PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪੰਜਾਬੀ ਗਾਇਕ ਪ੍ਰੇਮ ਢਿੱਲੋਂ ਖ਼ਿਲਾਫ਼ FIR ਦਰਜ ਕਰਨ ਦੀ ਉਠੀ ਮੰਗ

ਚੰਡੀਗੜ੍ਹ: ਮਸ਼ਹੂਰ ਪੰਜਾਬੀ ਗਾਇਕ ਪ੍ਰੇਮ ਢਿੱਲੋਂ ਇਕ ਨਵੇਂ ਵਿਵਾਦ ਵਿਚ ਘਿਰ ਗਏ ਹਨ । ਪ੍ਰਾਪਤ ਹੋੲ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਇਕ ਕਾਰ ਸ਼ੋਅਰੂਮ ’ਚ ਉਨ੍ਹਾਂ ਨੂੰ ਕਾਲੇ ਪਦਾਰਥ ਨਾਲ ਭਰਿਆ ਇਕ ਪੈਕੇਟ ਫੜਿਆ ਹੋਇਆ ਦੇਖਿਆ ਗਿਆ। ਗਾਇਕ ਪ੍ਰੇਮ ਢਿੱਲੋਂ ਨੇ ਖੁਦ ਇਹ ਵੀਡੀਓ ਸਾਂਝਾ ਕੀਤਾ। ਇਸ ਤੋਂ ਬਾਅਦ ਇਕ ਵਕੀਲ ਵਾਸੂ ਰੰਜਨ ਨੇ ਦਾਅਵਾ ਕੀਤਾ ਕਿ ਪ੍ਰੇਮ ਢਿੱਲੋਂ ਕੋਲ ਅਫ਼ੀਮ ਹੈ ਅਤੇ ਉਹ ਇਸ ਦਾ ਪ੍ਰਚਾਰ ਕਰ ਰਿਹਾ ਹੈ। ਵਕੀਲ ਨੇ ਚੰਡੀਗੜ੍ਹ ਦੇ ਡੀ.ਜੀ.ਪੀ. ਕੋਲ ਸ਼ਿਕਾਇਤ ਦਰਜ ਕਰਵਾਈ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਮਾਮਲੇ ਬਾਰੇ ਡੀ.ਜੀ.ਪੀ. ਨਾਲ ਗੱਲ ਕੀਤੀ ਹੈ ਅਤੇ ਮੰਗ ਕੀਤੀ ਹੈ ਕਿ ਗਾਇਕ ਵਿਰੁੱਧ ਐਫ.ਆਈ.ਆਰ. ਦਰਜ ਕੀਤੀ ਜਾਵੇ ਅਤੇ ਅਫੀਮ ਦਾ ਪ੍ਰਚਾਰ ਕਰਨ ਲਈ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਵਕੀਲ ਨੇ ਚਿਤਾਵਨੀ ਦਿੱਤੀ ਕਿ ਜੇਕਰ 24 ਘੰਟਿਆਂ ਦੇ ਅੰਦਰ ਕਾਰਵਾਈ ਨਾ ਕੀਤੀ ਗਈ ਤਾਂ ਉਹ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰਨਗੇ।

Related posts

PM Modi Brother Accident: ਕਰਨਾਟਕ ‘ਚ PM ਮੋਦੀ ਦੇ ਭਰਾ ਦੀ ਕਾਰ ਹਾਦਸਾਗ੍ਰਸਤ, ਪੂਰਾ ਪਰਿਵਾਰ ਜ਼ਖ਼ਮੀ

On Punjab

ਸਾਊਦੀ ਅਰਬ ਦੇ ਪ੍ਰਿੰਸ ਸਲਮਾਨ ‘ਤੇ ਇਲਜ਼ਾਮ, ਸਾਬਕਾ ਖੁਫੀਆ ਅਧਿਕਾਰੀ ਨੂੰ ਮਰਵਾਉਣ ਦਾ ਯਤਨ

On Punjab

Kisan Andolan: ਦਿੱਲੀ ਪੁਲਿਸ ਤੇ ਕਿਸਾਨਾਂ ‘ਚ ਬਣੀ ਸਹਿਮਤੀ, 200 ਕਿਸਾਨਾਂ ਨੂੰ ਮਿਲੀ ਜੰਤਰ-ਮੰਤਰ ਜਾਣ ਦੀ ਮਨਜ਼ੂਰੀ

On Punjab