PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪੰਜਾਬੀ ’ਵਰਸਿਟੀ ’ਚ ਸਟਾਫ਼ ਲਈ ਪੰਜਾਬੀ ਵਿੱਚ ਦਸਤਖ਼ਤ ਕਰਨੇ ਲਾਜ਼ਮੀ

ਪਟਿਆਲਾ- ਇਥੇ ਪੰਜਾਬੀ ਯੂੁਨੀਵਰਸਿਟੀ ਨੇ ਅਦਾਰੇ ਦੇ ਅਧਿਆਪਨ ਤੇ ਗ਼ੈਰ-ਅਧਿਆਪਨ ਅਮਲੇ ਦੇ ਮੁਲਾਜ਼ਮਾਂ ਲਈ ਅਧਿਕਾਰਤ ਦਸਤਾਵੇਜ਼ਾਂ ’ਤੇ ਪੰਜਾਬੀ ’ਚ ਦਸਤਖ਼ਤ ਕਰਨੇ ਲਾਜ਼ਮੀ ਕਰ ਦਿੱਤੇ ਹਨ। ਯੂਨੀਵਰਸਿਟੀ ਨੇ ਇਸ ਸਬੰਧੀ ਸਰਕੁਲਰ ਜਾਰੀ ਕੀਤਾ ਹੈ। ਉਪ ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਪਾਸ ਇਹ ਨਿਰਦੇਸ਼ ਪ੍ਰਬੰਧਕੀ ਤੇ ਸੰਸਥਾਗਤ ਕੰਮਕਾਜ ਵਿੱਚ ਪੰਜਾਬੀ ਨੂੰ ਉਤਸ਼ਾਹਿਤ ਕਰਨ ਲਈ ਯੂਨੀਵਰਸਿਟੀ ਦੀ ਨਵੀਂ ਪਹਿਲਕਦਮੀ ਦਾ ਹਿੱਸਾ ਹਨ। ਸਰਕੁਲਰ ’ਚ ਕਿਹਾ ਗਿਆ, ‘‘ਉਪ ਕੁਲਪਤੀ ਦੇ ਹੁਕਮ ਮੁਤਾਬਕ ਸਾਰੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਨਿਰਦੇਸ਼ ਦਿੱਤਾ ਜਾਂਦਾ ਹੈ ਕਿ ਯੂਨੀਵਰਸਿਟੀ ਸਟਾਫ ਨਾਲ ਜੁੜੇ ਹਰ ਮੈਂਬਰ ਨੂੰ ਪੰਜਾਬੀ ਵਿੱਚ ਦਸਤਖ਼ਤ ਕਰਨੇ ਪੈਣਗੇ। ਇਹ ਹੁਕਮ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ।’’

ਇਹ ਨਿਯਮ ਸਾਰੇ ਵਿਭਾਗਾਂ ਤੇ ਹਰ ਵਰਗ ਦੇ ਮੁਲਾਜ਼ਮਾਂ ’ਤੇ ਲਾਗੂ ਹੋਵੇਗਾ, ਜਿਸ ਨਾਲ ਸਾਰੇ ਅਧਿਕਾਰਤ ਦਸਤਾਵੇਜ਼ਾਂ ’ਤੇ ਪੰਜਾਬੀ ਵਿੱਚ ਦਸਤਖ਼ਤ ਲਾਜ਼ਮੀ ਹੋਣਗੇ। ਯੂਨੀਵਰਸਿਟੀ ਅਧਿਕਾਰੀਆਂ ਨੇ ਕਿਹਾ ਕਿ ਇਸ ਕਦਮ ਦਾ ਮਕਸਦ ਪ੍ਰਬੰਧਕੀ ਕੰਮਕਾਜ ਵਿੱਚ ਪੰਜਾਬੀ ਦੀ ਆਮ ਵਰਤੋਂ ਨੂੰ ਅਤੇ ਕੈਂਪਸ ਵਿੱਚ ਇਸ ਦੇ ਸੱਭਿਆਚਾਰਕ ਤੇ ਭਾਸ਼ਾਈ ਮਹੱਤਵ ਨੂੰ ਮਜ਼ਬੂਤ ਕਰਨਾ ਹੈ। ਉਪ ਕੁਲਪਤੀ ਨੇ ਕਿਹਾ, ‘‘ਪੰਜਾਬੀ ਯੂਨੀਵਰਸਿਟੀ ਜਿਸ ਦੀ ਸਥਾਪਨਾ ਦਾ ਮੁੱਖ ਮਕਸਦ ਪੰਜਾਬੀ ਭਾਸ਼ਾ ਤੇ ਸਾਹਿਤ ਨੂੰ ਉਤਸ਼ਾਹਿਤ ਕਰਨਾ ਹੈ, ਨੇ ਹਮੇਸ਼ਾ ਹੀ ਖੇਤਰੀ ਭਾਸ਼ਾ ਦੀ ਪਛਾਣ ਦੀ ਸੁਰੱਖਿਆ ਲਈ ਕਦਮ ਚੁੱਕੇ ਹਨ। ਇਹ ਨਵਾਂ ਹੁਕਮ ਇਸ ਦੇ ਮੁੱਢਲੇ ਮਨੋਰਥ ਨਾਲ ਸਬੰਧਤ ਹੈ।’’ ਇਸੇ ਦੌਰਾਨ ਇੱਕ ਅਧਿਕਾਰੀ ਨੇ ਕੁਝ ਸਟਾਫ ਮੈਂਬਰਾਂ, ਜੋ ਜ਼ਿਆਦਾਤਰ ਅੰਗਰੇਜ਼ੀ ਜਾਂ ਹਿੰਦੀ ’ਚ ਦਸਤਖ਼ਤ ਕਰਦੇ ਹਨ, ਨੂੰ ਪੰਜਾਬੀ ਸਿਖਾਉਣ ਦੀ ਲੋੜ ਪੈ ਸਕਦੀ ਹੈ।

Related posts

Queen Elizabeth II state funeral: ਮਹਾਰਾਣੀ ਐਲਿਜ਼ਾਬੈਥ II ਦਾ ਸਸਕਾਰ, 10 ਦਿਨਾਂ ‘ਚ ਪੂਰੀਆਂ ਹੋਣਗੀਆਂ ਸ਼ਾਹੀ ਰਸਮਾਂ

On Punjab

ਅਮਰੀਕਾ ਵੱਲੋਂ ਭਾਰਤ ’ਤੇ 25 ਫੀਸਦ ਵਾਧੂ ਟੈਕਸ ਲਗਾਉਣ ਬਾਰੇ ਨੋਟਿਸ ਜਾਰੀ, ਭਲਕ ਤੋਂ ਅਮਲ ’ਚ ਆਉਣਗੀਆਂ ਨਵੀਆਂ ਦਰਾਂ

On Punjab

ਅਸਤੀਫੇ ਮਗਰੋਂ ਰਾਹੁਲ ਦਾ ਦਰਦ ਆਇਆ ਸਾਹਮਣੇ, ਲੀਡਰਾਂ ਨੂੰ ਕਹੀ ਵੱਡੀ ਗੱਲ

On Punjab