਰਨਾ ਪਵੇ, ਤਾਂ ਗਰਭਵਤੀ ਔਰਤ ਨਾਲ ਕੀਤਾ ਆਹ ਕਾਰਾ, ਉੱਡ ਜਾਣਗੇ ਹੋਸ਼

On Punjab

Nancy Pelosi Taiwan Visit Update : ਤਾਈਵਾਨ ਪਹੁੰਚੀ ਨੈਨਸੀ ਪੇਲੋਸੀ, ਕੰਮ ਨਹੀਂ ਆਈ ਚੀਨ ਦੀ ਗਿੱਦੜਭਬਕੀ ; ਅਮਰੀਕਾ ਨਾਲ ਤਣਾਅ ਸਿਖ਼ਰ ‘ਤੇ

On Punjab