PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਦੇਹਾਂਤ, ਸਵੇਰੇ 10:55 ਵਜੇ ਆਖਰੀ ਸਾਹ ਲਏ

ਮੋਹਾਲੀ- ਪੰਜਾਬੀ ਗਾਇਕ ਰਾਜਵੀਰ ਜਵੰਦਾ(35) ਦਾ ਬੁੱਧਵਾਰ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਚ ਦੇਹਾਂਤ ਹੋ ਗਿਆ। ਜਵੰਦਾ 27 ਸਤੰਬਰ ਨੂੰ ਬੱਦੀ ਨਜ਼ਦੀਕ ਸੜਕ ਹਾਦਸੇ ਵਿਚ ਗੰਭੀਰ ਜ਼ਖ਼ਮੀ ਹੋ ਗਿਆ ਸੀ ਤੇ ਪਿਛਲੇ ਕਰੀਬ ਦੋ ਹਫ਼ਤਿਆਂ ਤੋਂ ਹਸਪਤਾਲ ਵਿਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਸੀ। ਹਾਦਸੇ ਮੌਕੇ ਜਵੰਦਾ ਆਪਣੇ ਮੋਟਰਸਾਈਕਲ ’ਤੇ ਸ਼ਿਮਲਾ ਜਾ ਰਿਹਾ ਸੀ।

ਫੋਰਟਿਸ ਹਸਪਤਾਲ ਦੇ ਡਾਇਰੈਕਟਰ ਅਭਿਜੀਤ ਸਿੰਘ ਨੇ ਗਾਇਕ ਦੇ ਦੇਹਾਂਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਰਾਜਵੀਰ ਜਵੰਦਾ ਨੇ ਸਵੇਰੇ 10:55 ਵਜੇ ਆਖਰੀ ਸਾਹ ਲਏ। ਰਾਜਵੀਰ ਜਵੰਦਾ ਦੀ ਮੌਤ ਮਗਰੋਂ ਇਹਤਿਆਤ ਵਜੋਂ ਮੁਹਾਲੀ ਹਸਪਤਾਲ ਵਿਚ ਪੁਲੀਸ ਫੋਰਸ ਦੀ ਨਫ਼ਰੀ ਵਧਾ ਦਿੱਤੀ ਗਈ ਹੈ। ਇਸ ਦੌਰਾਨ ਗਾਇਕ ਦੇ ਅਕਾਲ ਚਲਾਣੇ ਦਾ ਪਤਾ ਲੱਗਦਿਆਂ ਹੀ ਹਸਪਤਾਲ ਵਿਚ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਗਾਇਕ ਦੀ ਆਮਦ ਵਧ ਗਈ। ਕੰਵਰ ਗਰੇਵਾਲ, ਰੇਸ਼ਮ ਅਨਮੋਲ, ਹਰਫ਼ ਚੀਮਾ ਤੇ ਕਰਮਜੀਤ ਅਨਮੋਲ ਨੇ ਹਸਪਤਾਲ ਪਹੁੰਚ ਕੇ ਪਰਿਵਾਰ ਨਾਲ ਦੁੱਖ ਵੰਡਾਇਆ।

ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ, ਮੁਹਾਲੀ ਤੋਂ ਸਾਬਕਾ ਵਿਧਾਇਕ ਬਲਬੀਰ ਸਿੱਧੂ, ਅਦਾਕਾਰਾ ਨੀਰੂ ਬਾਜਵਾ ਆਦਿ ਸਣੇ ਹੋਰਨਾਂ ਨੇ ਟਵੀਟ ਕਰਕੇ ਜਵੰਦਾ ਦੀ ਮੌਤ ’ਤੇ ਦੁੱਖ ਜਤਾਇਆ ਹੈ। ਜਵੰਦਾ ਨੂੰ ਹਸਪਤਾਲ ਵਿਚ ਕ੍ਰਿਟੀਕਲ ਕੇਅਰ ਅਤੇ ਨਿਊਰੋਸਾਇੰਸ ਮਾਹਿਰਾਂ ਦੀ ਨਿਗਰਾਨੀ ਹੇਠ ਵੈਂਟੀਲੇਟਰ ’ਤੇ ਰੱਖਿਆ ਗਿਆ ਸੀ। ਸੜਕ ਹਾਦਸੇ ਵਿੱਚ ਗਾਇਕ ਦੇ ਸਿਰ ਅਤੇ ਰੀੜ੍ਹ ਦੀ ਹੱਡੀ ’ਤੇ ਗੰਭੀਰ ਸੱਟਾਂ ਲੱਗੀਆਂ ਸਨ।

ਲੁਧਿਆਣਾ ਦੇ ਜਗਰਾਓਂ ਦੇ ਪਿੰਡ ਪੋਨਾ ਦਾ ਰਹਿਣ ਵਾਲਾ ਜਵੰਦਾ ਆਪਣੇ ਗੀਤਾਂ ‘ਤੂ ਦਿਸ ਪੈਂਦਾ’, ‘ਖੁਸ਼ ਰਿਹਾ ਕਰ’, ‘ਸਰਦਾਰੀ’, ‘ਸਰਨੇਮ’, ‘ਆਫ਼ਰੀਨ’, “ਜ਼ਮੀਂਦਾਰ”, ‘ਡਾਊਨ ਟੂ ਅਰਥ’ ਅਤੇ ‘ਕੰਗਣੀ” ਲਈ ਮਕਬੂਲ ਸੀ। ਜਵੰਦਾ ਨੇ 2018 ਵਿੱਚ ਗਿੱਪੀ ਗਰੇਵਾਲ-ਸਟਾਰਰ ਪੰਜਾਬੀ ਫਿਲਮ ‘ਸੂਬੇਦਾਰ ਜੋਗਿੰਦਰ ਸਿੰਘ’, 2019 ਵਿੱਚ ‘ਜਿੰਦ ਜਾਨ’ ਅਤੇ 2019 ਵਿੱਚ ‘ਮਿੰਦੋ ਤਹਿਸੀਲਦਾਰਨੀ’ ਵਿੱਚ ਵੀ ਕੰਮ ਕੀਤਾ ਸੀ।

Related posts

2048 ਤੱਕ ਪਾਕਿਸਤਾਨ ਦਾ ਬਲੋਚਿਸਤਾਨ ਬਣ ਜਾਵੇਗਾ ‘ਚੀਨੀਸਤਾਨ’, ਜਾਣੋ ਕੀ ਹੈ ਡਰੈਗਨ ਦੀ ਪੂਰੀ ਸਾਜ਼ਿਸ਼

On Punjab

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੁਆਲੇ ਬਰਫ਼ ਹਟਾਉਣ ਤੇ ਰਸਤਾ ਬਣਾਉਣ ਦਾ ਕੰਮ ਸ਼ਨਿੱਚਰਵਾਰ ਤੋਂ ਹੋਵੇਗਾ ਸ਼ੁਰੂ

On Punjab

ਉਸਤਾਦ ਨਹੀਂ ਰਹੇ, ਪਦਮਸ਼੍ਰੀ ਸਮੇਤ ਕਈ ਸਨਮਾਨਾਂ ਨਾਲ ਸਨਮਾਨਿਤ, ਪੰਜ ਗ੍ਰੈਮੀ ਪੁਰਸਕਾਰ ਵੀ ਮਿਲੇ

On Punjab