PreetNama
ਖਬਰਾਂ/News

ਪੰਜਾਬ ਕਿੰਗਜ਼ ਨੇ ਲਖਨਊ ਸੁਪਰਜਾਇੰਟਸ ਨੂੰ ਅੱਠ ਵਿਕਟਾਂ ਨਾਲ ਹਰਾਇਆ

ਲਖਨਊ- ਪੰਜਾਬ ਕਿੰਗਜ਼ ਦੇ ਸਲਾਮੀ ਬੱਲੇਬਾਜ਼ ਪ੍ਰਭਸਿਮਰਨ ਸਿੰਘ ਨੇ 69 ਦੌੜਾਂ ਦੀ ਪਾਰੀ ਖੇਡੀ ਜਦਕਿ ਕਪਤਾਨ ਸ਼੍ਰੇਅਸ ਅਈਅਰ ਨੇ ਨਾਬਾਦ 52 ਦੌੜਾਂ ਤੇ ਐੱਨ. ਵਡੇਰਾ ਨੇ 43 ਦੌੜਾਂ ਦੀ ਨਾਬਾਦ ਪਾਰੀ ਖੇਡਦਿਆਂ ਟੀਮ ਨੂੰ ਜਿੱਤ ਤੱਕ ਪਹੁੰਚਾਇਆ। ਪ੍ਰਭਸਿਮਰਨ ਨੇ ਆਪਣੀ ਪਾਰੀ ਦੌਰਾਨ ਨੌਂ ਚੌਕੇ ਅਤੇ ਤਿੰਨ ਛੱਕੇ ਜੜੇ। ਕਪਤਾਨ ਸ਼੍ਰੇਅਸ ਅਈਅਰ ਨੇ ਆਪਣੀ 52 ਦੌੜਾਂ ਦੀ ਪਾਰੀ ’ਚ ਤਿੰਨ ਚੌਕੇ ਤੇ ਚਾਰ ਛੱਕੇ ਮਾਰੇ। ਸਲਾਮੀ ਬੱਲੇਬਾਜ਼ ਪ੍ਰਿਆਂਸ਼ ਆਰੀਆ 8 ਦੌੜਾਂ ਬਣਾ ਕੇ ਆਊਟ ਹੋਇਆ। ਲਖਨਊ ਵੱਲੋਂ ਦੋਵੇਂ ਵਿਕਟਾਂ ਦਿਗਵੇਸ਼ ਸਿੰਘ ਰਾਠੀ ਨੇ ਹਾਸਲ ਕੀਤੀਆਂ। ਇਸ ਤੋਂ ਪਹਿਲਾਂ ਲਖਨਊ ਸੁਪਰਜਾਇੰਟਸ ਦੀ ਟੀਮ 20 ਓਵਰਾਂ ’ਚ 7 ਵਿਕਟਾਂ ਗੁਆ ਕੇ 171 ਦੌੜਾਂ ਹੀ ਬਣਾ ਸਕੀ। ਟੀਮ ਵੱਲੋਂ ਨਿਕੋਲਸ ਪੂਰਨ ਨੇ 44 ਦੌੜਾਂ, ਆਯੂਸ਼ ਬਦੋਨੀ ਨੇ 41, ਐਡਨ ਮਾਰਕਰਾਮ ਨੇ 28, ਡੇਵਿਡ ਮਿਲਰ ਨੇ 19 ਤੇ ਅਬਦੁਲ ਸਮਦ ਨੇ 27 ਦੌੜਾਂ ਬਣਾਈਆਂ। ਪੰਜਾਬ ਕਿੰਗਜ਼ ਵੱਲੋਂ ਅਰਸ਼ਦੀਪ ਸਿੰਘ ਨੇ 3 ਵਿਕਟਾਂ ਹਾਸਲ ਕੀਤੀਆਂ ਜਦਕਿ ਲੌਕੀ ਫਰਗੂਸਨ, ਗਲੈਨ ਮੈਕਸਵੈੱਲ, ਮਾਰਕੋ ਜਾਨਸਨ ਤੇ ਯੁਜਵੇਂਦਰ ਚਾਹਲ ਨੂੰ ਇੱਕ-ਇੱਕ ਵਿਕਟ ਮਿਲੀ। ਪੰਜਾਬ ਦੇ ਕਿੰਗਜ਼ ਦੇ ਬੱਲੇਬਾਜ਼ ਪ੍ਰਭਸਿਮਰਨ ਸਿੰਘ ਨੂੰ ਸ਼ਾਨਦਾਰ ਬੱਲੇਬਾਜ਼ੀ ਲਈ ‘ਪਲੇਅਰ ਆਫ ਦਿ ਮੈਚ’ ਚੁਣਿਆ ਗਿਆ।

Related posts

‘ਹਰ ਪ੍ਰਾਈਵੇਟ ਪ੍ਰਾਪਰਟੀ ਨੂੰ ਸਰਕਾਰ ਨਹੀਂ ਲੈ ਸਕਦੀ’, ਸੁਪਰੀਮ ਕੋਰਟ ਨੇ ਸੁਣਾਇਆ ਅਹਿਮ ਫ਼ੈਸਲਾ ਸੁਪਰੀਮ ਕੋਰਟ ਨੇ ਨਿੱਜੀ ਸੰਪਤੀ ਵਿਵਾਦ ’ਤੇ ਵੱਡਾ ਫ਼ੈਸਲਾ ਸੁਣਾਇਆ ਹੈ। ਸੁਪਰੀਮ ਕੋਰਟ ਦੇ 9 ਜੱਜਾਂ ਦੇ ਵੱਡੇ ਬੈਂਚ ਨੇ ਮੰਗਲਵਾਰ ਨੂੰ ਆਪਣੇ ਅਹਿਮ ਫ਼ੈਸਲੇ ’ਚ ਕਿਹਾ ਕਿ ਸਰਕਾਰ ਸਾਰੀਆਂ ਨਿੱਜੀ ਸੰਪਤੀਆਂ ਦੀ ਵਰਤੋਂ ਉਦੋਂ ਤਕ ਨਹੀਂ ਕਰ ਸਕਦੀ, ਜਦੋਂ ਤਕ ਜਨਤਕ ਹਿੱਤ ਨਾ ਜੁੜ ਰਹੇ ਹੋਣ।

On Punjab

ਦੀਵਾਲੀ ਦੀ ਰਾਤ ਬਲ਼ਦੇ ਦੀਵੇ ਨਾਲ ਘਰ ‘ਚ ਲੱਗੀ ਅੱਗ, ਆਟੋਮੈਟਿਕ ਗੇਟ ਲੌਕ ਹੋਣ ਕਾਰਨ ਵਪਾਰੀ ਜੋੜੇ ਦੀ ਮੌਤ, ਨੌਕਰਾਣੀ ਨੇ ਵੀ ਤੋੜਿਆ ਦਮ Diwali Accident : ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਵੀਰਵਾਰ ਨੂੰ ਦੀਵਾਲੀ ਦੀ ਪੂਜਾ ਕਰਨ ਤੋਂ ਬਾਅਦ ਉਹ ਪਤਨੀ ਕਨਿਕਾ ਨਾਲ ਸੌਂ ਗਏ। ਇਸ ਦੌਰਾਨ ਘਰ ਦੇ ਮੰਦਰ ‘ਚ ਦੀਵਾ ਬਲ਼ ਰਿਹਾ ਸੀ। ਦੇਰ ਰਾਤ ਕਰੀਬ ਤਿੰਨ ਵਜੇ ਮੰਦਰ ‘ਚ ਰੱਖੇ ਦੀਵੇ ਨਾਲ ਘਰ ਵਿਚ ਅੱਗ ਲੱਗ ਗਈ।

On Punjab

‘108’ ਐਂਬੂਲੈਂਸ ਵਿੱਚ ਨਾਬਾਲਗ ਨਾਲ ਜਬਰ ਜਨਾਹ; ਭੈਣ ਅਤੇ ਉਸਦਾ ਪਤੀ ਵੀ ਮਾਮਲੇ ਵਿਚ ਦੋਸ਼ੀ

On Punjab