61.74 F
New York, US
October 31, 2025
PreetNama
ਸਮਾਜ/Social

ਪੰਜਾਬੀ ਟਰਾਂਸਪੋਰਟਰ ਦਾ ਫਰਜ਼ੰਦ ਜ਼ੁਰਮ ਦੀ ਦੁਨੀਆਂ ਦਾ ਬਾਦਸ਼ਾਹ, ਹੁਣ ਯੂਪੀ ਪੁਲਿਸ ਦੀ ਹਿੱਟ ਲਿਸਟ ‘ਚ

ਨਵੀਂ ਦਿੱਲੀ: ਪੁਲਿਸ ਐਨਕਾਊਂਟਰ ਚ ਮਾਰੇ ਗਏ ਵਿਕਾਸ ਦੁਬੇ ਦੇ ਸਾਥੀਆਂ ‘ਚੋਂ ਇੱਕ ਨਾਂ ਬਦਨ ਸਿੰਘ ਬੱਦੋ ਦਾ ਵੀ ਹੈ। ਇਹ ਓਹੀ ਸਖ਼ਸ ਹੈ ਜਿਸ ਦੇ ਸਿਰ ‘ਤੇ ਯੂਪੀ ਪੁਲਿਸ ਨੇ ਢਾਈ ਲੱਖ ਦਾ ਇਨਾਮ ਰੱਖਿਆ ਹੈ। ਮੇਰਠ ਤੋਂ ਇਲਾਵਾ ਦਿੱਲੀ, ਪੰਜਾਬ, ਹਰਿਆਣਾ ਸਮੇਤ ਕਈ ਸੂਬਿਆਂ ‘ਚ ਇਸ ਦੀ ਜਾਇਦਾਦ ਦੱਸੀ ਜਾ ਰਹੀ ਹੈ। ਉੱਥੇ ਹੀ ਇੱਕ ਅਣਛੂਹਿਆ ਪਹਿਲੂ ਇਹ ਵੀ ਹੈ ਕਿ ਇਸ ਦਾ ਜਨਮ ਪੰਜਾਬ ‘ਚ ਹੋਇਆ ਸੀ।

ਸੱਤ ਭਰਾਵਾਂ ‘ਚ ਸਭ ਤੋਂ ਛੋਟਾ ਬਦਨ ਸਿੰਘ ਜ਼ੁਰਮ ਦੀ ਦੁਨੀਆਂ ਦਾ ਇੰਨਾ ਵੱਡਾ ਚਿਹਰਾ ਬਣ ਗਿਆ ਹੈ। ਅੱਠ ਪੁਲਿਸ ਵਾਲਿਆਂ ਦੀ ਹੱਤਿਆ ਤੋਂ ਬਾਅਦ ਜਾਰੀ 33 ਬਦਮਾਸ਼ਾਂ ਦੀ ਸੂਚੀ ‘ਚ ਪਹਿਲੇ ਨੰਬਰ ‘ਤੇ ਗਿਣਿਆ ਜਾਂਦਾ ਹੈ। ਕਈ ਵਾਰ ਉਸ ਦੀ ਲੋਕੇਸ਼ਨ ਪੰਜਾਬ ‘ਚ ਹੋਣ ਦੀ ਗੱਲ ਵੀ ਸਾਹਮਣੇ ਆ ਚੁੱਕੀ ਹੈ। ਸੂਤਰਾਂ ਮੁਤਾਬਕ ਇਨੀਂ ਦਿਨੀਂ ਉਹ ਨੀਦਰਲੈਂਡ ‘ਚ ਬਹਿ ਕੇ ਜ਼ੁਰਮ ਦੀ ਦੁਨੀਆਂ ‘ਚ ਆਪਣੇ ਪੈਰ ਪਸਾਰੀ ਬੈਠਾ ਹੈ।

28 ਮਾਰਚ, 2019 ਨੂੰ ਬਦਨ ਸਿੰਘ ਨੂੰ ਜੇਲ੍ਹ ‘ਚੋਂ ਗਾਜ਼ੀਆਬਾਦ ਕੋਰਟ ‘ਚ ਪੇਸ਼ੀ ‘ਤੇ ਲਿਜਾਇਆ ਜਾ ਰਿਹਾ ਸੀ ਤਾਂ ਉਸ ਸਮੇਂ ਉਹ ਭੱਜਣ ‘ਚ ਕਾਮਯਾਬ ਹੋ ਗਿਆ। ਪਿਛਲੇ 15 ਮਹੀਨਿਆਂ ਤੋਂ ਉਸਦਾ ਕੋਈ ਸੁਰਾਗ ਨਹੀਂ ਮਿਲ ਰਿਹਾ ਸੀ ਪਰ ਹੁਣ ਉਸ ਦੀ ਲੋਕੇਸ਼ਨ ਨੀਦਰਲੈਂਡ ਦੀ ਦੱਸੀ ਜਾ ਰਹੀ ਹੈ।

ਬਦਨ ਸਿੰਘ 1970 ‘ਚ ਅੰਮ੍ਰਿਤਸਰ ਤੋਂ ਮੇਰਠ ਆਕੇ ਪਿਤਾ ਨਾਲ ਟਰਾਂਸਪੋਰਟ ਦੇ ਕੰਮ ‘ਚ ਜੁੜ ਗਿਆ। ਇਸ ਤੋਂ ਬਾਅਦ ਹੀ ਉਸ ਦਾ ਸੰਪਰਕ ਅਪਰਾਧੀਆਂ ਨਾਲ ਹੋਣਾ ਸ਼ੁਰੂ ਹੋਇਆ। 80ਵੇਂ ਦਹਾਕੇ ‘ਚ ਉਹ ਮੇਰਠ ਦੇ ਬਦਮਾਸ਼ਾਂ ਨਾਲ ਮਿਲ ਕੇ ਸ਼ਰਾਬ ਦੀ ਤਸਕਰੀ ਕਰਿਆ ਕਰਦਾ ਸੀ। ਇਸ ਤੋਂ ਬਾਅਦ ਉਹ ਪੱਛਮੀ ਯੂਪੀ ਦੇ ਕੁਖਿਆਤ ਗੈਂਗਸਟਰ ਰਵਿੰਦਰ ਭੂਰਾ ਦੇ ਗੈਂਗ ‘ਚ ਸ਼ਾਮਲ ਹੋ ਗਿਆ। 1988 ‘ਚ ਸਭ ਤੋਂ ਪਹਿਲਾਂ ਉਸ ‘ਤੇ ਕਤਲ ਕੇਸ ਦਰਜ ਕੀਤਾ ਗਿਆ।

ਇਸ ਤੋਂ ਬਾਅਦ 1996 ‘ਚ ਉਸ ਨੇ ਇਕ ਵਕੀਲ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਸ ਕੇਸ ‘ਚ 31 ਅਕਤੂਬਰ, 2017 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਇਸ ਤੋਂ 17 ਮਹੀਨੇ ਬਾਅਦ ਹੀ ਉਹ ਫਰਾਰ ਹੋ ਗਿਆ।

Related posts

ਸਵਾਤੀ ਮਾਲੀਵਾਲ ਨਾਲ ਕੁੱਟਮਾਰ ਦਾ ਮਾਮਲਾ: ਬਿਭਵ ਕੁਮਾਰ ਨੂੰ ਸੁਪਰੀਮ ਕੋਰਟ ਤੋਂ ਮਿਲੀ ਜ਼ਮਾਨਤ ਨਿੱਜੀ ਸਹਾਇਕ ਨਾ ਲਾਉਣ ਤੇ ਮੁੱਖ ਮੰਤਰੀ ਦਫ਼ਤਰ ਵਿੱਚ ਕੋਈ ਅਧਿਕਾਰਤ ਕਾਰਜਭਾਰ ਨਾ ਦੇਣ ਲਈ ਵੀ ਕਿਹਾ

On Punjab

ਨਸ਼ਿਆਂ ਖ਼ਿਲਾਫ਼ ਕਾਰਵਾਈ: ਥਾਣਾ ਮੁਖੀਆਂ ਤੇ ਜ਼ਿਲ੍ਹਾ ਪੁਲੀਸ ਮੁਖੀਆਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਹੋਵੇਗਾ: ਡੀਜੀਪੀ ਗੌਰਵ ਯਾਦਵ

On Punjab

ਜੰਮੂ-ਸ੍ਰੀਨਗਰ ਕੌਮੀ ਸ਼ਾਹਰਾਹ ਬੰਦ, ਬਹਾਲੀ ਦੇ ਕੰਮ ਲਈ ਲੱਗ ਸਕਦੈ ਹਫ਼ਤਾ

On Punjab