PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪੰਜਾਬ ਕੇਡਰ ਦੇ ਸੀਨੀਅਰ ਆਈਪੀਐੱਸ ਅਧਿਕਾਰੀ ਪਰਾਗ ਜੈਨ ‘ਰਾਅ’ ਦੇ ਨਵੇਂ ਮੁਖੀ ਨਿਯੁਕਤ

ਨਵੀਂ ਦਿੱਲੀ- ਸੀਨੀਅਰ ਆਈਪੀਐੱਸ ਅਧਿਕਾਰੀ ਪਰਾਗ ਜੈਨ ਨੂੰ ਦੇਸ ਦੀ ਖੁਫ਼ੀਆ ਏਜੰਸੀ ‘ਰਾਅ’ (ਰਿਸਰਚ ਤੇ ਅਨੈਲੇਸਿਸ ਵਿੰਗ) ਦਾ ਨਵਾਂ ਮੁਖੀ ਨਿਯੁਕਤ ਕੀਤਾ ਗਿਆ ਹੈ। ਪਰਾਗ ਜੈਨ ਨੂੰ ਖੁਫੀਆ ਜਾਣਕਾਰੀ ਇਕੱਤਰ ਕਰਨ ਅਤੇ ਭਾਰਤ ਦੇ ਆਂਢ-ਗੁਆਂਢ ਨਾਲ ਸਬੰਧਤ ਮਾਮਲਿਆਂ ਵਿੱਚ ਮੁਹਾਰਤ ਹਾਸਲ ਹੈ। ਜੈਨ ‘ਰਾਅ’ ਮੁਖੀ ਦਾ ਅਹੁਦਾ ਛੱਡ ਰਹੇ ਰਵੀ ਸਿਨਹਾ ਦੀ ਥਾਂ ਲੈਣਗੇ। ਜੈਨ ਸੀਨੀਆਰਤਾ ਵਾਰ ਖੁਫ਼ੀਆ ਏਜੰਸੀ ਵਿਚ ਸਿਨਹਾ ਮਗਰੋਂ ਦੂਜੇ ਨੰਬਰ ’ਤੇ ਹਨ।

ਸਿਨਹਾ 30 ਜੂਨ ਨੂੰ ਸੇਵਾਮੁਕਤ ਹੋ ਰਹੇ ਹਨ। ਜੈਨ ਦਾ ਕਾਰਜਕਾਲ ਦੋ ਸਾਲ ਲਈ ਹੋਵੇਗਾ। ਜੈਨ ਮੌਜੂਦਾ ਸਮੇਂ ‘ਰਾਅ’ ਦੇ ਏਵੀਏਸ਼ਨ ਰਿਸਰਚ ਸੈਂਟਰ (ARC) ਦੇ ਮੁਖੀ ਹਨ, ਜੋ ਹਵਾਈ ਨਿਗਰਾਨੀ ਸਣੇ ਹੋਰਨਾਂ ਮਸਲਿਆਂ ਨਾਲ ਸਿੱਝਦਾ ਹੈ। ਸੈਂਟਰ ਦਾ ਮੁਖੀ ਹੋਣ ਦੇ ਨਾਤੇ ਉਨ੍ਹਾਂ ਦੀ ‘Operation Sindoor’ ਵਿਚ ਵੀ ਅਹਿਮ ਭੂਮਿਕਾ ਸੀ। ਜੈਨ, ਜੋ 1989 ਬੈਚ ਦੇ ਪੰਜਾਬ ਕੇਡਰ ਦੇ ਆਈਪੀਐੱਸ ਅਧਿਕਾਰੀ ਹਨ, ਨੂੰ ਰਾਅ ਵਿਚ ਕੰਮ ਕਰਨ ਦਾ ਦੋ ਸਾਲਾਂ ਦਾ ਤਜਰਬਾ ਹੈ।

ਜੈਨ ਨੇ ਆਪਣੇ ਕਰੀਅਰ ਵਿਚ ਪੰਜਾਬ ’ਚ ਅਤਿਵਾਦ ਦੀ ਸਿਖਰ ਦੌਰਾਨ ਵੱਖ-ਵੱਖ ਜ਼ਿਲ੍ਹਿਆਂ ਵਿੱਚ ਐੱਸਐੱਸਪੀ ਅਤੇ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲੀਸ ਵਜੋਂ ਵੀ ਸੇਵਾ ਨਿਭਾਈ। ਅਧਿਕਾਰੀਆਂ ਨੇ ਕਿਹਾ ਕਿ ‘ਰਾਅ’ ਵਿਚ ਕੰਮ ਕਰਦਿਆਂ ਜੈਨ ਨੇ ਪਾਕਿਸਤਾਨ ਡੈਸਕ ਨੂੰ ਵਿਆਪਕ ਤੌਰ ’ਤੇ ਸੰਭਾਲਿਆ। ਧਾਰਾ 370 ਰੱਦ ਕਰਨ ਮੌਕੇ ਉਨ੍ਹਾਂ ਦੀ ਤਾਇਨਾਤੀ ਜੰਮੂ ਅਤੇ ਕਸ਼ਮੀਰ ਵਿੱਚ ਵੀ ਰਹੀ।

ਜੈਨ ਨੇ ਸ੍ਰੀ ਲੰਕਾ ਅਤੇ ਕੈਨੇਡਾ ਵਿੱਚ ਭਾਰਤੀ ਮਿਸ਼ਨਾਂ ਵਿੱਚ ਵੀ ਸੇਵਾ ਨਿਭਾਈ ਹੈ। ਕੈਨੇਡਾ ਵਿੱਚ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਉੱਥੋਂ ਕੰਮ ਕਰਨ ਵਾਲੇ ਖਾਲਿਸਤਾਨੀ ਅਤਿਵਾਦੀ ਮਾਡਿਊਲਾਂ ਦੀ ਨਿਗਰਾਨੀ ਕੀਤੀ।

Related posts

Haitian President Jovenel Moise : ਹੈਤੀ ਦੇ ਰਾਸ਼ਟਰਪਤੀ ਜੋਵੇਨਲ ਮੋਇਸ ਦੀ ਹੱਤਿਆ, ਪਹਿਲੀ ਮਹਿਲਾ ਨੂੰ ਵੀ ਮਾਰੀ ਗੋਲ਼ੀ

On Punjab

ਰੂਸੀ ਵਿਦੇਸ਼ ਮੰਤਰੀ Sergei Lavrov ਤੇ ਜੈਸ਼ੰਕਰ ਵਿਚਾਲੇ ਗੱਲਬਾਤ ਤੋਂ ਪਹਿਲਾਂ ਜਾਣੋ ਅਮਰੀਕਾ ਨੇ ਕੀ ਕਿਹਾ

On Punjab

ਰਾਹੁਲ ਗਾਂਧੀ ਨੇ ਮੁੜ ਸਾਧਿਆ ਮੋਦੀ ‘ਤੇ ਨਿਸ਼ਾਨਾ, ਵੀਡੀਓ ਜਾਰੀ ਕਰ ਉਠਾਏ ਵੱਡੇ ਸਵਾਲ

On Punjab